12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਰੇਨੋ-ਬ੍ਰੇਨ ਅਬੈਕਸ ਸਕੂਲ ਦੇ ਬੱਚਿਆਂ ਨੇ ਕੌਮੀ ਪੱਧਰ 'ਤੇ ਅਬੈਕਸ ਮੁਕਾਬਲੇ 'ਚ ਮੱਲਾਂ ਮਾਰੀਆਂ

Ad Position 21
No active advertisement
ਅਜੀਤ ਡੈਸਕ 29-04-2026
ਰਾਏਕੋਟ, 28 ਅਪ੍ਰੈਲ (ਸੁਸ਼ੀਲ)-ਬੀਤੇ ਦਿਨੀ ਨਵੀਂ ਦਿੱਲੀ ਵਿਖੇ ਤਿਆਗਰਾਜ ਸਟੇਡੀਅਮ ਵਿਚ ਕਰਵਾਏ ਗਏ 47ਵੇਂ ਨੈਸ਼ਨਲ ਅਬੈਕਸ ਕੰਪਟੀਸ਼ਨ ਵਿੱਚ ਰਾਏਕੋਟ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਥਾਨਕ ਬਰੇਨੋ ਬ੍ਰੇਨ ਅਬੈਕਸ ਸਕੂਲ ਦੀ ਸੰਚਾਲਕਾ ਮੈਡਮ ਆਰਤੀ ਮਹੰਤ ਨੇ ਦੱਸਿਆ ਕਿ ਇਸ ਕੌਮੀ ਪੱਧਰ ਦੇ ਮੁਕਾਬਲੇ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਵਿਚੋਂ ਤਿੰਨ ਹਜ਼ਾਰ ਤੋਂ ਉੱਪਰ ਬੱਚਿਆਂ ਨੇ ਭਾਗ ਲਿਆ | ਇਸ ਕੰਪੀਟੀਸ਼ਨ ਦਾ ਮਕਸਦ ਬੱਚਿਆਂ ਦੀ ਤੇਜ਼ ਕੈਲਕੂਲੇਸ਼ਨ ਇਕਾਗਰਤਾ ਨੂੰ ਪਰਖਣਾ ਸੀ ਜੋ ਕਿ ਤਿੰਨ ਮਿੰਟ ਦਾ ਪੇਪਰ ਸੀ | ਇਸ ਮੁਕਾਬਲੇ ਵਿਚ ਪੰਜਾਬ ਸਟੇਟ ਤੋਂ ਬਰੇਨੋ ਬਰੇਨ ਰਾਏਕੋਟ ਜੋ ਕਿ ਲਿਟਲ ਸਟਾਰ ਪਲੇਵੇ ਵਿੱਚ ਚਲਾਇਆ ਜਾ ਰਿਹਾ ਹੈ ਵਿੱਚੋਂ ਵੀ 10 ਬੱਚਿਆਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ, ਜਿਨਾਂ ਵਿਚ ਛੇ ਬੱਚੇ ਚੈਂਪੀਅਨ ਤਿੰਨ ਗੋਲਡ ਟਾਪਰ ਅਤੇ ਇਕ ਸਿਲਵਰ ਟਾਪਰ ਰਿਹਾ | ਚੈਂਪੀਅਨ ਬਣਨ ਵਾਲੇ ਬੱਚੇ ਅੰਗਤ ਜੋਤ ਸਿੰਘ, ਗੁਨਵੀ ਕਟਿਆਲ, ਡੇਵਿਨ ਜੈਦਕਾ, ਮਹਿਤਾਬ ਸਿੰਘ, ਹਾਸ਼ਮ ਸਿੰਗਲਾ ਅਤੇ ਗੁਰਸੀਰਤ ਕੌਰ ਸ਼ਾਮਿਲ ਸਨ | ਜਿੰਨਾਂ ਵਿੱਚੋਂ ਮੰਨਤਪ੍ਰੀਤ ਕੌਰ, ਜੀਆ ਰਾਜ, ਏਕ ਨੂਰ ਗੋਲਡ ਟਾਪਰ ਰਹੇ | ਜਦਕਿ ਨਵਰਾਜ ਸਿਲਵਰ ਟਾਪਰ ਰਿਹਾ | ਮੈਡਮ ਆਰਤੀ ਮਹੰਤ ਅਤੇ ਮਹੰਤ ਰਾਜਪਾਲ ਨੇ ਜੇਤੂ ਰਹਿਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਕੋਠੇ ਪੋਨਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਅਧਿਆਪਕ ਸੰਘ ਦੀ ਮੀਟਿੰਗ
Ad Position 24