28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮਾਣੂੰਕੇ ਦੇ ਸੂਏ 'ਤੇ ਬਣਾਇਆ ਜਾ ਰਿਹਾ ਪੁਲ ਵਿਵਾਦਾਂ 'ਚ ਫਸਿਆ

Ad Position 21
No active advertisement
ਅਜੀਤ ਡੈਸਕ 28-04-2026

ਹਠੂਰ, 27 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਵਿਚਦੀ ਲੰਘਦੇ ਸੂਏ ਨੂੰ ਪੱਕਿਆਂ ਕਰਨ ਦੇ ਸਿਲਸਿਲੇ 'ਚ ਪਿੰਡ ਵਿਚ ਬਣਾਇਆ ਜਾ ਰਿਹਾ ਇਕ ਪੁਲ ਵਿਵਾਦਾਂ 'ਚ ਉਦੋਂ ਘਿਰ ਗਿਆ, ਜਦ ਇਸ ਪੁਲ ਨਜ਼ਦੀਕ ਵੱਸਦੇ ਘਰਾਂ ਵਾਲਿਆਂ ਨੇ ਉਕਤ ਪੁਲ ਨੂੰ ਉੱਚਾ ਕਰਕੇ ਅਤੇ ਬੇਤਰਦੀਬਾ ਬਣਾਉਣ ਦੇ ਦੋਸ਼ ਲਏ ਹਨ | ਅੱਜ ਉਕਤ ਪੀੜਤ ਪਰਿਵਾਰਾਂ ਦੇ ਹੱਕ 'ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ਼ ਗਿੱਲ) ਦੇ ਆਗੂ ਅਮਰਜੀਤ ਸਿੰਘ ਮਹਿਲ ਕਲਾਂ ਦਾ ਜੱਥਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਸੰਧੂ ਅਤੇ ਪਿੰਡ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਇਸ ਬਣ ਰਹੇ ਪੁਲ ਦਾ ਵਿਰੋਧ ਕੀਤਾ | ਪਿਆਰਾ ਸਿੰਘ ਅਤੇ ਹਰਦੀਪ ਸਿੰਘ ਸੰਧੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਿਚਦੀ ਲੰਘਦੇ ਸੂਏ 'ਤੇ ਪਹਿਲਾਂ ਤਿੰਨ ਪੁਲ ਵੱਡੇ ਅਤੇ ਇਕ ਉਕਤ ਜਗ੍ਹਾ 'ਤੇ ਪੈਦਲ ਜਾਂ ਇਕ ਪਹੀਆ ਵਾਹਨਾਂ ਦੇ ਲੰਘਣ ਲਈ ਲੱਕੜ ਦਾ ਪੁਲ ਸੀ, ਜਿੱਥੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਨੂੰ ਚੌੜਾ ਤੇ ਮਜ਼ਬੂਤ ਵਧੀਆ ਢੰਗ ਨਾਲ ਪੁਲ ਬਣਾ ਦਿੱਤਾ ਸੀ, ਪਰ ਹੁਣ ਸੂਆ ਪੱਕਾ ਕਰਨ ਦੇ ਨਾਂਅ 'ਤੇ ਉਕਤ ਮਜ਼ਬੂਤ ਪੁਲ ਨੂੰ ਢਾਹ ਕੇ ਉਸ ਦੀ ਜਗ੍ਹਾ ਬੇਤਰੀਬਾ ਤੇ ਬਹੁਤ ਉੱਚਾ ਕਰਕੇ ਪੁਲ ਬਣਾਇਆ ਗਿਆ ਹੈ | ਲੋਕਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ, ਇਸੇ ਪਿੰਡ ਦੀ ਜੰਮਪਲ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਵੀ ਬੇਨਤੀ ਕੀਤੀ ਸੀ ਕਿ ਇਹ ਪੁਲ ਗਲਤ ਬਣਾਇਆ ਜਾ ਰਿਹਾ ਹੈ | ਸਭ ਨੇ ਲਾਰਿਆਂ 'ਚ ਹੀ ਰੱਖਿਆ ਅਤੇ ਉਕਤ ਪੁਲ ਬਣਾ ਦਿੱਤਾ | ਕਿਸਾਨ ਆਗੂ ਅਮਰਜੀਤ ਸਿੰਘ ਮਹਿਲ ਕਲਾਂ ਨੇ ਦੱਸਿਆ ਇਹ ਪੁਲ ਸੜਕ ਨੂੰ ਧਿਆਨ 'ਚ ਨਾ ਰੱਖ ਕੇ ਸਗੋਂ ਸੂਏ ਦੇ ਹਿਸਾਬ ਨਾਲ ਉੱਚਾ ਕਰਕੇ ਪੁਲ ਬਣਾ ਦਿੱਤਾ ਹੈ | ਜਿਸ ਕਾਰਨ ਪੁਲ ਦੇ ਸਾਹਮਣੇ ਵਾਲੇ ਘਰਾਂ ਨੂੰ ਮੁਸ਼ਕਿਲ ਆਵੇਗੀ, ਕਿਉਂਕਿ ਇਸ ਤੋਂ ਗੁਜ਼ਰਦੇ ਭਾਰੀ ਵਾਹਨ ਕਾਰਨ ਇਨ੍ਹਾਂ ਘਰਾਂ ਨਾਲ ਕੋਈ ਵੀ ਕਦੇ ਵੀ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਮਹਿਕਮੇ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਕਤ ਪੁਲ ਨੂੰ ਦੁਬਾਰਾ ਠੀਕ ਢੰਗ ਨਾਲ ਬਣਾਇਆ ਜਾਵੇ ਨਹੀਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ | ਇਸ ਸਬੰਧੀ ਮਹਿਕਮੇ ਦੇ ਐੱਸ.ਡੀ.ਓ. ਨੂੰ ਵਾਰ-ਵਾਰ ਫ਼ੋਨ ਲਾਉਣ 'ਤੇ ਵੀ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ | ਇਸ ਸਬੰਧੀ ਸਰਪੰਚ ਹਰਪ੍ਰੀਤ ਸਿੰਘ ਹੈਪੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਉਕਤ ਪਰਿਵਾਰ ਵਲੋਂ ਉਨ੍ਹਾਂ 'ਤੇ ਨਾਜਾਇਜ਼ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਜਦਕਿ ਇਹ ਕੰਮ ਪੰਚਾਇਤ ਦੇ ਅਧਿਕਾਰ ਖੇਤਰ ਦਾ ਨਾ ਹੋ ਕੇ ਨਹਿਰੀ ਵਿਭਾਗ ਦਾ ਹੈ, ਪਰ ਉਸ ਨੇ ਉਕਤ ਪੁਲ ਦੇ ਸਬੰਧ ਵਿਚ ਆਉਣ ਵਾਲੀ ਸਮੱਸਿਆ ਨੂੰ ਸਮਝਦਿਆਂ 16 ਅਪ੍ਰੈਲ ਨੂੰ ਐੱਸ.ਡੀ.ਐੱਮ ਜਗਰਾਉਂ, ਨਹਿਰੀ ਵਿਭਾਗ ਫਰੀਦਕੋਟ ਅਤੇ ਪੰਚਾਇਤੀ ਮਤਾ ਪਾ ਕੇ ਉਪ ਮੰਡਲ ਅਫ਼ਸਰ ਸਬ ਡਵੀਜ਼ਨ ਚੰਤਵਾਲਾ ਨੂੰ ਉਕਤ ਸੂਏ ਦੇ ਪੁਲ ਨੂੰ ਗਲਤ ਤਰੀਕੇ ਨਾਲ ਬਣਾਏ ਜਾਣ ਸਬੰਧੀ ਬਿਨੈ ਪੱਤਰ ਲਿਖੇ ਹਨ ਅਤੇ ਇਸ ਪੁਲ ਨੂੰ ਨੀਂਵਾਂ ਕਰਕੇ ਬਣਾਉਣ ਦੀ ਬੇਨਤੀ ਕੀਤੀ ਗਈ ਹੈ | ਇਸ ਮੌਕੇ ਪਿਆਰਾ ਸਿੰਘ, ਜਰਨੈਲ ਸਿੰਘ ਦੇਹੜਕਾ, ਸਾਧੂ ਸਿੰਘ ਅਤੇ ਪੀੜਤ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਇਸ਼ਤਿਹਾਰਾਂ ਦੀ ਹਥਿਆਰ ਵਜੋਂ ਦੁਰਵਰਤੋਂ ਬੰਦ ਕਰਨ ਦੀ ਮੰਗ ਅਗਲੀ ਖ਼ਬਰ ਗੁ: ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 141 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ
Ad Position 24