ਹਲਵਾਰਾ, 5 ਮਈ (ਮਨਦੀਪ ਸਿੰਘ ਉੱਭੀ)-ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਨੂੰ ਪ੍ਰੋਪਰਟੀ ਟੈਕਸ ਤੋਂ ਛੋਟ ਦੇਣ ਲਈ ਮਿਊਾਸੀਪਲ ਕਮਿਸ਼ਨਰ ਲੁਧਿਆਣਾ ਮੈਡਮ ਨੀਰੂ ਕਤਿਆਲ ਨੂੰ ਫਰੀਡਮ ਫਾਈਟਰ ਡਿਪੈਂਡਨਟ ਐਸੋਸੀਏਸ਼ਨ ਦੇ ਪ੍ਰਧਾਨ ਚੇਤਨਦੀਪ ਸਿੰਘ ਦੀ ਅਗਵਾਈ ਹੇਠ ਇਕ ਮੰਗ ਪੱਤਰ ਦਿੱਤਾ ਗਿਆ | ਪ੍ਰਧਾਨ ਪ੍ਰਧਾਨ ਚੇਤਨਦੀਪ ਸਿੰਘ ਨੇ ਦੱਸਿਆ ਬਹੁਤ ਥੋੜੇ ਆਜ਼ਾਦੀ ਘੁਲਾਟੀਏ ਰਹਿ ਗਏ ਹਨ | ਉਨ੍ਹਾਂ ਦੇ ਵਾਰਿਸਾਂ ਨੂੰ ਮੁਫ਼ਤ ਬੱਸ ਸਫ਼ਰ, ਬਿਜਲੀ ਦੇ 300 ਯੂਨਿਟ ਮੁਆਫ਼, ਟੋਲ ਮੁਆਫ਼ੀ ਦੀ ਸਹੂਲਤ ਦਿੱਤੀ ਹੈ | ਹੁਣ ਉਨ੍ਹਾਂ ਮੰਗ ਕੀਤੀ ਹੈ | ਉਨ੍ਹਾਂ ਦੇ ਵਾਰਿਸਾਂ ਦੇ ਪ੍ਰੋਪਰਟੀ ਟੈਕਸ ਵੀ ਮੁਆਫ਼ ਕੀਤੇ ਜਾਣ ਮੰਗ ਪੱਤਰ ਦੇਣ ਸਮੇਂ ਐਸੋਸੀਏਸ਼ਨ ਦੇ ਸਰਪ੍ਰਸਤ ਗੁਰਮੀਤ ਸਿੰਘ ਮੋਹੀ, ਸੁਖਜੀਤ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਜਨਰਲ ਸਕੱਤਰ ਨਰਿੰਦਰ ਸਿੰਘ ਬਿੱਲਾ ਆਦਿ ਹਾਜ਼ਰ ਸਨ |