05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕੇਂਦਰੀ ਖੁਰਾਕ ਮੰਤਰਾਲੇ ਦੀ ਟੀਮ ਵਲੋਂ ਜਗਰਾਉਂ ਮੰਡੀ 'ਚੋਂ ਕਣਕ ਦੇ ਨਮੂਨੇ ਭਰੇ

Ad Position 21
No active advertisement
ਅਜੀਤ ਡੈਸਕ 16-04-2026
• ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਹਾਜ਼ਰੀ 'ਚ ਲਏ ਨਮੂਨੇ
ਜਗਰਾਉਂ, 15 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪੰਜਾਬ 'ਚ ਬੇਮੌਸਮੀ ਬਾਰਸ਼ਾਂ ਅਤੇ ਮਾਰਚ ਮਹੀਨੇ ਦੇ ਸ਼ੁਰੂ 'ਚ ਇਕਦਮ ਪਈ ਗਰਮੀ ਕਾਰਨ ਇਸ ਵਾਰ ਕਣਕ ਦੀ ਗੁਣਵੱਤਾ ਕਾਫ਼ੀ ਖਰਾਬ ਨਜ਼ਰ ਆ ਰਹੀ ਹੈ ਅਤੇ ਕਣਕ ਦਾ ਦਾਣਾ ਵੀ ਪਿਚਕ ਗਿਆ ਹੈ | ਜਿਸ ਕਾਰਨ ਮੰਡੀਆਂ 'ਚ ਕਿਸਾਨਾਂ ਨੂੰ ਕਣਕ ਵੇਚਣ 'ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਦੀ ਵੱਡੀ ਅਨਾਜ ਮੰਡੀ ਜਗਰਾਉਂ 'ਚ ਹੁਣ ਤੱਕ ਕਣਕ ਦੀ ਖ਼ਰੀਦ ਨਾਮਾਤਰ ਹੈ, ਪਰ ਮੰਡੀਆਂ 'ਚ ਕਿਸਾਨਾਂ ਵਲੋਂ ਵੇਚਣ ਲਈ ਲਿਆਂਦੀਆਂ ਕਣਕ ਦੀਆਂ ਢੇਰੀਆਂ ਚਾਰੇ ਪਾਸੇ ਨਜ਼ਰ ਆ ਰਹੀਆਂ ਹਨ | ਉੱਧਰ ਦੂਜੇ ਪਾਸੇ ਅੱਜ ਜਗਰਾਉਂ ਅਨਾਜ ਮੰਡੀ 'ਚ ਕੇਂਦਰੀ ਖੁਰਾਕ ਮੰਤਰਾਲੇ ਦੀ ਟੀਮ ਵਲੋਂ ਕਣਕ ਦੇ ਸੈਂਪਲ ਭਰੇ ਗਏ | ਭਾਰਤ ਸਰਕਾਰ ਖੁਰਾਕ ਸਪਲਾਈ ਮੰਤਰਾਲੇ ਦੇ ਸਹਾਇਕ ਡਾਇਰੈਕਟਰ ਆਸੂਤੋਸ਼ ਦੀ ਅਗਵਾਈ 'ਚ ਆਈ ਕੇਂਦਰ ਦੀ ਟੀਮ ਵਲੋਂ ਜਗਰਾਉਂ ਮੰਡੀ 'ਚ ਕਣਕ ਦੀਆਂ ਢੇਰੀਆਂ ਦਾ ਨਿਰੀਖਣ ਕੀਤਾ ਗਿਆ ਅਤੇ ਵੱਖ-ਵੱਖ ਕਿਸਾਨਾਂ ਦੀਆਂ ਕਣਕ ਦੀਆਂ ਢੇਰੀਆਂ 'ਚੋਂ 5 ਸੈਂਪਲ ਭਰੇ ਗਏ | ਇਸ ਮੌਕੇ ਐੱਫ.ਸੀ.ਆਈ., ਫੂਡ ਸਪਲਾਈ ਅਤੇ ਮਾਰਕਫੈੱਡ ਦੇ ਜ਼ਿਲ੍ਹਾ ਅਤੇ ਜਗਰਾਉਂ ਦੇ ਅਧਿਕਾਰੀ ਕੇਂਦਰੀ ਟੀਮ ਦੇ ਨਾਲ ਸਨ | ਇਸ ਮੌਕੇ ਕੇਂਦਰੀ ਖੁਰਾਕ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਵਿਭਾਗ ਦੇ ਹੁਕਮਾਂ ਅਨੁਸਾਰ ਸੂਬੇ ਭਰ ਦੀਆਂ ਪ੍ਰਮੁੱਖ ਅਨਾਜ ਮੰਡੀਆਂ 'ਚੋਂ ਕਣਕ ਦੇ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ, ਜਿੰਨ੍ਹਾਂ ਦੀ ਜਾਂਚ ਤੋਂ ਬਾਅਦ ਹੀ ਉਹ ਕਣਕ ਦੀ ਗੁਣਵੱਤਾ ਸਬੰਧੀ ਗੱਲ ਕਰ ਸਕਦੇ ਹਨ | ਪਰ ਉਨਾਂ ਕਿਹਾ ਕਿ ਇਸ ਵਾਰ ਕਣਕ ਦਾ ਦਾਣਾ ਬਰੀਕ ਅਤੇ ਕੁਝ ਬਦਰੰਗ ਨਜ਼ਰ ਆ ਰਿਹਾ ਹੈ, ਜਿਸਦੀ ਸਾਰੀ ਰਿਪੋਰਟ ਉਹ ਵਿਭਾਗ ਨੂੰ ਸੌਂਪਣਗੇ | ਇਸ ਮੌਕੇ ਆੜ•ਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨੱ੍ਹਈਆ ਗੁਪਤਾ ਬਾਂਕਾ ਨੇ ਕਿਹਾ ਕਿ ਬੇਮੌਸਮੀ ਬਾਰਸ਼ਾਂ ਅਤੇ ਇਕਦਮ ਪਈ ਗਰਮੀ ਕਾਰਨ ਕਈ ਕਿਸਾਨਾਂ ਦੀ ਕਣਕ ਦਾ ਨੁਕਸਾਨ ਹੋਇਆ ਹੈ, ਪਰ ਕਣਕ ਦੀ ਗੁਣਵੱਤਾ ਇੰਨੀ ਵੀ ਮਾੜੀ ਨਹੀਂ ਹੈ ਕਿ ਕੇਂਦਰ ਸਰਕਾਰ ਕਣਕ ਦੀ ਖ਼ਰੀਦ ਹੀ ਨਾ ਕਰੇ | ਕੇਂਦਰ ਸਰਕਾਰ ਕਣਕ ਖ਼ਰੀਦਣ ਦੇ ਨਿਯਮਾਂ 'ਚ ਕੁਝ ਢਿੱਲ ਦੇਵੇ ਅਤੇ ਮੰਡੀਆਂ 'ਚ ਤੁਰੰਤ ਕਣਕ ਦੀ ਖ਼ਰੀਦ ਯਕੀਨੀ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐਸ.ਈ. ਵਲੋਂ ਐਲਾਨਿਆ 10ਵੀਂ ਜਮਾਤ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਚੌਕੀਮਾਨ ਵਿਖੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਪਿੰਡ ਚੌਕੀਮਾਨ) ਦੀ ਨਵੀਂ ਪੁਸਤਕ 'ਨਸ਼ੀਲੇ ਪਦਾਰ...
Ad Position 24