05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸ਼੍ਰੋਮਣੀ ਪੰਥਕ ਦਲ ਆਗਾਮੀ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 'ਚ ਧਮਾਕੇਦਾਰ ਐਂਟਰੀ ਕਰੇਗਾ

Ad Position 21
No active advertisement
ਅਜੀਤ ਡੈਸਕ 05-05-2026
ਰਾਏਕੋਟ, 4 ਮਈ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਪੰਥਕ ਦਲ ਸੁਨਾਮ ਊਧਮ ਸਿੰਘ ਵਾਲਾ ਦੇ ਇਸਤਰੀ ਵਿੰਗ ਦੀ ਨਵ-ਨਿਯੁਕਤ ਪ੍ਰਧਾਨ ਕੁਲਦੀਪ ਕੌਰ ਵਰਮਾ ਪਤਨੀ ਮਲਕੀਤ ਸਿੰਘ ਦਾ ਇੰਜ. ਸੁਰਿੰਦਰ ਸਿੰਘ ਸਹੋਤਾ ਸੂਬਾ ਪ੍ਰਧਾਨ ਸ਼੍ਰੋਮਣੀ ਪੰਥਕ ਦਲ ਦੇ ਗ੍ਰਹਿ ਸਥਾਨ ਰਾਏਕੋਟ ਵਿਖੇ ਪੁੱਜਣ 'ਤੇ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਸਹੋਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਡੀ ਪਾਰਟੀ ਦਾ ਮੁੱਖ ਏਜੰਡਾ ਇਹ ਹੈ ਕਿ ਆਰਗੈਨਿਕ ਦੁੱਧ, ਸਬਜ਼ੀਆਂ, ਸ਼ੁੱਧ ਹਵਾ, ਸਾਫ਼-ਸੁੱਥਰਾ ਪਾਣੀ, ਲੋਕ ਭਲਾਈ ਵਾਲੀ ਸਰਕਾਰ ਬਣਾ ਕੇ ਲੋਕਾਂ ਦੇ ਹਿੱਤਾਂ ਦੀ ਰਾਖ਼ੀ ਕਰਨਾ ਆਦਿ ਮੁੱਖ ਹਨ | ਉਨ੍ਹਾਂ ਆਖਿਆ ਕਿ ਜਲਦ ਹੀ ਸ਼੍ਰੋਮਣੀ ਪੰਥਕ ਦਲ ਵਲੋਂ ਸਥਾਨਕ ਸਰਕਾਰਾਂ ਵਿਭਾਗ ਅਧੀਨ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀ ਚੋਣਾਂ 'ਚ ਯੋਗ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ ਤੇ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਉਨ੍ਹਾਂ ਅਨੁਸਾਰ ਪਾਰਟੀ ਵਲੋਂ ਸੇਵਾ ਕੀਤੀ ਜਾਵੇਗੀ | ਇਸ ਮੌਕੇ ਸ਼੍ਰੋਮਣੀ ਪੰਥਕ ਦਲ ਵਲੋਂ ਸੁਨਾਮ ਤੋਂ ਨਵ-ਨਿਯੁਕਤ ਪ੍ਰਧਾਨ ਕੁਲਦੀਪ ਕੌਰ ਵਰਮਾ ਪਤਨੀ ਮਲਕੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੀ ਤਰੱਕੀ ਤੇ ਆਮ ਲੋਕਾਂ ਦੀ ਭਲਾਈ ਲਈ ਹਰ ਸਮੇਂ ਬਣਦਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਉੱਚਿਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਸਕਣ | ਇਸ ਤੋਂ ਇਲਾਵਾ ਸ਼੍ਰੋਮਣੀ ਪੰਥਕ ਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਗੁਰਪ੍ਰੀਤ ਸਿੰਘ ਸੇਖੋਂ ਵਾਸੀ ਨੂਰਪੁਰਾ ਨੂੰ ਗੈਰ-ਮਲਕੀਅਤ ਕਿਸਾਨ ਵਿੰਗ ਦਾ ਪ੍ਰਧਾਨ ਨਿਯੁਕਤ ਕਰਕੇ ਜ਼ਿੰਮੇਵਾਰੀ ਸੰਭਾਲੀ ਗਈ ਹੈ | ਇਸ ਸਮੇਂ ਗੁਰਪ੍ਰੀਤ ਸਿੰਘ ਸੇਖੋਂ ਤੇ ਕੁਲਦੀਪ ਕੌਰ ਵਰਮਾ ਨੇ ਸੂਬਾ ਪ੍ਰਧਾਨ ਇੰਜ: ਸੁਰਿੰਦਰ ਸਿੰਘ ਸਹੋਤਾ ਤੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਤਰੱਕੀ ਲਈ ਅਣਥੱਕ ਮਿਹਨਤ ਕਰਨਗੇ ਅਤੇ ਪਾਰਟੀ ਦੇ ਸਿਧਾਂਤਾ ਨੂੰ ਘਰ-ਘਰ ਲੋਕਾਂ ਤੱਕ ਪਹੁੰਚਾਉਣਗੇ ਤਾਂ ਜੋ ਆਗਾਮੀ ਚੋਣਾਂ 'ਚ ਸ਼੍ਰੋਮਣੀ ਪੰਥਕ ਦਲ ਨੂੰ ਸਮੁੱਚਨ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਲਈ ਐੱਨ. ਆਰ. ਆਈ. ਪਰਿਵਾਰ ਵਲੋਂ 200 ਲੀਟਰ ਸਮਰੱਥਾ ਵਾਲਾ ਵਾ... ਅਗਲੀ ਖ਼ਬਰ ਫ਼ਤਹਿ ਦਿਵਸ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਚੱਪੜਚਿੜੀ ਵੱਲ ਵਿਸ਼ਾਲ ਮਾਰਚ 12 ਨੂੰ
Ad Position 24