05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਣਕ ਦੀ ਖ਼ਰੀਦ ਰੁਕੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦਾ ਵਫ਼ਦ ਦਾਖਾ ਮੰਡੀ ਅਫ਼ਸਰ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 16-04-2026
• ਬੇਮੌਸਮੇ ਮੀਂਹ ਨਾਲ ਕਣਕ ਦੇ ਦਾਣੇ ਦੀ ਚਮਕ ਫਿੱਕੀ, ਸੁੰਗੜ ਕੇ ਹੋਇਆ ਕਾਲਾ
ਮੁੱਲਾਂਪੁਰ-ਦਾਖਾ, 15 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਦਾਣਾ ਮੰਡੀਆਂ 'ਚ ਕਣਕ ਦੀ ਭਾਰੀ ਆਮਦ ਅਤੇ ਸਰਕਾਰੀ ਖ਼ਰੀਦ ਪ੍ਰਕਿਰਿਆ ਮੱਧਮ ਹੋਣ 'ਤੇ ਕਿਸਾਨ-ਮਜ਼ਦੂਰ ਦੀ ਹਾਲ ਦੁਹਾਈ ਬਾਅਦ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਵਲੋਂ ਦਾਣਾ ਮੰਡੀ ਮੁੱਲਾਂਪੁਰ/ਰਕਬਾ ਸਮੇਤ ਦਾਖਾ ਮਾਰਕੀਟ ਕਮੇਟੀ ਅਧੀਨ ਹੋਰ ਖਰੀਦ ਕੇਂਦਰਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ | ਤਲਵੰਡੀ ਤੇ ਲਲਤੋਂ ਨੇ ਦੱਸਿਆ ਕਿ ਮੰਡੀ ਫੜ੍ਹਾਂ 'ਚ ਕਣਕ ਦੇ ਢੇਰ ਖੁੱਲ੍ਹੇ ਅਸਮਾਨ ਹੇਠ ਪਏ ਹਨ, ਫੜ੍ਹਾਂ 'ਚ ਕਣਕ ਸੁੱਟਣ ਲਈ ਕਿਤੇ ਕੋਈ ਥਾਂ ਨਹੀਂ | ਕੇਂਦਰੀ ਖੁਰਾਕ ਮੰਤਰਾਲੇ ਦੀਆਂ ਟੀਮਾਂ ਵਲੋਂ ਕਣਕ ਦੇ ਨਮੂਨੇ ਭਰੇ ਜਾਣ ਬਾਅਦ ਕਣਕ ਦੀ ਖ਼ਰੀਦ ਰੁਕ ਗਈ | ਤਲਵੰਡੀ ਨੇ ਦੱਸਿਆ ਕਿ ਕਣਕ ਦੇ ਦਾਣੇ ਦਾ ਕਾਲਾ ਹੋਣਾ ਜਾਂ ਸੁੰਗੜਨਾ ਬੇਮੌਸਮੇ ਮੀਂਹ ਕਾਰਨ ਹੈ, ਅਜਿਹੇ ਵਿਚ ਐੱਫ.ਸੀ.ਆਈ ਨੂੰ ਖ਼ਰੀਦ ਮਾਪਦੰਡਾਂ 'ਚ ਢਿੱਲ ਦੇਣੀ ਚਾਹੀਦੀ ਹੈ ਤਾਂ ਜੋ ਮਾਰਕਫੈੱਡ, ਪਨਗਰੇਨ, ਹੋਰ ਖਰੀਦ ਏਜੰਸੀਆਂ ਸਮੇਂ ਸਿਰ ਕਣਕ ਖ਼ਰੀਦ ਸਕਣ | ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਪੰਜਾਬ ਮੰਡੀ ਬੋਰਡ ਚੇਅਰਮੈਨ ਹਰਚੰਦ ਸਿੰਘ ਬਰਸਟ, ਖੁਰਾਕ, ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ, ਜ਼ਿਲ੍ਹਾ ਸਪਲਾਈ ਕੰਟਰੋਲਰ ਦੇ ਨਾਂਅ ਇਕ ਮੈਮੋਰੰਡਮ ਦਾਖਾ ਮਾਰਕੀਟ ਕਮੇਟੀ ਦੇ ਮੰਡੀ ਅਫ਼ਸਰ ਜਸਵੀਰ ਸਿੰਘ ਨੂੰ ਦਿੱਤਾ ਗਿਆ | ਜਥੇਬੰਦੀ ਵਲੋਂ ਮੈਮੋਰੰਡਮ 'ਚ ਸਰੋਂ, ਜੌਂ, ਸੂਰਜਮੁਖੀ, ਹੋਰ ਫ਼ਸਲਾਂ ਦੀ ਸਰਕਾਰੀ ਦੀ ਮੰਗ ਕੀਤੀ | ਇਸ ਸਮੇਂ ਅਮਰੀਕ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਤੇਜਿੰਦਰ ਸਿੰਘ ਬਿਰਕ, ਨਿਰਭੈ ਸਿੰਘ ਤਲਵੰਡੀ, ਹਰਪਾਲ ਸਿੰਘ ਸਵੱਦੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਰਨੈਲ ਸਿੰਘ ਮੁੱਲਾਂਪੁਰ ,ਸੋਹਣ ਸਿੰਘ ਸਵੱਦੀ, ਨਛੱਤਰ ਸਿੰਘ ਤਲਵੰਡੀ , ਲਛਮਣ ਸਿੰਘ ਸਿੱਧਵਾਂ, ਗੁਰਸੇਵਕ ਸਿੰਘ ਸੋਨੀ ਸਵੱਦੀ, ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ, ਮਨਜੀਤ ਸਿੰਘ ਗਿੱਲ, ਦਲਜੀਤ ਸਿੰਘ ਧਨੋਆ, ਮਨਦੀਪ ਸਿੰਘ ਗਰੇਵਾਲ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲਗੜ੍ਹ 'ਚ 'ਆਪ' ਦੀ 21 ਮੈਂਬਰੀ ਮਹਿਲਾ ਕਮੇਟੀ ਦਾ ਗਠਨ ਅਗਲੀ ਖ਼ਬਰ ਸਿੱਧਸਰ ਸਾਹਿਬ ਜੋੜ-ਮੇਲਾ ਕੱਲ੍ਹ ਨੂੰ
Ad Position 24