14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਰਾਏਕੋਟ ਤਹਿਸੀਲ 'ਚ ਇਕ ਸਾਲ ਤੋਂ ਲਗਾਤਾਰ ਐੱਸ.ਡੀ.ਐੱਮ. ਦੀਆਂ ਤਬਦੀਲੀਆਂ ਜਾਰੀ, ਜਨਤਾ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 06-05-2026

ਰਾਏਕੋਟ, 5 ਮਈ (ਬਲਵਿੰਦਰ ਸਿੰਘ ਲਿੱਤਰ)-ਅੱਜ-ਕੱਲ੍ਹ ਰਾਏਕੋਟ ਸ਼ਹਿਰ 'ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਰਾਏਕੋਟ ਤਹਿਸੀਲ ਵਿਚ ਤਾਇਨਾਤ ਐੱਸ.ਡੀ.ਐੱਮ. ਕਿੰਨਾਂ ਸਮਾਂ ਟਿਕਦਾ ਹੈ | ਜਾਣਕਾਰੀ ਅਨੁਸਾਰ ਪਿਛਲੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਲਗਾਤਾਰ 6 ਐੱਸ.ਡੀ.ਐੱਮ. ਦੀ ਤਬਦੀਲੀ ਹੋਣ ਤੋਂ ਬਾਅਦ ਹੁਣ ਸੱਤਵੇਂ ਐੱਸ.ਡੀ.ਐੱਮ. ਵਜੋਂ ਖੁਸ਼ਪ੍ਰੀਤ ਸਿੰਘ ਨੇ ਅਹੁਦਾ ਸੰਭਾਲਿਆ ਹੈ | ਦਰਅਸਲ ਰਾਏਕੋਟ ਤਹਿਸੀਲ ਵਿਚ ਗੁਰਬੀਰ ਸਿੰਘ ਕੋਹਲੀ ਐੱਸ.ਡੀ.ਐੱਮ ਅਤੇ ਉਨ੍ਹਾਂ ਦੇ ਸਟੈਨੋ ਜਤਿੰਦਰ ਸਿੰਘ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਪੁਲਿਸ ਵਲੋਂ ਸਟੈਨੋ ਕੋਲੋਂ ਵੱਡੀ ਨਕਦੀ ਰਕਮ ਵੀ ਬਰਾਮਦ ਕੀਤੀ ਗਈ ਸੀ ਅਤੇ ਇਹ ਘਟਨਾ 12 ਜੂਨ 2025 ਦੀ ਹੈ | ਇਸ ਤੋਂ ਬਾਅਦ ਮੈਡਮ ਉਪਿੰਦਰਜੀਤ ਕੌਰ ਬਰਾੜ ਨੇ ਐੱਸ.ਡੀ.ਐੱਮ ਦਾ ਅਹੁਦਾ ਸੰਭਾਲਿਆ, ਫਿਰ ਮੈਡਮ ਪਾਇਲ ਗੋਇਲ, ਉਸ ਤੋਂ ਬਾਅਦ ਮਨਜੀਤ ਸਿੰਘ ਰਾਜਲਾ, ਫਿਰ ਦੁਬਾਰਾ ਮੈਡਮ ਉਪਿੰਦਰਜੀਤ ਕੌਰ ਬਰਾੜ, ਉਨ੍ਹਾਂ ਤੋਂ ਬਾਅਦ ਐੱਸ.ਡੀ.ਐੱਮ ਰਮਨਜੀਤ ਧੀਰ ਅਤੇ ਹੁਣ ਖੁਸ਼ਪ੍ਰੀਤ ਸਿੰਘ ਨੇ ਐੱਸ.ਡੀ.ਐੱਮ ਰਾਏਕੋਟ ਵਜੋਂ ਆਹੁਦਾ ਸੰਭਾਲਿਆ ਹੈ | ਕਿਸੇ ਵੀ ਤਹਿਸੀਲ ਦੇ ਐੱਸ.ਡੀ.ਐੱਮ. 'ਤੇ ਪ੍ਰਸ਼ਾਸਨਿਕ ਕੰਮਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਬਹੁਤ ਸਾਰੇ ਕੰਮ ਐੱਸ.ਡੀ.ਐੱਮ. ਵਲੋਂ ਹੀ ਸੰਚਾਲਿਤ ਕੀਤੇ ਜਾਂਦੇ ਹਨ | ਪਿਛਲੇ 7-8 ਮਹੀਨਿਆਂ ਤੋਂ ਲਗਾਤਾਰ ਹੋ ਰਹੀਆਂ ਤਬਦੀਲੀਆਂ ਕਾਰਨ ਐੱਸ.ਡੀ.ਐੱਮ. ਦੀ ਆਈ.ਡੀ, ਜੋ ਚੰਡੀਗੜ੍ਹ ਤੋਂ ਬਣਦੀ ਹੈ, ਤਿਆਰ ਨਹੀਂ ਹੋ ਸਕੀ | ਇਸ ਕਾਰਨ ਸ਼ਹਿਰ ਵਾਸੀਆਂ ਦੇ ਡਰਾਈਵਿੰਗ ਲਾਇਸੈਂਸ ਵੀ ਲੰਬੇ ਸਮੇਂ ਤੋਂ ਪੈਂਡਿੰਗ ਪਏ ਹਨ, ਜਦੋਂ ਵੀ ਆਈ.ਡੀ ਬਣਨ ਦੀ ਪ੍ਰਕਿਰਿਆ ਪੂਰੀ ਹੋਣ ਲੱਗਦੀ ਹੈ, ਉਸੇ ਸਮੇਂ ਐੱਸ.ਡੀ.ਐੱਮ ਦੀ ਤਬਦੀਲੀ ਹੋ ਜਾਂਦੀ ਹੈ ਅਤੇ ਪ੍ਰਕਿਰਿਆ ਮੁੜ ਤੋਂ ਸ਼ੁਰੂ ਕਰਨੀ ਪੈਂਦੀ ਹੈ | ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਅਦਾਲਤੀ ਕੇਸ ਵੀ ਲੰਬੇ ਸਮੇਂ ਤੋਂ ਪੈਂਡਿੰਗ ਪਏ ਹਨ, ਕਿਉਂਕਿ ਹਰ ਨਵੇਂ ਮੈਜਿਸਟ੍ਰੇਟ ਨੂੰ ਕੇਸ ਸਮਝਣ ਲਈ ਸਮਾਂ ਲੱਗਦਾ ਹੈ ਅਤੇ ਸੁਣਵਾਈ ਲਈ ਨਵੀਂਆਂ ਤਾਰੀਖਾਂ ਲੱਗਦੀਆਂ ਹਨ ਪਰ ਲਗਾਤਾਰ ਤਬਦੀਲੀਆਂ ਕਾਰਨ ਕੇਸਾਂ 'ਚ ਦੇਰੀ ਹੋ ਰਹੀ ਹੈ | ਇਸੇ ਤਰ੍ਹਾਂ ਇੰਤਕਾਲ ਦੇ ਮਾਮਲਿਆਂ ਵਿਚ ਵੀ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਲਈ ਸ਼ਹਿਰ ਵਾਸੀਆਂ ਨੇ ਮੀਡੀਆ ਰਾਹੀਂ ਸਰਕਾਰ ਕੋਲ ਮੰਗ ਕੀਤੀ ਹੈ ਕਿ ਰਾਏਕੋਟ ਵਿਚ ਲੰਬੇ ਸਮੇਂ ਲਈ ਇਕ ਸਥਿਰ ਐੱਸ.ਡੀ.ਐੱਮ ਤਾਇਨਾਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ |
ਕੀ ਕਹਿਣਾ ਹੈ ਸ਼ਹਿਰ ਦੇ ਕਾਰੋਬਾਰੀਆਂ ਦਾ
ਜਦੋਂ ਸਥਾਨਕ ਸ਼ਹਿਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਦੇ ਪ੍ਰਧਾਨ ਪਵਨਦੀਪ ਸਿੰਘ ਢਿੱਲੋਂ ਨੇ ਇਸ ਮਾਮਲੇ ਬਾਰੇ ਆਪਣਾ ਪੱਖ ਦਿੰਦਿਆਂ ਕਿਹਾ ਕਿ ਕਿਸੇ ਵੀ ਤਹਿਸੀਲ ਨੂੰ ਢੰਗ ਨਾਲ ਚਲਾਉਣ ਲਈ ਇਕ ਸਥਿਰ ਅਤੇ ਯੋਗ ਅਧਿਕਾਰੀ ਦੀ ਲੋੜ ਹੁੰਦੀ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਰਾਏਕੋਟ ਤਹਿਸੀਲ 'ਚ ਵਾਰ-ਵਾਰ ਤਬਦੀਲੀ ਕਰਨ ਦੀ ਬਜਾਏ ਇਕ ਐੱਸ.ਡੀ.ਐੱਮ ਨੂੰ ਲੰਬੇ ਸਮੇਂ ਲਈ ਤਾਇਨਾਤ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਕੰਮ ਸੁਚਾਰੂ ਢੰਗ ਨਾਲ ਹੋ ਸਕਣ |
ਪ੍ਰਧਾਨ ਪਵਨਦੀਪ ਸਿੰਘ ਢਿੱਲੋਂ
ਕੀ ਕਹਿਣਾ ਹੈ ਅਕਾਲੀ ਆਗੂ ਦਾ-
ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ਹਿਰੀ ਰਾਏਕੋਟ ਦੇ ਪ੍ਰਧਾਨ ਅਤੇ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਇਹ ਮੁੱਦਾ ਉਨ੍ਹਾਂ ਕੋਲ ਵੀ ਆਇਆ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਲਗਾਤਾਰ ਹੋ ਰਹੀਆਂ ਐੱਸ.ਡੀ.ਐੱਮ ਦੀਆਂ ਤਬਦੀਲੀਆਂ ਸ਼ਹਿਰ ਵਾਸੀਆਂ ਲਈ ਮੁਸੀਬਤ ਬਣ ਚੁੱਕੀਆਂ ਹਨ |



Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਨੂੰ ਪ੍ਰਾਪਰਟੀ ਟੈਕਸ ਤੋਂ ਛੋਟ ਦੇਣ ਦੀ ਮੰਗ <br/> ਅਗਲੀ ਖ਼ਬਰ ਡਾ. ਕਰਨ ਸੋਨੀ ਹਲਕਾ ਨਿਹਾਲ ਸਿੰਘ ਵਾਲਾ ਦੇ ਅਬਜ਼ਰਵਰ ਨਿਯੁਕਤ <br/>
Ad Position 24