ਚੌਂਕੀਮਾਨ, 24 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਦੇ ਵਿਚ ਹੋਏ ਗਠਜੋੜ ਬਾਅਦ ਪੰਥਕ ਏਕਤਾ ਤਾਲਮੇਲ ਕਮੇਟੀ ਲਈ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਕਨਵੀਨਰ ਲਗਾਏ ਜਾਣ 'ਤੇ ਹਲਕਾ ਦਾਖਾ ਦੇ ਆਗੂ ਪਰਮਜੀਤ ਸਿੰਘ ਸਿੱਧੂ ਪੰਡੋਰੀ, ਸਾਬਕਾ ਸਰਪੰਚ ਕੁਲਵੰਤ ਸਿੰਘ ਕੁਲਾਰ ਕਲਕੱਤੇ ਵਾਲੇ ਤੇ ਸਾਬਕਾ ਸਰਪੰਚ ਨਛੱਤਰ ਸਿੰਘ ਸੇਖੂਪੁਰਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸੂਬੇ ਦੀ ਬਿਹਤਰੀ ਲਈ ਪੰਥਕ ਏਕਤਾ ਹੋਣੀ ਜ਼ਰੂਰੀ ਸੀ ਕਿਉਂਕਿ ਸਮੇਂ ਦੀ ਮੁੱਖ ਲੋੜ ਸੀ ਤੇ ਸੂਬੇ ਦੇ ਲੋਕ ਵੀ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ 'ਤੇ ਦੇਖਣਾ ਚਾਹੁੰਦੇ ਸਨ | ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਲੰਮੇ ਸਮੇ ਤੋਂ ਪੰਥਕ ਏਕਤਾ ਲਈ ਸਰਗਰਮ ਰਹੇ ਹਨ ਜਿੰਨ੍ਹਾਂ ਦਾ ਮੁੱਖ ਮਕਸਦ ਪੰਥਕ ਧਿਰਾਂ ਨੂੰ ਇਕੱਠੇ ਸੂਬੇ ਦੀ ਬਿਹਤਰੀ ਵੱਲ ਲਿਜਾਣਾ ਹੈ |