12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਸ਼ਾਖਾ ਦਾ ਸਹੁੰ ਚੁੱਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 29-04-2026
ਜਗਰਾਉਂ, 28 ਅਪ੍ਰੈਲ (ਵਿਨੋਦ ਕੁਮਾਰ)-ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਸ਼ਾਖਾ ਦਾ ਸਹੁੰ ਚੁੱਕ ਸਮਾਗਮ ਲਾਇਨ ਭਵਨ ਕੱਚਾ ਕਿੱਲਾ ਜਗਰਾਉਂ ਵਿਖੇ ਹੋਇਆ | ਸਮਾਗਮ ਵਿਚ ਪ੍ਰੀਸ਼ਦ ਜਗਰਾਉਂ ਦੀ ਨਵੀਂ ਟੀਮ ਦੇ ਪ੍ਰਧਾਨ ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਸੁਖਦੇਵ ਗਰਗ ਅਤੇ ਕੈਸ਼ੀਅਰ ਸਤੀਸ਼ ਗਰਗ ਸਮੇਤ ਹੋਰ ਅਹੁਦੇਦਾਰਾਂ ਨੂੰ ਰਾਸ਼ਟਰੀ ਸੇਵਾ ਦੇ ਪ੍ਰਮੁੱਖ ਅਰੁਣਾ ਪੁਰੀ ਨੇ ਸਹੁੰ ਚੁਕਾ ਕੇ ਉਨ੍ਹਾਂ ਨੂੰ ਅਹੁਦਾ ਨਿਵਾਜਿਆ | ਜੋਤੀ ਜਗਾਉਣ ਉਪਰੰਤ ਆਰੰਭ ਹੋਏ ਸਮਾਗਮ ਵਿਚ ਪਹੁੰਚੇ ਸਮੂਹ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਸੀਨੀਅਰ ਮੈਂਬਰ ਡਾ: ਚੰਦਰ ਮੋਹਨ ਓਹਰੀ ਨੇ ਕੀਤਾ | ਸਮਾਗਮ ਵਿਚ ਜ਼ਿਲ੍ਹ ਕੋਆਰਡੀਨੇਟਰ ਸੁਮੇਸ਼ ਸ਼ਰਮਾ ਤੇ ਜ਼ਿਲ੍ਹਾ ਕੋ-ਕੋਆਰਡੀਨੇਟਰ ਆਰ.ਪੀ. ਬਾਂਸਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਪੰਜਾਬ ਵੈਸਟ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਿੱਥੇ ਵਿਸਥਾਰ ਵਿਚ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕੀਤੀ ਉੱਥੇ ਉਨ੍ਹਾਂ ਜਗਰਾਉਂ ਸ਼ਾਖਾ ਦੀ ਮੈਂਬਰਸ਼ਿਪ ਵਧਾਉਣ 'ਤੇ ਜ਼ੋਰ ਵੀ ਦਿੱਤਾ | ਸਮਾਗਮ ਵਿਚ ਮੰਚ ਸੰਚਾਲਨ ਮਨੀਸ਼ ਚੁੱਘ ਵੱਲੋਂ ਕੀਤਾ ਗਿਆ | ਇਸ ਮੌਕੇ ਮੈਂਬਰਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ ਅਤੇ ਗੇਮਾਂ ਦੇ ਜੇਤੂ ਮੈਂਬਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ | ਸਮਾਗਮ ਵਿਚ ਅਰਵਿੰਦ ਬਾਂਸਲ, ਐਡਵੋਕੇਟ ਬਲਦੇਵ ਗੋਇਲ, ਜਵਾਹਰ ਲਾਲ ਵਰਮਾ, ਲਾਲ ਚੰਦ ਸੋਨੂੰ, ਰਵਿੰਦਰ ਜੈਨ, ਸ਼ਸ਼ੀ ਭੂਸ਼ਨ ਜੈਨ, ਐਡਵੋਕੇਟ ਵਿਵੇਕ ਭਾਰਦਵਾਜ, ਕਿ੍ਸ਼ਨ ਵਰਮਾ, ਲਾਕੇਸ਼ ਟੰਡਨ, ਜਤਿੰਦਰ ਅਰੋੜਾ ਮਿੱਠੂ, ਰਾਮ ਕਿ੍ਸ਼ਨ ਗੁਪਤਾ, ਮਨੀਸ਼ ਬਾਂਸਲ ਤੋਂ ਇਲਾਵਾ ਪ੍ਰੀਸ਼ਦ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਊ ਭਗਤਾਂ ਵਲੋਂ ਗਊ ਨੂੰ 'ਰਾਸ਼ਟਰੀ ਮਾਤਾ' ਦਾ ਦਰਜਾ ਦੇਣ ਦੀ ਮੰਗ ਅਗਲੀ ਖ਼ਬਰ ਜਗਰਾਉਂ ਦੀਆਂ ਦਾਣਾ ਮੰਡੀਆਂ 'ਚ ਲਿਫਟਿੰਗ ਦਾ ਬੁਰਾ ਹਾਲ
Ad Position 24