ਖਾਦ ਤੇ ਖੇਤੀ ਦਵਾਈਆਂ ਵਿਕ੍ਰੇਤਾਵਾਂ ਯੂਨੀਅਨ ਦੇ ਸੱਦੇ 'ਤੇ ਹੰਬੜਾਂ 'ਚ ਦੁਕਾਨਦਾਰਾਂ ਨੇ ਰੋਸ ਵਜੋਂ ਦੁਕਾਨਾਂ ਬੰਦ ਰੱਖੀਆਂ
ਅਜੀਤ ਡੈਸਕ
28-04-2026
ਹੰਬੜਾਂ, 27 ਅਪ੍ਰੈਲ (ਮੇਜਰ ਹੰਬੜਾਂ)-ਖਾਦ ਕੰਪਨੀਆਂ ਵਲੋਂ ਨੈਨੋ ਯੂਰੀਆ, ਇਫਕੋ, ਕਿ੍ਭਕੋ, ਆਈ.ਪੀ.ਐੱਲ ਵਗੈਰਾ ਸਰਕਾਰੀ ਕੰਪਨੀਆਂ ਵਲੋਂ ਖੇਤੀਬਾੜੀ ਦੁਕਾਨਾਂ ਚਲਾਅ ਰਹੇ ਦੁਕਾਨਦਾਰਾਂ ਨੂੰ ਖਾਦ ਦੇ ਨਾਲ ਧੱਕੇ ਨਾਲ ਨਾਜਾਇਜ਼ ਵਸਤਾਂ ਦੇਣ ਦੇ ਰੋਸ ਵਜੋਂ ਖਾਦ, ਕੀਟ-ਨਾਸ਼ਕ ਤੇ ਬੀਜ ਵਿਕ੍ਰੇਤਾਵਾਂ ਦੀ ਸਮੁੱਚੀ ਡੀਲਰਸ਼ਿਪ ਯੂਨੀਅਨ ਦੇ ਸੱਦੇ 'ਤੇ ਅੱਜ ਕਸਬਾ ਹੰਬੜਾਂ, ਮਲਕਪੁਰ ਬੇਟ, ਭੂੰਦੜੀ, ਪ੍ਰਤਾਪ ਸਿੰਘ ਵਾਲਾ 'ਚ ਖਾਦ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਤੇ ਹੰਬੜਾ ਦੇ ਸਮੁੱਚੇ ਖਾਦ ਡੀਲਰਾਂ ਵਾਲੋਂ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ | ਦੇਖਣ 'ਚ ਆਇਆ ਕਿ ਸਵੇਰ ਸਮੇਂ ਤੋਂ ਸ਼ਾਮ ਤੱਕ ਸਾਰੀਆਂ ਖੇਤੀਬਾੜੀ ਦੁਕਾਨਾਂ, ਜਿਸ ਵਿਚ ਧਾਲੀਵਾਲ ਐਗਰੋ ਕਿਸਾਨ ਸੇਵਾ ਸੈਂਟਰ, ਰਵੀ ਦਵਾਈਆਂ ਦੀ ਦੁਕਾਨ ਸਮੇਤ ਹੋਰ ਖੇਤੀਬਾੜੀ ਸਟੋਰ ਦੁਕਾਨਾਂ ਬੰਦ ਰਹੇ | ਇਸ ਸਮੇਂ ਦੇਖਣ 'ਚ ਆਇਆ ਕਿ ਕਿਸਾਨਾਂ ਨੂੰ ਖੇਤੀਬਾੜੀ ਦੁਕਾਨਾਂ ਬੰਦ ਹੋਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਬੰਦ ਦੀ ਕਾਲ ਦਾ ਸਮਰਥਨ ਕਰਦਿਆਂ ਧਾਲੀਵਾਲ ਐਗਰੋ ਸੇਵਾ ਸੈਂਟਰ ਦੇ ਮਾਲਕ ਗੁਰਮੀਤ ਸਿੰਘ ਧਾਲੀਵਾਲ ਅਤੇ ਰਵੀ ਧਾਲੀਵਾਲ ਨੂੰ ਜਦੋਂ ਦੁਕਾਨਾਂ ਬੰਦ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾ ਦੱਸਿਆ ਕਿ ਖਾਦ ਕੰਪਨੀਆਂ ਖੇਤੀਬਾੜੀ ਸੈਂਟਰ ਚਲਾਅ ਰਹੇ ਡੀਲਰਾਂ ਨੂੰ ਖਾਦ ਨਾਲ ਹੋਰ ਬਹੁਤ ਸਾਰੀਆਂ ਵਸਤੂਆਂ ਧੱਕੇ ਨਾਲ ਦੇ ਰਿਹਾ ਹਨ, ਜਿਸ ਨੂੰ ਕਿਸਾਨ ਭਰਾ ਲੈਣ ਲਈ ਤਿਆਰ ਨਹੀਂ ਹਨ, ਜਿਸ ਕਾਰਨ ਖਾਦ ਕੰਪਨੀਆਂ ਦੀ ਧੱਕੇਸ਼ਾਹੀ ਦੇ ਰੋਸ ਵਜੋਂ ਖੇਤੀਬਾੜੀ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਖਾਦ ਡੀਲਰ ਐਸੋਸੀਏਸ਼ਨ ਦੇ ਸੱਦੇ 'ਤੇ ਅਸੀਂ ਦੁਕਾਨਾਂ ਬੰਦ ਰੱਖੀਆ ਹਨ ਤੇ ਸਾਨੂੰ ਐਸੋਸ਼ੀਏਸ਼ਨ ਵਲੋਂ ਵਿਸ਼ਵਾਸ ਦਵਾਇਆ ਕਿ ਜਦੋਂ ਤੱਕ ਕੰਪਨੀਆਂ ਖਾਦ ਦੇ ਨਾਲ ਹੋਰ ਵਸਤੂਆਂ ਦੇਣੀਆਂ ਬੰਦ ਨਹੀਂ ਕਰਦੀਆਂ ਸੰਘਰਸ਼ ਜਾਰੀ ਰੱਖਿਆ ਜਾਵੇਗਾ |