12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਡੀ. ਐੱਸ. ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਸੀਨੀਅਰ ਸਿਟੀਜ਼ਨਾਂ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 29-04-2026
ਜਗਰਾਉਂ, 28 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਜਗਰਾਉਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਸੀਨੀਅਰ ਸਿਟੀਜ਼ਨਾਂ ਨੇ ਡੀ.ਐੱਸ.ਪੀ. ਨਾਲ ਆਪਣੇ ਤਜਰਬੇ ਸਾਂਝੇ ਕੀਤੇ | ਇੱਥੇ ਦੱਸਣਯੋਗ ਹੈ ਕਿ ਸੀਨੀਅਰ ਸਿਟੀਜ਼ਨ ਵੱਖ-ਵੱਖ ਵਿਭਾਗਾਂ 'ਚੋਂ ਸੇਵਾ ਮੁਕਤ ਹੋਏ ਅਧਿਕਾਰੀ ਹਨ | ਸੀਨੀਅਰ ਸਿਟੀਜ਼ਨਾਂ ਦੀ ਇਸ ਸੁਸਾਇਟੀ ਦੇ ਮੈਂਬਰਾਂ ਨੇ ਜਿੰਨ੍ਹਾਂ ਵਿਭਾਗਾਂ 'ਚ ਆਪਣੀਆਂ-ਆਪਣੀਆਂ ਸੇਵਾਵਾਂ ਨਿਭਾਈਆਂ, ਉਸ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ | ਇਸ ਮੌਕੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਮੇਰੇ ਲਈ ਫਖ਼ਰ ਵਾਲੀ ਗੱਲ ਹੈ ਕਿ ਵੱਖ-ਵੱਖ ਵਿਭਾਗਾਂ 'ਚ ਸੇਵਾਵਾਂ ਨਿਭਾ ਚੁੱਕੇ ਅਧਿਕਾਰੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ਤੇ ਉਨ੍ਹਾਂ ਦੇ ਤਜਰਬੇ ਮੈਨੂੰ ਹਮੇਸ਼ਾਂ ਯਾਦ ਰਹਿਣਗੇ | ਇਸ ਮੌਕੇ ਪ੍ਰਧਾਨ ਮਾ: ਮਦਨ ਲਾਲ ਬਾਂਸਲ, ਸ਼ਸ਼ੀ ਭੂਸ਼ਣ ਜੈਨ, ਅਰੁਣ ਕੁਮਾਰ ਸਿੰਗਲਾ, ਕੈਪਟਨ ਨਰੇਸ਼ ਵਰਮਾ ਰਿਟਾਇਰਡ ਪਿ੍ੰਸੀਪਲ, ਅੰਮਿ੍ਤ ਲਾਲ ਗੋਇਲ, ਲਲਿਤ ਅੱਗਰਵਾਲ, ਪ੍ਰੇਮ ਚੰਦ ਗਰਗ ਨੇ ਡੀ.ਐੱਸ.ਪੀ. ਦਾ ਸਨਮਾਨ ਵੀ ਕੀਤਾ | ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਸੀਨੀਅਰ ਸਿਟੀਜ਼ਨਾਂ ਦੀ ਇਹ ਵੈੱਲਫੇਅਰ 2003 'ਚ ਹੋਂਦ 'ਚ ਆਈ ਸੀ ਅਤੇ ਸਾਡੇ ਵਲੋਂ ਸਮੇਂ-ਸਮੇਂ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ | ਉਨ੍ਹਾਂ ਨੇ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ ਮੁਹਿੰਮ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਅਸ਼ਵਨੀ ਭਾਰਦਵਾਜ ਨੇ ਗ਼ਜ਼ਲ, ਅੰਮਿ੍ਤ ਲਾਲ ਗੋਇਲ, ਜਗਦੀਸ਼ ਪਾਲ ਮਹਿਤਾ, ਲਲਿਤ ਅੱਗਰਵਾਲ ਨੇ ਗੀਤ ਸੁਣਾਏ ਅਤੇ ਮੈਂਬਰ ਵੀਰਪਾਲ ਕੌਰ, ਜਗਦੀਸ਼ ਅਵਸਥੀ, ਪ੍ਰੇਮ ਚੰਦ ਗਰਗ, ਗੁਰਪ੍ਰੀਤ ਸਿੰਘ, ਅਸ਼ੋਕ ਵਰਮਾ, ਕੰਵਲ ਕੱਕਰ, ਰਵਿੰਦਰ ਜੈਸਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਵਿਨੋਦ ਦੁਆ, ਰਾਜਪਾਲ ਜੈਨ, ਸ਼ਰਨ ਸ਼ਰਮਾ, ਪ੍ਰਸ਼ੋਤਮ ਦਾਸ ਬਾਂਸਲ, ਕੰਵਲ ਕੱਕਰ, ਅਸ਼ੋਕ ਵਰਮਾ, ਪ੍ਰੋਫੈਸਰ ਮਹਿੰਦਰ ਸਿੰਘ ਜੱਸਲ, ਰਾਕੇਸ਼ ਜੈਨ, ਜਵਾਹਰ ਲਾਲ ਵਰਮਾ, ਰਾਕੇਸ਼ ਜੈਨ, ਰਾਜਿੰਦਰ ਕੁਮਾਰ ਗੋਇਲ, ਗੁਰਪ੍ਰੀਤ ਸਿੰਘ, ਸੁਭਾਸ਼ ਗਰੋਵਰ, ਵੀਰਪਾਲ ਕੌਰ, ਅਨੁਪਮ ਸੂਦ, ਡਾ: ਚੰਦਰ ਮੋਹਨ ਓਹਰੀ, ਚੰਦਰ ਮੋਹਨ ਸੂਦ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ- ਰੂਬੀ ਬੱਲੋਵਾਲ ਅਗਲੀ ਖ਼ਬਰ ਆਪ੍ਰੇਸ਼ਨ ਕਾਸੋ ਤਹਿਤ ਦਾਖਾ ਪੁਲਿਸ ਡੀ.ਐੱਸ.ਪੀ. ਕਰਨ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਦੇ ਸੰਭਾਵਿਤ ਟਿਕਾਣਿਆਂ ਦੀ ਤ...
Ad Position 24