ਮੁੱਲਾਂਪੁਰ-ਦਾਖਾ, 28 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਇੰਮੀਗ੍ਰੇਸ਼ਨ ਦੇ ਖੇਤਰ ਵਿਚ ਸਟੱਡੀ ਵੀਜ਼ਾ ਅਤੇ ਓਪਨ ਵਰਕ ਪਰਮਿਟ ਸਬੰਧੀ ਫਾਈਲਾਂ ਤਿਆਰ ਕਰਵਾਉਣ ਬਾਅਦ ਵੀਜ਼ਾ ਦੀ ਸਫ਼ਲਤਾ ਦਰ ਵਾਧੇ ਕਰਕੇ ਲੋਕਾਂ ਦਾ ਵਿਸ਼ਵਾਸ ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਵਿਚ ਪੱਕਾ ਹੋ ਚੁੱਕਾ ਹੈ | ਸਹਿਜਪ੍ਰੀਤ ਸਿੰਘ ਪਿੰਡ ਲਤਾਲਾ ਨੇ ਪਹਿਲਾਂ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਦੁਆਰਾ ਆਈਲੈਟਸ ਦੀ ਕੋਚਿੰਗ ਲੈ ਕੇ 6.5 ਬੈਂਡ ਹਾਸਿਲ ਕੀਤੇ, ਫਿਰ ਵਿਦੇਸ਼ ਪੜ੍ਹਾਈ ਲਈ ਮੈਕਰੋ ਗਲੋਬਲ ਰਾਹੀਂ ਇੰਮੀਗ੍ਰੇਸ਼ਨ ਸੇਵਾਵਾਂ ਦਾ ਲਾਭ ਲੈ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਬੜੀ ਅਸਾਨੀ ਨਾਲ ਮਿਲ ਗਿਆ | ਮੈਕਰੋ ਗਲੋਬਲ ਮੁੱਲਾਂਪੁਰ ਦੀਆਂ ਇੰਮੀਗ੍ਰੇਸ਼ਨ ਸੇਵਾਵਾਂ ਦੇ ਨਾਲ-ਨਾਲ ਵਿਦਿਆਰਥੀਆ ਦੇ ਉਚੇਰੇ ਭਵਿੱਖ ਲਈ ਆਈਲੈਟਸ ਦੇ ਚੰਗੇ ਨਤੀਜਿਆਂ ਲਈ ਤਜਰਬੇਕਾਰ ਟ੍ਰੇਨਰਾਂ ਦੀਆ ਸੇਵਾਵਾਂ ਲਈਆਂ ਜਾ ਰਹੀਆਂ | ਇੰਸਟੀਚਿਊਟ ਦੇ ਸੰਚਾਲਕ ਗੁਰਮਿਲਾਪ ਸਿੰਘ ਡੱਲਾ ਵਲੋਂ ਸਮੇਂ-ਸਮੇਂ ਵਿਦਿਆਰਥੀਆਂ ਨਾਲ ਇੰਮੀਗ੍ਰੇਸ਼ਨ ਮੁਸ਼ਕਿਲਾਂ ਸਬੰਧੀ ਸਿੱਧੀ ਗੱਲਬਾਤ ਕੀਤੀ ਜਾਂਦੀ ਹੈ | ਵਿਦਿਆਰਥੀ ਵੀਜ਼ਾ, ਵਰਕ ਪਰਮਿਟ ਦੀਆਂ ਕਈ-ਕਈ ਵਾਰ ਰਫਿਊਜ਼ ਫਾਈਲਾਂ ਦੀ ਗੁਰਮਿਲਾਪ ਸਿੰਘ ਡੱਲਾ ਵਲੋਂ ਖੁਦ ਸਟੱਡੀ ਕਰਕੇ ਮੁੜ ਅਪਲਾਈ ਕਰਨ ਨਾਲ ਵੀਜ਼ਾ ਅਸਾਨੀ ਨਾਲ ਮਿਲ ਰਿਹਾ ਹੈ | ਵਿਦਿਆਰਥੀਆ ਲਈ ਆਈਲੈਟਸ ਕੋਚਿੰਗ ਅਸਾਨ ਬਣਾਉਣ ਲਈ ਮੈਕਰੋ ਗਲੋਬਲ ਦੀ ਮੱੁਲਾਂਪੁਰ ਬ੍ਰਾਂਚ ਅੰਦਰ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਹਰ ਕਮਜ਼ੋਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ |