05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਫ਼ਤਹਿ ਦਿਵਸ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਚੱਪੜਚਿੜੀ ਵੱਲ ਵਿਸ਼ਾਲ ਮਾਰਚ 12 ਨੂੰ

Ad Position 21
No active advertisement
ਅਜੀਤ ਡੈਸਕ 05-05-2026
ਮੁੱਲਾਂਪੁਰ-ਦਾਖਾ, 4 ਮਈ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ 12 ਮਈ ਦੇ ਦਿਨ 'ਵਿਸ਼ਾਲ ਫ਼ਤਹਿ ਮਾਰਚ' ਕੱਢਿਆ ਜਾ ਰਿਹਾ | ਇਹ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਰਿਟਾ: ਆਈ. ਜੀ. ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ ਵਲੋਂ ਭਵਨ ਰਕਬਾ (ਲੁਧਿ:) ਵਿਖੇ ਮੀਟਿੰਗ ਬਾਅਦ ਦਿੱਤੀ ਗਈ | ਕਿ੍ਸ਼ਨ ਕੁਮਾਰ ਬਾਵਾ ਅਨੁਸਾਰ 12 ਮਈ ਨੂੰ ਭਵਨ ਰਕਬਾ (ਮੰਡੀ ਮੁੱਲਾਂਪੁਰ) ਤੋਂ ਚੱਪੜਚਿੜੀ ਤੱਕ ਵਿਸ਼ਾਲ ਫਤਹਿ ਮਾਰਚ ਕੱਢਿਆ ਜਾ ਰਿਹਾ, ਇਸ ਮਾਰਚ ਦੀ ਅਗਵਾਈ ਨਿਹੰਗ ਸਿੰਘਾਂ ਦੀਆਂ ਜੰਗਜੂ ਗਤਕਾ ਟੀਮਾਂ ਵਲੋਂ ਹੋਵੇਗੀ | ਜ਼ਿਕਰਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਵਲੋਂ 1710 ਮਈ 12 ਦੇ ਦਿਨ ਚੱਪੜਚਿੜੀ ਦੇ ਮੈਦਾਨ 'ਚ ਮੁਗਲਾਂ ਦੇ 700 ਸਾਲ ਦੇ ਰਾਜ ਦਾ ਖਾਤਮਾ ਕੀਤਾ, ਇਸ ਯੁੱਧ ਵਿਚ ਵਜ਼ੀਰ ਖਾਨ ਮਾਰਿਆ ਗਿਆ | ਫ਼ਤਿਹ ਮਾਰਚ ਦੇ ਕਨਵੀਨਰ ਜਸਵੰਤ ਸਿੰਘ ਛਾਪਾ ਅਨੁਸਾਰ ਫਤਿਹ ਮਾਰਚ ਭਵਨ ਰਕਬਾ, ਮੰਡੀ ਮੁੱਲਾਂਪੁਰ ਤੋਂ ਹੁੰਦਾ ਹੋਇਆ ਇਹ ਕਾਫ਼ਲਾ ਚੱਪੜਚਿੜੀ ਦੇ ਮੈਦਾਨ 'ਚ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ 'ਤੇ ਨਤਮਸਤਕ ਹੁੰਦਾ ਹੋਇਆ ਫੁੱਲ-ਮਾਲਾਵਾਂ ਅਰਪਣ ਕਰੇਗਾ | ਕਰਨੈਲ ਸਿੰਘ ਗਿੱਲ ਅਨੁਸਾਰ ਚੱਪੜਚਿੜੀ ਦੇ ਸਥਾਨ 'ਤੇ ਸਮਾਗਮ ਬਾਅਦ ਫਤਿਹ ਮਾਰਚ ਦਾ ਕਾਫ਼ਲਾ ਗੁਰਦੁਆਰਾ ਫਤਿਹਗੜ੍ਹ ਸਾਹਿਬ (ਸਰਹਿੰਦ) ਪਹੁੰਚ ਕੇ ਅਰਦਾਸ ਵਿਚ ਸ਼ਾਮਿਲ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਪੰਥਕ ਦਲ ਆਗਾਮੀ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 'ਚ ਧਮਾਕੇਦਾਰ ਐਂਟਰੀ ਕਰੇਗਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬੇਟ ਇਲਾਕੇ 'ਚ ਕੀਤੇ ਕੰਮਾਂ ਦਾ ਜ਼ਿਕਰ ਕਰ ਕੇ ਚੋਣਾਂ ਮਜ਼ਬੂਤੀ ਨਾਲ ਲੜੇਗਾ-ਗਿੱਲ/ਸਿੱਧੂ
Ad Position 24