ਜਗਰਾਉਂ/ਚੌਂਕੀਮਾਨ, 15 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ, ਤੇਜਿੰਦਰ ਸਿੰਘ ਚੱਢਾ)-ਸੀ.ਟੀ. ਯੂਨੀਵਰਸਿਟੀ ਚੌਂਕੀਮਾਨ ਵਿਖੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਦੀ ਨਵੀਂ ਪੁਸਤਕ ਦੀ ਘੁੰਡ ਚੁਕਾਈ ਲਈ ਸਮਾਗਮ ਦਾ ਆਯੋਜਿਨ ਕੀਤਾ ਗਿਆ, ਜਿਸ ਵਿਚ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਨੇ ਉਚੇਚੇ ਤੌਰ 'ਤੇ ਸਮਾਗਮ ਵਿਚ ਸ਼ਮੂਲੀਅਤ ਕੀਤੀ ਤੇ ਸੀ.ਟੀ. ਯੂਨੀਵਰਸਿਟੀ ਚੌਂਕੀਮਾਨ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ | ਜਿੰਨ੍ਹਾਂ ਨੇ ਯੂਨੀਵਰਸਿਟੀ ਵਿਚ ਉਨ੍ਹਾਂ ਦੀ ਨਵੀਂ ਪੁਸਤਕ ਦੀ ਘੁੰਡ ਚੁਕਾਈ ਲਈ ਸਮਾਗਮ ਦਾ ਆਯੋਜਿਨ ਕੀਤਾ | ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਮੈਡਮ ਗੁਰਪ੍ਰੀਤ ਕੌਰ ਨੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਦਾ ਯੂਨੀਵਰਸਿਟੀ ਵਿਚ ਪਹੁੰਚਣ 'ਤੇ ਰਸਮੀ ਸਵਾਗਤ ਕਰਦਿਆ ਜੀ.ਆਇਆ ਕਿਹਾ | ਇਸ ਮੌਕੇ ਰਜਿਸਟਰਾਰ ਸੰਜੇ ਖੰਡੂਰੀ, ਲਾਇਬ੍ਰੇਰੀਅਨ ਮੈਡਮ ਗੁਰਪ੍ਰੀਤ ਕੌਰ ਤੇ ਹਰਜਿੰਦਰ ਸਿੰਘ ਸਿੱਧੂ ਨੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਦੀ ਨਵੀਂ ਪੁਸਤਕ 'ਨਸ਼ੀਲੇ ਪਦਾਰਥ ਅਤੇ ਸਾਮਰਾਜਵਾਦ' ਦੀ ਘੁੰਡ ਚੁਕਾਈ ਕਰਦਿਆਂ ਲੋਕ ਅਰਪਣ ਕੀਤੀ | ਇਸ ਮੌਕੇ ਰਜਿਸਟਰਾਰ ਸੰਜੇ ਖੰਡੂਰੀ ਨੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਇਕ ਹੋਰ ਪੁਤਸਕ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਲਈ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਦੇ ਯੁੱਗ ਵਿਚ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਜੋੜਨਾ ਜ਼ਰੂਰੀ ਹੈ ਕਿਉਂਕਿ ਅਸੀਂ ਪੁਸਤਕ ਨਾਲ ਹੀ ਆਪਣੇ ਇਤਿਹਾਸ ਤੋਂ ਜਾਣੂੰ ਹੋ ਸਕਦੇ ਹਾਂ ਤੇ ਪੁਸਤਕਾਂ ਪੜ੍ਹਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਦੇ ਹਾਂ | ਇਸ ਮੌਕੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਨੇ ਕਿਹਾ ਕਿ 'ਨਸ਼ੀਲੇ ਪਦਾਰਥ ਅਤੇ ਸਾਮਰਾਜਵਾਦ' ਪੁਸਤਕ ਉਨ੍ਹਾਂ ਦੀ 12ਵੀਂ ਪੁਸਤਕ ਹੈ | ਸਾਰੀਆਂ ਹੀ ਪੁਸਤਕਾਂ ਨੌਜਵਾਨਾਂ ਨੂੰ ਸੇਧ ਦੇਣ ਵਾਲੀਆਂ ਹਨ ਤੇ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਇਹ ਪੁਸਤਕ ਜ਼ਰੂਰ ਪੜ੍ਹਨ ਕਿਉਂਕਿ ਇਸ ਇਸ ਪੁਸਤਕ ਰਾਹੀਂ ਉਨ੍ਹਾਂ ਨੇ ਨਸ਼ਿਆਂ ਦੀ ਪੈਦਾਵਾਰ ਕਿਵੇਂ ਹੋਈ, ਇਸ ਦੀ ਵਰਤੋਂ ਤੇ ਨਸ਼ੇ ਦੀ ਤਸਕਰੀ ਬਾਰੇ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਗਿਆ ਹੈ | ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਸਟਾਫ਼ ਵਲੋਂ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਦਾ ਸਨਮਾਨ ਵੀ ਕੀਤਾ ਗਿਆ | ਅੰਤ ਵਿਚ ਮੈਡਮ ਗੁਰਪ੍ਰੀਤ ਕੌਰ ਨੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਂਕੀਮਾਨ) ਦਾ ਧੰਨਵਾਦ ਕੀਤਾ |