05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵਿਧਵਾ ਔਰਤ ਦੀ ਝੁੱਗੀ ਨੂੰ ਲੱਗੀ ਅੱਗ, ਘਰੇਲੂ ਸਾਮਾਨ ਸਮੇਤ ਨਕਦੀ ਵੀ ਸੜੀ

Ad Position 21
No active advertisement
ਅਜੀਤ ਡੈਸਕ 05-05-2026
ਸਿੱਧਵਾਂ ਬੇਟ, 4 ਮਈ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੇ ਮਗਰਲੇ ਪਾਸੇ ਝੁੱਗੀ 'ਚ ਰਹਿ ਰਹੀ ਇਕ ਵਿਧਵਾ ਬੰਸੋ ਰਾਣੀ ਦੀ ਝੁੱਗੀ ਨੂੰ ਅਚਾਨਕ ਗੈਸ ਚੁੱਲੇ ਨਾਲ ਅੱਗ ਲੱਗ ਗਈ ਤੇ ਪਲਾਂ 'ਚ ਹੀ ਝੁੱਗੀ ਵਿਚ ਪਿਆ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ | ਵਿਧਵਾ ਬੰਸੋ ਰਾਣੀ ਨੇ ਦੱਸਿਆ ਕਿ ਮੈਂ ਝੁੱਗੀ 'ਚ ਹੀ ਰੱਖੇ ਆਪਣੇ ਗੈਸ ਚੁੱਲੇ ਨਾਲ ਦੁਪਹਿਰ ਦਾ ਖਾਣਾ ਬਣਾ ਰਹੀ ਸੀ, ਪਰ ਅਚਾਨਕ ਹਵਾ ਦੇ ਬੁੱਲੇ ਨਾਲ ਪਈ ਅੱਗ ਨੇ ਝੁੱਗੀ ਸਮੇਤ ਉਸ 'ਚ ਰੱਖੇ ਘਰੇਲੂ ਸਾਮਾਨ ਨੂੰ ਕੁਝ ਹੀ ਪਲਾਂ ਵਿਚ ਸਾੜ ਕੇ ਰਾਖ ਬਣਾ ਦਿੱਤਾ | ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਚਲਾ ਰਹੀ ਹੈ | ਅਚਾਨਕ ਲੱਗੀ ਅੱਗ ਨੇ ਉਸ ਦਾ ਸਾਰਾ ਸਾਮਾਨ ਫਰਿੱਜ਼, ਪੇਟੀ, ਪੱਖਾ, ਮਿਕਸੀ ਗਰੈਂਡਰ, ਭਾਂਡਿਆਂ ਤੋਂ ਇਲਾਵਾ ਮੰਜੇ ਤੇ ਕੱਪੜੇ ਸਾੜ ਕੇ ਸੁਆਹ ਕਰ ਦਿੱਤੇ | ਉਸ ਨੇ ਇਹ ਵੀ ਦੱਸਿਆ ਕਿ ਉਸ ਵਲੋਂ ਮਿਹਨਤ-ਮਜ਼ਦੂਰੀ ਕਰਕੇ ਕਰੀਬ 6 ਹਜ਼ਾਰ ਰੁਪਏ ਦੀ ਨਕਦੀ ਇਕੱਠੀ ਕੀਤੀ ਸੀ, ਜੋ ਇਸ ਅੱਗ ਦੀ ਭੇਟ ਚੜ੍ਹ ਗਈ | ਉਕਤ ਵਿਧਵਾ ਨੇ ਪ੍ਰਸ਼ਾਸਨ ਤੋਂ ਮੱਦਦ ਦੀ ਗੁਹਾਰ ਲਾਈ |
Ad Position 22
No active advertisement
ਪਿਛਲੀ ਖ਼ਬਰ ਜਾਤੀ ਆਧਾਰਿਤ ਜਨਗਣਨਾ ਦੇ ਪ੍ਰਫਾਰਮੇ ਦੀ ਸ਼ਬਦਾਵਲੀ ਖ਼ਿਲਾਫ਼ ਜਗਰਾਉਂ 'ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਲਈ ਐੱਨ. ਆਰ. ਆਈ. ਪਰਿਵਾਰ ਵਲੋਂ 200 ਲੀਟਰ ਸਮਰੱਥਾ ਵਾਲਾ ਵਾ...
Ad Position 24