ਰਾਏਕੋਟ, 4 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜਲਾਲਦੀਵਾਲ ਵਿਖੇ ਸਰਪੰਚ ਪਿ੍ਤਪਾਲ ਸਿੰਘ ਜੇਪੀ ਪੂਨੀਆਂ ਦੇ ਗ੍ਰਹਿ ਵਿਖੇ ਮਨਰੇਗਾ ਮਜ਼ਦੂਰਾਂ ਨੂੰ 'ਕੌਮਾਂਤਰੀ ਮਜ਼ਦੂਰ ਦਿਵਸ' ਨੂੰ ਸਮਰਪਿਤ ਸਨਮਾਨਿਤ ਕੀਤਾ | ਇਸ ਮੌਕੇ ਮਨਰੇਗਾ ਮਜ਼ਦੂਰਾਂ ਨੂੰ ਸਨਮਾਨਿਤ ਕਰਦਿਆਂ ਗੁਰਮੀਤ ਕੌਰ ਪੂਨੀਆਂ ਪਤਨੀ ਸਰਪੰਚ ਪਿ੍ਤਪਾਲ ਸਿੰਘ ਜੇਪੀ ਪੂਨੀਆਂ ਨੇ ਆਖਿਆ ਕਿ ਮਨਰੇਗਾ ਮਜ਼ਦੂਰ ਸਾਡੇ ਦੇਸ਼ ਦੀ ਤਰੱਕੀ 'ਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ, ਜਿਨ੍ਹਾਂ ਦੀ ਮਿਹਨਤ ਦੇ ਬਦੌਲਤ ਹੀ ਪਿੰਡਾਂ 'ਚ ਵਿਕਾਸ ਕਾਰਜ ਚੱਲ ਰਹੇ ਹਨ, ਜਿਸ ਦੇ ਮੱਦੇਨਜ਼ਰ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਕਾਬਲੀਅਤ ਨੂੰ ਦੇਖਦੇ ਹੋਏ ਅੱਜ ਪਿੰਡ ਜਲਾਲਦੀਵਾਲ ਦੇ ਮਨਰੇਗਾ ਮਜ਼ਦੂਰਾਂ ਨੂੰ ਦੁਪੱਟੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਪਿ੍ਤਪਾਲ ਸਿੰਘ ਜੇਪੀ ਪੂਨੀਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਗ੍ਰਾਮ ਪੰਚਾਇਤ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਪਿੰਡ ਵਿਚ ਸਰਬਪੱਖੀ ਵਿਕਾਸ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾ ਸਕੇ | ਇਸ ਮੌਕੇ ਪੰਚ ਕੁਲਵੰਤ ਕੌਰ, ਪੰਚ ਸ਼ਿੰਦਰਪਾਲ ਕੌਰ ਜੌਹਲ ਹਾਜ਼ਰ ਸਨ |