ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ (ਪੁਨਰ ਸੁਰਜੀਤੀ) ਵਿਚਕਾਰ ਗਠਜੋੜ ਬਾਅਦ ਬਣੀ ਪੰਤਕ ਏਕਤਾ ਤਾਲਮੇਲ ਕਮੇਟੀ ਲਈ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦਾ ਕਨਵੀਨਰ ਚੁਣੇ ਜਾਣਾ ਪੂਰੀ ਪਾਰਟੀ ਲਈ ਮਾਣ ਵਾਲੀ ਗੱਲ ਹੈ | ਇਹ ਪ੍ਰਗਟਾਵਾ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਵੱਖੋ-ਵੱਖ ਵਾਰਡਾਂ ਦੀ ਨੁਮਾਇੰਦਗੀ ਵਾਲੇ ਕੌਂਸਲਰ ਬਲਬੀਰ ਚੰਦ, ਕੌਂਸਲਰ ਸਜਨ ਬਾਂਸਲ, ਇਯਾਲੀ ਦੇ ਹੋਰ ਸਮੱਰਥਕਾਂ ਵਲੋਂ ਮਨਪ੍ਰੀਤ ਸਿੰਘ ਦੀ ਨਿਯੁਕਤੀ 'ਤੇ ਵਧਾਈ ਦਿੰਦਿਆਂ ਕੀਤਾ | ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ, ਸੰਜੇ ਟਾਂਕ, ਮੁਕੇਸ਼ ਕੁਮਾਰ, ਕੌਂਸਲਰ ਬਲਬੀਰ ਚੰਦ, ਕੌਂਸਲਰ ਸਜਨ ਬਾਂਸਲ ਕਿਹਾ ਕਿ ਅੱਜ ਦਾਣਾ ਮੰਡੀਆਂ 'ਚ ਕਣਕ ਦੀ ਫ਼ਸਲ ਰੁਲ ਰਹੀ ਹੈ, ਨੌਕਰੀਆਂ ਲਈ ਨੌਜਵਾਨ ਪੀੜ੍ਹੀ ਸੜਕਾਂ 'ਤੇ ਸੰਘਰਸ਼ ਕਰਦਿਆਂ ਸਰਕਾਰ ਦੇ ਮੰਤਰੀਆਂ ਦਾ ਵਿਰੋਧ ਕਰ ਰਹੀ ਹੈ, ਅਜਿਹੇ ਸਮੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉੱਜ਼ਵਲ ਭਵਿੱਖ ਲਈ ਪੰਥਕ ਏਕਤਾ ਤਾਲਮੇਲ ਕਮੇਟੀ ਵਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚ ਐਲਾਨੇ ਜਾਣ ਵਾਲੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ | ਉਨ੍ਹਾਂ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੂੰ ਵੱਡੀ ਜਿੰਮੇਵਾਰੀ ਮਿਲਣ 'ਤੇ ਵਧਾਈ ਦਿੱਤੀ |