02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵਿਧਾਇਕ ਇਯਾਲੀ ਅਕਾਲੀ ਦਲਾਂ ਨੂੰ ਇਕ ਝੰਡੇ ਹੇਠ ਲਿਆਉਣ 'ਚ ਮੋਹਰੀ ਬਣੇੇ-ਈਸੇਵਾਲ

Ad Position 21
No active advertisement
ਅਜੀਤ ਡੈਸਕ 24-04-2026
ਮੁੱਲਾਂਪੁਰ-ਦਾਖਾ, 23 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਵਿਚਕਾਰ ਹੋਏ ਸਿਆਸੀ ਗਠਜੋੜ ਬਾਅਦ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਬਣੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨਾਂ ਦੁਆਰਾ ਮਿਲੇ ਆਦੇਸ਼ਾਂ ਦੀ ਪਾਲਣਾ ਤਹਿਤ ਪਹਿਲਾਂ ਅਕਾਲੀ ਦਲ ਦੀ ਭਰਤੀ ਪੂਰੀ ਕੀਤੀ, ਫਿਰ ਪੰਥਕ ਸੋਚ ਵਾਲੇ ਅਕਾਲੀ ਦਲਾਂ ਨੂੰ ਇਕ ਝੰਡੇ ਹੇਠ ਲਿਆਉਣ ਦਾ ਮੋਹਰੀ ਰੋਲ ਅਦਾ ਕੀਤਾ, ਪੰਥਕ ਏਕਤਾ ਤਾਲਮੇਲ ਕਮੇਟੀ ਆਗਾਮੀ ਚੋਣਾਂ 'ਚ ਇਕ ਵੱਡੀ ਸਿਆਸੀ ਧਿਰ ਹੋ ਕੇ ਨਿੱਤਰੇਗੀ, ਇਹ ਪ੍ਰਗਟਾਵਾ ਹਲਕਾ ਦਾਖਾ ਐੱਮ ਐੱਲ ਏ ਮਨਪ੍ਰੀਤ ਸਿੰਘ ਇਯਾਲੀ ਦੇ ਬੇਹੱਦ ਕਰੀਬੀ ਜੱਗਾ ਸੇਖੋਂ ਜਗਵੰਤ ਸਿੰਘ ਈਸੇਵਾਲ, ਬਲਦੇਵ ਸਿੰਘ ਈਸੇਵਾਲ ਵਲੋਂ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਇਯਾਲੀ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਅਤੇ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਨੂੰ ਨਾਲ ਲੈ ਕੇ ਰਾਜ 'ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਹੋਣਗੇ, ਜਿਸ ਦੀ ਬੇਹੱਦ ਲੋੜ ਹੈ | ਜਗਵੰਤ ਸਿੰਘ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਵਲੋਂ ਇਕ ਵਿਧਾਇਕ ਦੀ ਹੈਸੀਅਤ 'ਚ ਵਿਧਾਨ ਸਭਾ ਵਿਚ ਆਵਾਜ਼ ਉਠਾਈ ਕਿ ਲੋਕਾਂ ਦੇ ਚੁਣੇ ਨੁਮਾਇੰਦੇ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਤੋਂ ਐੱਨ.ਐੱਸ.ਏ ਹਟਾਇਆ ਜਾਵੇ | ਉਨ੍ਹਾਂ ਕਿਹਾ ਕਿ ਅਜਿਹਾ ਹੋਇਆ, ਹੁਣ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਜਲਦੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚੋਂ ਪੰਜਾਬ ਆਉਣਗੇ | ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਧਾਨ ਸਭਾ 'ਚ ਆਵਾਜ਼ ਉਠਾਉਣਾ, ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਉਜਾੜੇ ਲਈ ਤਿਆਰ ਲੈਂਡ ਪੂਲਿੰਗ ਨੀਤੀ ਵਾਪਿਸ ਕਰਵਾਉਣ ਲਈ ਵਿਧਾਨ ਸਭਾ 'ਚ ਸਰਕਾਰ ਦਾ ਕਾਨੂੰਨ ਦਾ ਵਿਰੋਧ ਕਰਨਾ, ਸਭ ਲੋਕ ਹਿਤਾਂ ਦੀਆਂ ਗੱਲਾਂ ਹਨ, ਜੋ ਮਨਪ੍ਰੀਤ ਸਿੰਘ ਇਯਾਲੀ ਦੇ ਹਿੱਸੇ ਆਈਆਂ | ਬਲਦੇਵ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਦੇ ਸਰਬਪੱਖੀ ਵਿਕਾਸ ਅਤੇ ਲੋਕ ਸੇਵਾ ਵਿਚ ਪਹਿਲਾ ਫਰਜ਼ ਪੂਰਾ ਕਰ ਰਹੇ ਮਨਪ੍ਰੀਤ ਸਿੰਘ ਇਯਾਲੀ ਦੇ ਮੋਢਿਆਂ 'ਤੇ ਆਗਾਮੀ ਚੋਣਾਂ 'ਚ ਰਾਜ ਭਰ ਦੀ ਜ਼ਿੰਮੇਵਾਰੀ ਆਵੇਗੀ, ਜਿਸ ਨੂੰ ਇਯਾਲੀ ਨਿੱਡਰਤਾ ਨਾਲ ਪੂਰਾ ਕਰੇਗਾ | ਜ਼ਿਕਰਯੋਗ ਹੈ ਕਿ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਬਣੇ ਮਨਪ੍ਰੀਤ ਸਿੰਘ ਇਯਾਲੀ ਨੂੰ ਸਿਆਸੀ ਨਿਯੁਕਤੀ ਦਾ ਰਾਜ ਭਰ ਦੇ ਪੰਥਕ ਵੋਟਰਾਂ 'ਚ ਸਵਾਗਤ ਹੋ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਲੋਕ 2027 ਵਿਚ ਸੂਬੇ ਦੀ ਵਾਗਡੋਰ ਕਾਂਗਰਸ ਪਾਰਟੀ ਦੇ ਹੱਥ ਸੌਂਪਣਗੇ -ਕੈਪਟਨ ਸੰਧੂ/ਪ੍ਰਧਾਨ ਮੁੱਲਾਂਪੁਰ/ਈਸੇਵਾਲ... ਅਗਲੀ ਖ਼ਬਰ ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਜਗਰਾਉਂ ਵਿਖੇ ਸਮਾਗਮ 26 ਨੂੰ
Ad Position 24