ਹੰਬੜਾਂ, 5 ਮਈ (ਮੇਜਰ ਹੰਬੜਾਂ)-ਪੱਛਮੀ ਬੰਗਾਲ ਤੇ ਅਸਾਮ ਵਿਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਕਸਬਾ ਹੰਬੜਾਂ ਵਿਖੇ ਵਪਾਰਕ ਟ੍ਰੇਡ ਸੈੱਲ ਪੰਜਾਬ ਦੇ ਮੈਂਬਰ ਮਨਦੀਪ ਕੁਮਾਰ ਮੱਲਣ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਤੇ ਭਾਜਪਾ ਵਰਕਰਾਂ ਵਲੋਂ ਭੰਗੜੇ ਪਾ ਕੇ ਜਸ਼ਨ ਮਨਾਏ ਗਏ | ਮਨਦੀਪ ਮੱਲਣ ਨੇ ਕਿਹਾ ਕਿ ਪੰਜਾਬ ਵਿਚ ਵੀ 2027 ਵਿਚ ਭਾਜਪਾ ਸਰਕਾਰ ਬਣਾ ਕੇ ਨਵਾਂ ਇਤਿਹਾਸ ਸਿਰਜੇਗੀ | ਮੱਲਣ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਸਮੇਤ ਪੰਜਾਬ ਭਾਜਪਾ ਦੀ ਲੀਡਰਸ਼ਿਪ ਵਲੋਂ ਕੀਤੀ ਗਈ ਮਿਹਨਤ ਸਦਕਾ ਭਾਜਪਾ ਸਰਕਾਰ ਵਿਧਾਨ ਸਭਾ ਚੋਣਾਂ 'ਚ ਤਿੰਨ ਸੇਟਟਾਂ 'ਚ ਸਰਕਾਰ ਬਣਾਏ ਜਾਣ 'ਚ ਕਾਮਯਾਬ ਰਹੀ ਹੈ ਜੋ ਕਿ ਭਾਜਪਾ ਦੀ ਇਤਿਹਾਸਕ ਜਿੱਤ ਹੈ | ਇਸ ਮੌਕੇ ਭਾਜਪਾ ਆਗੂ ਬੱਗਾ ਮੀਆਂ ਬੀਜਾ ਵਾਲੇ, ਕਪਿਲ ਗੁਪਤਾ, ਨੰਦਨ ਗੁਪਤਾ, ਅਲੋਕ ਕੁਮਾਰ, ਸਚਿਨ ਪ੍ਰਤਾਪ ਸਿੰਘ, ਹਰਬੰਸ ਸਿੰਘ, ਸੰਜੇ ਗੁਪਤਾ, ਪ੍ਰਮੋਦ ਕੁਮਾਰ ਰਾਜੂ ਗੁਪਤਾ, ਜੱਸਾ ਧਾਲੀਵਾਲ, ਰਵੀ ਕੁਮਾਰ, ਦਵਿੰਦਰ ਕੁਮਾਰ, ਦੀਪਕ ਗੁਪਤਾ, ਘਣਸ਼ਾਮ ਗੁਪਤਾ, ਨਿਜਾਜ ਆਲਮ, ਅਵਰਾੜ ਆਲਮ, ਚੰਦਨ ਗੁਪਤਾ ਸਮੇਤ ਹੋਰ ਭਾਜਪਾ ਵਰਕਰ ਵੀ ਮੌਜੂਦ ਸਨ |