28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਅੱਗੇ ਧਰਨਾ ਦੇ ਕੇ ਸੜਕ ਜਾਮ ਕਰਨ ਤੋਂ ਬਾਅਦ ਕਾਰਜਸਾਧਕ ਅਫ਼ਸਰ ਨੇ ਦਿੱਤਾ ਲਿਖਤੀ ਭਰੋਸਾ

Ad Position 21
No active advertisement
ਅਜੀਤ ਡੈਸਕ 28-04-2026

ਜਗਰਾਉਂ, 27 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਜਗਰਾਉਂ ਵਿਚ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਸੇਵਕਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਤਹਿਤ ਅੱਜ ਸਫ਼ਾਈ ਸੇਵਕਾਂ ਨੇ ਨਗਰ ਕੌਂਸਲ ਅੱਗੇ ਧਰਨਾ ਦਿੰਦਿਆਂ ਸ਼ਹਿਰ ਦੀ ਮੁੱਖ ਸੜਕ ਨੂੰ ਜਾਮ ਕਰ ਦਿੱਤਾ | ਇਸ ਨਾਲ ਸ਼ਹਿਰ ਦੀ ਆਵਾਜਾਈ ਠੱਪ ਹੋ ਗਈ | ਸੜਕ 'ਤੇ ਉੱਤਰੇ ਸਫ਼ਾਈ ਸੇਵਕਾਂ ਨੇ ਰਾਜਨੀਤਿਕ ਦਖ਼ਲਅੰਦਾਜ਼ੀ ਅਤੇ ਪ੍ਰਸ਼ਾਸਨਿਕ ਧੱਕੇਸ਼ਾਹੀ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪੁੱਜੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਵਲੋਂ ਸਫ਼ਾਈ ਸੇਵਕਾਂ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਅਤੇ ਇਸ ਉਪਰੰਤ ਹੀ ਸਫ਼ਾਈ ਸੇਵਕਾਂ ਨੇ ਆਪਣਾ ਸੰਘਰਸ਼ ਵਾਪਿਸ ਲੈਣ ਦਾ ਐਲਾਨ ਕੀਤਾ ਅਤੇ ਜਾਮ ਖੋਲਿ੍ਹਆ | ਇਸ ਸਫ਼ਾਈ ਕਰਮਚਾਰੀਆਂ ਨੇ ਹਲਕਾ ਵਿਧਾਇਕਾ 'ਤੇ ਆਪਣੇ ਨਜ਼ਦੀਕੀ ਵਿਅਕਤੀ ਨੂੰ ਮੇਟ ਲਗਾਉਣ ਲਈ ਕਾਰਜ ਸਾਧਕ ਅਫ਼ਸਰ 'ਤੇ ਲਗਾਤਾਰ ਦਬਾਅ ਬਣਾਉਣ ਦੇ ਦੋਸ਼ ਲਗਾਏ | ਸਫ਼ਾਈ ਸੇਵਕਾਂ ਨੇ ਇਸ ਨੂੰ ਖੁੱਲ੍ਹਾ ਪੱਖਪਾਤ ਕਰਾਰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ | ਸੰਘਰਸ਼ ਕਰ ਰਹੇ ਕਰਮਚਾਰੀਆਂ ਨੇ ਕਿਹਾ ਕਿ ਦਫ਼ਤਰਾਂ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਹੀ ਮੈਦਾਨੀ ਸਫ਼ਾਈ ਕੰਮ ਵਿਚ ਲਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਸਿਫਾਰਸ਼ ਜਾਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਕਰਮਚਾਰੀਆਂ ਦੀ ਏਕਤਾ ਅੱਗੇ ਆਖ਼ਰਕਾਰ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਲਿਖਤੀ ਭਰੋਸਾ ਦੇਣਾ ਪਿਆ ਕਿ ਕੰਮ ਦੀ ਵੰਡ ਨਿਆਂਸੰਗਤ ਢੰਗ ਨਾਲ ਹੋਵੇਗੀ ਅਤੇ ਕਿਸੇ ਨਾਲ ਵੀ ਅਨਿਆਂ ਨਹੀਂ ਕੀਤਾ ਜਾਵੇਗਾ | ਇਸ ਮੌਕੇ 'ਤੇ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜਿਕ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਸਫ਼ਾਈ ਸੇਵਕਾਂ ਦਾ ਹੌਂਸਲਾ ਵਧਾਇਆ | ਇਸ ਮੌਕੇ ਨਗਰ ਸੁਧਾਰ ਸਭਾ ਜਗਰਾਉਂ ਤੋਂ ਮਾ: ਅਵਤਾਰ ਸਿੰਘ, ਕੰਵਲਜੀਤ ਖੰਨਾ, ਮਾ: ਮਲਕੀਤ ਸਿੰਘ, ਗੁਰਮੇਲ ਸਿੰਘ ਰੂਮੀ, ਕਨੱ੍ਹਈਆ ਗੁਪਤਾ ਬਾਂਕਾ, ਬੂਟਾ ਸਿੰਘ (ਆੜ੍ਹਤੀ ਐਸੋਸੀਏਸ਼ਨ), ਜ਼ਿਲ੍ਹਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਰਾਜ ਕੁਮਾਰ ਭੱਲਾ, ਅਵਤਾਰ ਸਿੰਘ ਬਿੱਲਾ (ਪੰਜਾਬ ਪ੍ਰਧਾਨ ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਪੰਜਾਬ), ਗ੍ਰੀਨ ਮਿਸ਼ਨ ਪੰਜਾਬ ਤੋਂ ਕੰਚਨ ਗੁਪਤਾ, ਕਿਸਾਨ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਾਂਝਾ ਪੈਨਸ਼ਨ ਫਰੰਟ ਜਗਰਾਉਂ ਦੇ ਪ੍ਰਧਾਨ ਅਸ਼ੋਕ ਭੰਡਾਰੀ ਅਤੇ ਸਕੱਤਰ ਜਸਵੰਤ ਸਿੰਘ ਕਲੇਰ, ਦਿਹਾਤੀ ਮਜ਼ਦੂਰ ਸਭਾ ਜਗਰਾਉਂ ਤੋਂ ਨਿਰਮਲ ਸਿੰਘ ਧਾਲੀਵਾਲ, ਸਫ਼ਾਈ ਸੇਵਕ ਯੂਨੀਅਨ ਪੰਜਾਬ ਤੋਂ ਫਿਰੋਜ਼ਪੁਰ ਪ੍ਰਧਾਨ ਸੁਨੀਲ ਕੁਮਾਰ, ਸੋਮਨਾਥ ਚੋਬਰ, ਜਸਵੀਰ ਸਿੰਘ ਗਿੱਲ, ਮਾਤਾ ਦੀਨ, ਰਜਿੰਦਰ ਬਹੁਤ, ਸ਼ੋਭਰਾਜ, ਨਿਰਤਮ ਬਹੁਤ, ਜੋਗਿੰਦਰ ਭੁੱਲਰ, ਪਰਵੀਨ ਕੁਮਾਰ, ਜਸਮੇਲ ਸਿੰਘ, ਬਸਿਸਟ ਨਾਥ, ਜੋਨੀ, ਗੁਲਸ਼ਨ ਕੁਮਾਰ, ਰਾਹੁਲ ਜ਼ੀਰਾ, ਗਾਇਕ ਸੰਤੋਖ ਰਾਮ ਗਿੱਲ, ਰਜਿੰਦਰ ਕੁਮਾਰ, ਸੁੰਦਰ ਕੁਮਾਰ ਗਿੱਲ, ਮਿਸਰੋ ਦੇਵੀ, ਆਸ਼ਾ ਰਾਣੀ, ਨੀਨਾ, ਕੰਚਨ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਵਲੋਂ ਬਿਜਲੀ ਕੱਟਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹਲਕਾ ਦਾਖਾ 'ਚ ਵੱਧ ਰਿਹਾ ਬਿਜਲੀ ਸੰਕਟ! ਸਰਕਾਰ ਜਵਾਬਦੇਹ ਬਣੇ- ਦਿਓਲ
Ad Position 24