28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਰਾਏਕੋਟ ਅਨਾਜ ਮੰਡੀ ਵਿਚ ਲਿਫ਼ਟਿੰਗ ਦੀ ਰਫ਼ਤਾਰ ਮੱਠੀ

Ad Position 21
No active advertisement
ਅਜੀਤ ਡੈਸਕ 28-04-2026

ਰਾਏਕੋਟ, 27 ਅਪ੍ਰੈਲ (ਸੁਸ਼ੀਲ)-ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਆਮਦ ਸਿਖਰਾਂ 'ਤੇ ਪਹੁੰਚ ਚੁੱਕੀ ਹੈ, ਪਰ ਖ਼ਰੀਦੀ ਗਈ ਫ਼ਸਲ ਦੀ ਲਿਫ਼ਟਿੰਗ ਨਾ ਹੋਣ ਕਾਰਨ ਮੰਡੀ ਵਿਚ ਕਣਕ ਦੇ ਵੱਡੇ ਅੰਬਾਰ ਲੱਗ ਗਏ ਹਨ | ਸਰਕਾਰੀ ਦਾਅਵਿਆਂ ਦੇ ਉਲਟ, ਮੰਡੀ ਵਿੱਚੋਂ ਫ਼ਸਲ ਦੀ ਚੁਕਾਈ ਨਾ ਹੋਣ ਕਰਕੇ ਹੁਣ ਨਵੀਂ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਬਚੀ | ਮੰਡੀ ਦੇ ਫੜ੍ਹ ਪੂਰੀ ਤਰ੍ਹਾਂ ਭਰ ਚੁੱਕੇ ਹਨ ਅਤੇ ਸੜਕਾਂ ਦੇ ਕਿਨਾਰਿਆਂ ਤੱਕ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ | ਅਜਿਹੇ ਵਿਚ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਖੁੱਲ੍ਹੇ ਵਿਚ ਪਈ ਹਜ਼ਾਰਾਂ ਕੁਇੰਟਲ ਕਣਕ ਖ਼ਰਾਬ ਹੋ ਸਕਦੀ ਹੈ | ਇਸ ਸਮੱਸਿਆ ਤੋਂ ਪ੍ਰੇਸ਼ਾਨ ਅਨਾਜ ਮੰਡੀ ਵਿਚਲੇ ਆੜ੍ਹਤੀਆਂ ਨੇ ਪ੍ਰਧਾਨ ਸੁਰੇਸ਼ ਗਰਗ ਦੀ ਅਗਵਾਈ ਵਿੱਚ ਦੱਸਿਆ ਕਿ ਮੰਡੀ ਵਿੱਚ ਖਰੀਦੀ ਹੋਈ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਆੜਤੀਆਂ ਤੇ ਮਜ਼ਦੂਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਰਾਏਕੋਟ ਅਨਾਜ ਮੰਡੀ ਵਿਚ ਪੰਜ ਲੱਖ ਦੇ ਕਰੀਬ ਬੋਰੀ ਦੀ ਖ਼ਰੀਦ ਹੋ ਚੁੱਕੀ ਹੈ, ਜਿਸ ਵਿਚੋਂ ਹੁਣ ਤੱਕ ਸਿਰਫ਼ ਡੇਢ ਲੱਖ ਦੇ ਕਰੀਬ ਹੀ ਬੋਰੀ ਹੀ ਚੁੱਕੀ ਜਾ ਚੁੱਕੀ ਹੈ ਅਤੇ ਸਾਢੇ ਤਿੰਨ ਲੱਖ ਦੇ ਕਰੀਬ ਬੋਰੀ ਖੁੱਲੇ ਅਸਮਾਨ ਹੇਠ ਮੰਡੀਆਂ ਵਿਚ ਹੀ ਪਈ ਹੈ | ਉਨ੍ਹਾਂ ਦੱਸਿਆ ਕਿ ਇਹੀ ਹਾਲ ਮਾਰਕੀਟ ਕਮੇਟੀ ਰਾਏਕੋਟ ਅਧੀਨ ਆਉਂਦੀਆਂ ਪੇਂਡੂ ਮੰਡੀਆਂ ਦਾ ਵੀ ਹੈ ਜਿੱਥੇ ਵੱਡੀ ਗਿਣਤੀ ਕਣਕ ਦੀਆਂ ਬੋਰੀਆਂ ਖੁੱਲੇ੍ਹ ਅਸਮਾਨ ਹੇਠ ਪਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਐੱਸ. ਡੀ. ਐੱਮ. ਰਾਏਕੋਟ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਹੈ, ਜਿਸ ਵਿਚ ਉਨ੍ਹਾਂ ਮੰਡੀ ਵਿਚੋਂ ਖਰੀਦੀ ਹੋਈ ਕਣਕ ਦੀ ਤੁਰੰਤ ਲਿਫ਼ਟਿੰਗ ਕਰਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਦਖ਼ਲ ਦੇ ਕੇ ਇਸ ਸਮੱਸਿਆ ਦਾ ਹੱਲ ਕਢਵਾਉਣ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ | ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ ਠੇਕੇਦਾਰ ਵਲੋਂ ਟਰੱਕਾਂ ਵਿੱਚੋਂ ਅਣ-ਲੋਡਿੰਗ ਲਈ ਲੇਬਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲਿਫ਼ਟਿੰਗ ਦਾ ਕੰਮ ਸਚਾਰੂ ਢੰਗ ਨਾਲ ਚੱਲ ਸਕੇ | ਇਸ ਮੌਕੇ ਪ੍ਰਧਾਨ ਸੁਰੇਸ਼ ਗਰਗ ਤੋਂ ਇਲਾਵਾ ਸਕੱਤਰ ਰਜਿੰਦਰਪਾਲ ਟਿੰਕਾ, ਨਿਰਮਲ ਸਿੰਘ ਵਿਰਕ, ਅਸ਼ਵਨੀ ਕੁਮਾਰ, ਸੁਨੀਲ ਬਾਂਸਲ, ਸੁਸ਼ੀਲ ਕੁਮਾਰ ਬਾਵਾ, ਮੇਜਰ ਸਿੰਘ ਗਿੱਲ ਆਦਿ ਆੜ੍ਹਤੀਏ ਤੇ ਮੰਡੀ ਮਜ਼ਦੂਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿੰਗੇ ਮੁੱਲ ਵੇਚੀ ਰਾਜ ਸਭਾ ਦੀ ਮੈਂਬਰੀ ਬਾਅਦ 'ਆਪ' ਦਾ ਹਸ਼ਰ ਪਹਿਲਾਂ ਹੀ ਤੈਅ ਸੀ-ਦਿਓਲ ਅਗਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਵਲੋਂ ਬਿਜਲੀ ਕੱਟਾਂ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24