05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਅਕਾਲਗੜ੍ਹ 'ਚ 'ਆਪ' ਦੀ 21 ਮੈਂਬਰੀ ਮਹਿਲਾ ਕਮੇਟੀ ਦਾ ਗਠਨ

Ad Position 21
No active advertisement
ਅਜੀਤ ਡੈਸਕ 16-04-2026
ਗੁਰੂਸਰ ਸੁਧਾਰ, 15 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅਕਾਲਗੜ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ ਜੱਗਾ ਤੇ ਜਥੇਦਾਰ ਪੰਚ ਅਵਤਾਰ ਸਿੰਘ ਦੀ ਅਗਵਾਈ ਹੇਠ 21 ਮੈਂਬਰੀ ਮਹਿਲਾ ਕਮੇਟੀ ਦਾ ਗਠਨ ਕੀਤਾ ਗਿਆ | ਇਸ ਦੌਰਾਨ ਸਰਬਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਆਸ਼ਾ ਵਰਕਰ ਸਰਬਜੀਤ ਕੌਰ ਨੂੰ ਚੁਣਿਆ ਗਿਆ | ਯੂਥ ਦੇ ਪ੍ਰਧਾਨ ਜਗਦੇਵ ਸਿੰਘ ਜੱਗਾ ਨੇ ਦੱਸਿਆ ਕਿ ਗਠਿਤ ਕੀਤੀ ਗਈ ਮਹਿਲਾ ਇਕਾਈ ਵਿਚ ਆਉਂਦੇ ਦਿਨੀਂ ਹੋਰ ਵਿਸਥਾਰ ਕੀਤਾ ਜਾਵੇਗਾ ਤੇ ਅਹੁੇਦਦਾਰਾਂ ਦਾ ਐਲਾਨ ਹੋਵੇਗਾ | ਉਨਾਂ ਦੱਸਿਆ ਕਿ ਮਹਿਲਾ ਕਮੇਟੀ ਜਿਥੇ ਪਿੰਡ ਵਿਚ 'ਆਪ' ਦੀ ਮਜ਼ਬੂਤੀ ਲਈ ਕੰਮ ਕਰਨਗੀਆਂ, ਉਥੇ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਤੋਂ ਜਾਗਰੂਕ ਕਰਨ ਤੋਂ ਬਿਨਾਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਮਿਲਣ ਵਾਲੀ ਰਾਸ਼ੀ ਦੇ ਫਾਰਮ ਆਦਿ ਭਰਨ ਵਿਚ ਵੀ ਮੱਦਦ ਕਰਨਗੀਆਂ | ਗਠਿਤ ਕੀਤੀ ਕਮੇਟੀ ਵਿਚ ਪ੍ਰਧਾਨ ਸਰਬਜੀਤ ਕੌਰ ਤੋਂ ਇਲਾਵਾ ਕਵਲਜੀਤ ਕੌਰ ਦੀਪ ਸਟੂਡੀਓ, ਭੁਪਿੰਦਰ ਕੌਰ, ਮਨਜੀਤ ਕੌਰ, ਅਨੀਤਾ, ਗੁਰਵਿੰਦਰ ਕੌਰ, ਗੁਰਪ੍ਰੀਤ ਕੌਰ, ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀਆਂ ਭੈਣਾਂ ਸੁਰਿੰਦਰ ਕੌਰ, ਜਸਪਾਲ ਕੌਰ ਤੇ ਹੋਰਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਸਮੇਂ ਪ੍ਰਧਾਨ ਜਗਦੇਵ ਸਿੰਘ ਜੱਗਾ, ਪੰਚ ਜਥੇਦਾਰ ਅਵਤਾਰ ਸਿੰਘ, ਪੰਚ ਹਰਜੀਤ ਸਿੰਘ ਆਦਿ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਾਇਕ ਜੋਤ ਪੰਡੋਰੀ ਦਾ ਮੋਟਰਸਾਈਕਲ ਨਾਲ ਸਰਪੰਚ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਨੇ ਕੀਤਾ ਸਨ... ਅਗਲੀ ਖ਼ਬਰ ਕਣਕ ਦੀ ਖ਼ਰੀਦ ਰੁਕੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦਾ ਵਫ਼ਦ ਦਾਖਾ ਮੰਡੀ ਅਫ਼ਸਰ ਨੂੰ ਮਿਲਿਆ
Ad Position 24