12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਰਕਾਰੀ ਹਾਈ ਸਕੂਲ ਕੋਠੇ ਪੋਨਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 29-04-2026
ਜਗਰਾਉਂ/ਚੌਂਕੀਮਾਨ, 28 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ, ਤੇਜਿੰਦਰ ਸਿੰਘ ਚੱਢਾ)-ਡਾ: ਰਮਨਦੀਪ ਕੌਰ ਆਹੂਲਵਾਲੀਆ ਸਿਵਲ ਸਰਜਨ ਲੁਧਿਆਣਾ ਤੇ ਡਾ: ਅਮਨ ਸ਼ਰਮਾ ਐੱਸ.ਐੱਮ.ਓ. ਹਠੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਕੋਠੇ ਪੋਨਾ ਵਿਖੇ ਸਿਹਤ ਵਿਭਾਗ ਵਲੋਂ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਹੈਲਥ ਇੰਸਪੈਕਟਰ ਅਮਨਦੀਪ ਸਿੰਘ ਨੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੂੰ ਮਲੇਰੀਆ ਹੋਣ ਦੇ ਕਾਰਨ ਅਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ•ਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਨ ਦੇਣ ਤੇ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਤੇ ਇਸਦੇ ਗਲੀਆਂ ਨਾਲੀਆਂ ਸਮੇਤ ਛੱਪੜ ਦੇ ਖੜੇ ਪਾਣੀ ਵਿਚ ਕਾਲਾ ਤੇਲ ਜਾਂ ਮੱਛਰ ਮਾਰਨ ਵਾਲੀ ਦਵਾਈ ਪਾਉਣ ਜਿਸ ਨਾਲ ਮਲੇਰੀਆ ਵਾਲਾ ਮੱਛਰ ਪੈਦਾ ਨਾ ਹੋ ਸਕੇ | ਉਨਾਂ ਕਿਹਾ ਕਿ ਮਲੇਰੀਆ ਦਾ ਮੱਛਰ ਰਾਤ ਸਮੇਂ ਜ਼ਿਆਦਾ ਕੱਟਦਾ ਹੈ ਇਸ ਕਰਕੇ ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ ਤੇ ਮੱਛਰਦਾਨੀ ਲਾਈ ਜਾਵੇ ਤੇ ਹਫ਼ਤੇ ਵਿਚ ਇਕ ਵਾਰ ਜਿਵੇਂ ਕਿ ਹਰ ਸ਼ੁੱਕਰਵਾਰ ਵਾਲੇ ਦਿਨ ਕੂਲਰਾਂ, ਫਰਿੱਜ ਦੀਆਂ ਟਰੇਅ, ਟਾਇਰ, ਕਬਾੜ, ਗਮਲੇ ਆਦਿ ਸਾਫ਼ ਕੀਤੇ ਜਾਣ ਤੇ ਪਾਣੀ ਕੱਢ ਕੇ ਧੁੱਪ ਲਵਾਈ ਜਾਵੇ | ਉਨਾਂ ਦੱਸਿਆ ਕਿ ਬੁਖਾਰ ਹੋਣ 'ਤੇ ਖੂਨ ਦੀ ਜਾਂਚ ਸਰਕਾਰੀ ਡਿਸਪੈਂਸਰੀ ਵਿਚ ਮੁਫ਼ਤ ਹੁੰਦੀ ਹੈ ਤੇ ਖੂਨ ਦੀ ਜਾਂਚ ਤੋਂ ਬਾਅਦ ਹੀ ਡਾਕਟਰ ਦੀ ਸਲਾਹ ਨਾਲ ਕੋਈ ਦਵਾਈ ਲਈ ਜਾਵੇ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਆਰ.ਡੀ.ਟੀ. ਕਿੱਟਾਂ ਰਾਹੀਂ ਵੀ ਘਰ-ਘਰ ਜਾ ਕੇ ਟੈਸਟ ਕੀਤਾ ਜਾਂਦਾ ਹੈ | ਇਸ ਮੌਕੇ ਨਰਿੰਦਰ ਕੌਰ ਸੀ.ਐੱਚ.ਓ, ਮਲਕੀਤ ਕੌਰ ਏ.ਐੱਨ.ਐੱਮ, ਬਲਜੀਤ ਕੌਰ ਆਸ਼ਾ ਵਰਕਰ, ਹਰਦੀਪ ਕੌਰ, ਨੀਤੂ ਸ਼ਰਮਾ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰੂਮੀ 'ਚ ਐੱਨ. ਆਰ. ਆਈ. ਦੇ ਘਰ 'ਤੇ ਅਣਪਛਾਤਿਆਂ ਵਲੋਂ ਫਾਇਰਿੰਗ ਅਗਲੀ ਖ਼ਬਰ ਬਰੇਨੋ-ਬ੍ਰੇਨ ਅਬੈਕਸ ਸਕੂਲ ਦੇ ਬੱਚਿਆਂ ਨੇ ਕੌਮੀ ਪੱਧਰ 'ਤੇ ਅਬੈਕਸ ਮੁਕਾਬਲੇ 'ਚ ਮੱਲਾਂ ਮਾਰੀਆਂ
Ad Position 24