05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਗਾਇਕ ਜੋਤ ਪੰਡੋਰੀ ਦਾ ਮੋਟਰਸਾਈਕਲ ਨਾਲ ਸਰਪੰਚ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਨੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 16-04-2026
ਚੌਂਕੀਮਾਨ, 15 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਵਿਖੇ ਸਰਪੰਚ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਦੇ ਪਰਿਵਾਰਿਕ ਮੈਂਬਰਾਂ ਸਤਨਾਮ ਸਿੰਘ ਪੰਡੋਰੀ, ਬੂਟਾ ਸਿੰਘ ਪੰਡੋਰੀ, ਮਹਾਂਵੀਰ ਸਿੰਘ ਹੈਪੀ ਆਸਟ੍ਰੇਲੀਆ, ਸਰਤਾਜ ਆਸਟ੍ਰੇਲੀਆਂ, ਸੁਖਰਾਜ ਸਿੰਘ ਪੰਡੋਰੀ, ਸਿਵਰਾਜ ਸਿੰਘ ਆਸਟ੍ਰੇਲੀਆ, ਗੁਣਕੀਰਤ ਆਸਟ੍ਰੇਲੀਆ, ਜਪੁਜੀ ਆਸਟ੍ਰੇਲੀਆ ਤੇ ਸੁਭਰੀਤ ਪੰਡੋਰੀ ਵਲੋਂ ਪਿੰਡ ਦੇ ਨਵੇਂ ਉੱਭਰ ਰਹੇ ਪੰਜਾਬੀ ਗਾਇਕ ਜੋਤ ਪੰਡੋਰੀ ਦੀ ਹੌਂਸਲਾ ਅਫ਼ਜਾਈ ਕਰਦਿਆਂ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਨੇ ਕਿਹਾ ਕੇ ਗਾਇਕ ਜੋਤ ਪੰਡੋਰੀ ਸਾਡੇ ਪਿੰਡ ਪੰਡੋਰੀ ਦੀ ਸ਼ਾਨ ਹੈ ਜੋ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਵੀ ਨੌਜਵਾਨ ਕਿਸੇ ਵੀ ਖੇਤਰ ਵਿਚ ਪਿੰਡ ਦਾ ਨਾਂਅ ਰੌਸ਼ਨ ਕਰਦਾ ਹੈ, ਉਸ ਦੀ ਹੌਂਸਲਾ ਅਫ਼ਜਾਈ ਕਰਨੀ ਚਾਹੀਦੀ ਹੈ, ਜਿਸ ਨਾਲ ਹੋਰ ਸਖ਼ਤ ਮਿਹਨਤ ਕਰੇ ਤੇ ਹੋਰ ਨੌਜਵਾਨ ਵੀ ਪ੍ਰੇਰਿਤ ਹੋ ਕੇ ਮਿਹਨਤ ਨਾਲ ਆਪਣਾ ਤੇ ਪਿੰਡ ਦਾ ਨਾਂਅ ਰੌਸ਼ਨ ਕਰਨ | ਇਸ ਮੌਕੇ ਗਾਇਕ ਜੋਤ ਪੰਡੋਰੀ ਨੇ ਸਰਪੰਚ ਰਣਜੀਤ ਕੌਰ ਪੰਡੋਰੀ ਤੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਸਮੇਤ ਪਰਿਵਾਰ ਦਾ ਧੰਨਵਾਦ ਕੀਤਾ ਜਿੰਨ•ਾਂ ਨੇ ਵੱਡਾ ਮਾਣ ਬਖ਼ਸਿਆ | ਇਸ ਮੌਕੇ ਖੇਤੀਬਾੜੀ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਪੰਡੋਰੀ, ਲੈਕਚਰਾਰ ਕਰਮਜੀਤ ਸਿੰਘ ਪੰਡੋਰੀ, ਅਮਰਿੰਦਰ ਸਿੰਘ, ਜਤਿੰਦਰ ਸਿੰਘ, ਮਨਜੀਤ ਸਿੰਘ ਬਰਾੜ, ਵਰਿੰਦਰ ਸਿੰਘ ਪੰਡੋਰੀ, ਬਲਰਾਜ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਚੌਕੀਮਾਨ ਵਿਖੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਕੀਮਾਨ) ਦੀ ਨਵੀਂ ਪੁਸਤਕ 'ਨਸ਼ੀਲੇ ਪਦਾਰ... ਅਗਲੀ ਖ਼ਬਰ ਅਕਾਲਗੜ੍ਹ 'ਚ 'ਆਪ' ਦੀ 21 ਮੈਂਬਰੀ ਮਹਿਲਾ ਕਮੇਟੀ ਦਾ ਗਠਨ
Ad Position 24