28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਭਾਕਿਯੂ ਏਕਤਾ ਡਕੌਂਦਾ ਵਲੋਂ ਬਿਜਲੀ ਕੱਟਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 28-04-2026

ਜਗਰਾਉਂ, 27 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਭਰ 'ਚ ਪਾਵਰਕਾਮ ਵਲੋਂ ਘਰੇਲੂ, ਵਪਾਰਕ, ਖੇਤੀ ਬਿਜਲੀ ਸਪਲਾਈ 'ਤੇ ਲਗਾਏ ਜਾ ਰਹੇ ਕੱਟਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਿੱਧਵਾਂ ਬੇਟ ਅਤੇ ਜਗਰਾਉਂ ਬਲਾਕਾਂ ਦੇ ਕਿਸਾਨਾਂ ਨੇ ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ | ਇਸ ਸਮੇਂ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਬੀਤੇ ਕਈ ਦਿਨਾਂ ਤੋਂ ਪੰਜਾਬ ਭਰ 'ਚ ਰਾਤ ਸਮੇਂ ਲੱਗ ਰਹੇ ਬਿਜਲੀ ਕੱਟਾਂ ਕਾਰਨ ਲੋਕ ਰਾਤਾਂ ਨੂੰ ਪ੍ਰੇਸ਼ਾਨ ਹਨ, ਇਸ ਦਾ ਅਸਰ ਘਰੇਲੂ ਖਪਤਕਾਰ, ਵਪਾਰਿਕ ਅਦਾਰਿਆਂ ਤੇ ਖੇਤੀ 'ਤੇ ਪੈਣਾ ਲਾਜ਼ਮੀ ਹੈ | ਬਿਜਲੀ ਦੇ ਕੱਟਾਂ ਕਾਰਨ ਮੱਕੀ, ਮੂੰਗੀ, ਪਸ਼ੂਆਂ ਦਾ ਚਾਰਾ ਤੇ ਝੋਨੇ ਦੀ ਪਨੀਰੀ ਪ੍ਰਭਾਂਵਿਤ ਹੋਵੇਗੀ | ਉਨ੍ਹਾਂ ਕਿਹਾ ਕਿ ਗਰਮੀ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ ਬਿਜਲੀ ਦੇ ਅਗਾਊਾ ਪ੍ਰਬੰਧ ਕਰਨੇ ਚਾਹੀਦੇ ਸਨ ਤਾਂ ਕਿ ਲੋਕਾਂ ਨੂੰ ਬਿਜਲੀ ਕੱਟਾਂ ਦੀ ਨੌਬਤ ਨਾ ਆਉਂਦੀ | ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਵਿਦੇਸ਼ੀ ਗੇੜੀਆਂ 'ਚ ਮਸਰੂਫ਼ ਹੈ ਤੇ ਦੁੱਖ ਭੋਗਣ ਲਈ ਪੰਜਾਬ ਦੇ ਲੋਕ, ਖੇਤੀ ਅਤੇ ਉਦਯੋਗ ਸਰਾਪੇ ਹੋਏ ਹਨ | ਇਸ ਸਮੇਂ ਬੋਲਦਿਆਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਜਗਜੀਤ ਸਿੰਘ ਕਲੇਰ, ਜਸਵਿੰਦਰ ਸਿੰਘ ਭੁਮਾਲ ਨੇ ਕਿਹਾ ਕਿ ਐਤਵਾਰ ਦੀ ਛੁੱਟੀ ਹੋਣ ਕਾਰਨ ਲੰਘੇ ਐਤਵਾਰ ਕੱਟ ਨਹੀਂ ਲੱਗੇ ਪਰ ਜਾਪਦਾ ਹੈ ਪੰਜਾਬ ਸਰਕਾਰ ਇਸ ਬੇਹੱਦ ਗੰਭੀਰ ਮੁਸ਼ਕਿਲ ਨੂੰ ਤੁਰੰਤ ਹੱਲ ਕਰਨ ਦੇ ਰੌਂਅ 'ਚ ਨਹੀਂ ਹੈ ਜਿਸ ਨਾਲ ਆਉਂਦੇ ਦਿਨਾਂ 'ਚ ਹਾਲਾਤ ਹੋਰ ਬਦਤਰ ਹੋਣਗੇ | ਅਜਿਹੇ ਹਾਲਾਤ 'ਚ ਸੜਕਾਂ ਜਾਮ ਐਕਸ਼ਨ ਦੇ ਜਥੇਬੰਦੀਆਂ ਦੀ ਮਜ਼ਬੂਰੀ ਹੋਵੇਗੀ | ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਸਮੇਂ ਐਕਸੀਅਨ ਦੀ ਗੈਰਹਾਜ਼ਰੀ 'ਚ ਸੁਪਰਡੈਂਟ ਮੈਡਮ ਵਿਨੀਤਾ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਸਮੇਂ ਕੁਲਵੰਤ ਸਿੰਘ ਕਾਂਤਾ ਗਾਲਿਬ, ਜਸਵੀਰ ਸਿੰਘ ਲੀਲਾਂ, ਗੁਰਤੇਜ ਸਿੰਘ ਅਖਾੜਾ, ਸੋਹਣ ਸਿੰਘ, ਅਮਰਜੀਤ ਸਿੰਘ ਦੇਹੜਕਾ, ਹਰਦੇਵ ਸਿੰਘ ਅਖਾੜਾ, ਮਨਜਿੰਦਰ ਸਿੰਘ ਸਲੇਮਪੁਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਏਕੋਟ ਅਨਾਜ ਮੰਡੀ ਵਿਚ ਲਿਫ਼ਟਿੰਗ ਦੀ ਰਫ਼ਤਾਰ ਮੱਠੀ ਅਗਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਅੱਗੇ ਧਰਨਾ ਦੇ ਕੇ ਸੜਕ ਜਾਮ ਕਰਨ ਤੋਂ ਬਾਅਦ ਕਾਰਜਸਾਧਕ ਅਫ਼ਸਰ ਨੇ ਦਿੱਤਾ ਲਿਖਤੀ ਭਰੋਸ...
Ad Position 24