28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਹਲਕਾ ਦਾਖਾ 'ਚ ਵੱਧ ਰਿਹਾ ਬਿਜਲੀ ਸੰਕਟ! ਸਰਕਾਰ ਜਵਾਬਦੇਹ ਬਣੇ- ਦਿਓਲ

Ad Position 21
No active advertisement
ਅਜੀਤ ਡੈਸਕ 28-04-2026

ਮੁੱਲਾਂਪੁਰ-ਦਾਖਾ, 27 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗਰਮੀ ਦੇ ਪਹਿਲੇ ਪੜਾਅ 'ਚ ਹੀ ਬਿਜਲੀ ਕੱਟਾਂ ਦਾ ਵਾਰ-ਵਾਰ ਲੱਗਣਾ ਕੀ ਪਾਵਰਕਾਮ ਦਾ ਹਲਕਾ ਦਾਖਾ ਲਈ ਕੋਈ ਵੱਖਰਾ ਸਿਸਟਮ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਅਪ੍ਰੈਲ ਮਹੀਨੇ ਬਲੈਕ ਆਊਟ ਵਰਗੀ ਬਣੀ ਸਥਿਤੀ ਅਤੇ ਬਿਜਲੀ ਖ਼ਪਤਕਾਰਾਂ ਨੂੰ ਪੂਰੀ ਰਾਤ 'ਚ 4 ਘੰਟੇ ਬਿਜਲੀ ਮਿਲਣ ਉਪਰੰਤ ਲੋਕਾਂ 'ਚ ਹਾਹਾਕਾਰ ਸਮੇਂ ਕੀਤਾ | ਦਿਓਲ ਨੇ ਬਿਜਲੀ ਮੰਤਰੀ ਨੂੰ ਸਵਾਲ ਕੀਤਾ ਕਿ ਖੇਤੀਬਾੜੀ ਸਪਲਾਈ ਦੀ ਗੱਲ ਕਰੀਏ ਜਾਂ ਘਰੇਲੂ ਖ਼ਪਤ ਵਾਲੇ ਫੀਡਰਾਂ ਤੋਂ ਪਾਵਰਕਾਮ ਦਾ ਨੈਟਵਰਕ ਕਿਉਂ ਟੁੱਟਿਆ ਪਿਆ, ਬੱਚਿਆਂ ਅਤੇ ਬਜ਼ੁਰਗਾਂ ਦਾ ਗਰਮੀ ਨਾਲ ਬੁਰਾ ਹਾਲ ਹੈ | ਉਨ੍ਹਾਂ ਕਿਹਾ ਕਿ ਲੋਹੜੇ ਦੀ ਗਰਮੀ 'ਚ ਘਰਾਂ ਵਾਲੀ ਬਿਜਲੀ ਦੇ ਕੱਟ ਨਾ ਰੋਕੇ ਤਾਂ ਲੋਕਾਂ ਅਤੇ ਛੋਟੇ ਸਨਅਤਕਾਰਾਂ ਨੂੰ ਨਾਲ ਲੈ ਕੇ ਅੱਡਾ ਦਾਖਾ ਐਕਸੀਅਨ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਜਸਕਰਨ ਸਿੰਘ ਦਿਓਲ ਨੇ ਕਿਹਾ ਕਿ 'ਆਪ' ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵੋਟਰਾਂ ਨੂੰ ਫੁੱਲ ਬਿਜਲੀ ਦੇਣ ਦੇ ਝੂਠੇ ਵਾਅਦਿਆਂ ਨੂੰ ਸਰਕਾਰ ਜਾਂ ਤਾਂ ਪੂਰਾ ਕਰੇ, ਨਹੀਂ ਤਾਂ ਬਿਜਲੀ ਸੰਕਟ ਰੋਕਣ ਲਈ ਪੰਜਾਬ ਸਰਕਾਰ ਖ਼ਿਲਾਫ਼ ਫਰੰਟ ਖੋਲਿ੍ਹਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਅੱਗੇ ਧਰਨਾ ਦੇ ਕੇ ਸੜਕ ਜਾਮ ਕਰਨ ਤੋਂ ਬਾਅਦ ਕਾਰਜਸਾਧਕ ਅਫ਼ਸਰ ਨੇ ਦਿੱਤਾ ਲਿਖਤੀ ਭਰੋਸ... ਅਗਲੀ ਖ਼ਬਰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਇਸ਼ਤਿਹਾਰਾਂ ਦੀ ਹਥਿਆਰ ਵਜੋਂ ਦੁਰਵਰਤੋਂ ਬੰਦ ਕਰਨ ਦੀ ਮੰਗ
Ad Position 24