14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜਸਕਰਨ ਸਿੰਘ ਵਲੋਂ 'ਮੇਰੇ ਪਿੰਡ ਮੇਰੀ ਜ਼ਿੰਮੇਵਾਰੀ' ਪ੍ਰੋਗਰਾਮ ਹੇਠ ਚੱਕ ਰਵਿਦਾਸੀਆ ਧਰਮਸ਼ਾਲਾ ਲਈ 6 ਲੱਖ ਸਹਾਇਤਾ <br/>

Ad Position 21
No active advertisement
ਅਜੀਤ ਡੈਸਕ 06-05-2026
ਮੁੱਲਾਂਪੁਰ-ਦਾਖਾ, 5 ਮਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਹਲਕਾ ਇੰਚਾਰਜਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਦਿੱਤਾ ਗਿਆ ਪਾਠ 'ਮੇਰੇ ਪਿੰਡ ਮੇਰੀ ਜ਼ਿੰਮੇਵਾਰੀ' ਹੇਠ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਆਪਣੀ ਜ਼ਿੰਮੇਵਾਰੀ ਸੰਭਾਲਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਮਜ਼ਬੂਤੀ ਲਈ ਹਲਕਾ ਦਾਖਾ ਦੇ ਪਿੰਡ-ਪਿੰਡ ਹੋ ਤੁਰਿਆ | ਪਿੰਡ ਰੁੜਕਾ, ਖੰਡੂਰ, ਢੈਪਈ ਬਾਅਦ ਚੱਕ ਕਲਾਂ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਜੁੜੀ ਇਕੱਤਰਤਾ ਨੂੰ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਸੰਬੋਧਨ ਕਰਨ ਉਚੇਚਾ ਪਹੁੰਚੇ | ਉਨ੍ਹਾਂ ਨਾਲ ਸਰਕਲ ਪ੍ਰਧਾਨ ਅਮਨਦੀਪ ਸਿੰਘ ਸਵੱਦੀ, ਸਰਕਲ ਪ੍ਰਧਾਨ ਹਰਿੰਦਰ ਸਿੰਘ ਈਸੇਵਾਲ, ਜਗਦੀਪ ਸਿੰਘ ਦਿਓਲ ਮੋਹੀ ਹੋਰਨਾਂ ਦਾ ਪਿੰਡ ਚੱਕ ਕਲਾਂ ਸਰਪੰਚ ਜਗਮੋਹਣ ਸਿੰਘ, ਗ੍ਰਾਮ ਪੰਚਾਇਤ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ | ਦਿਓਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਅਤੇ ਬੇਜ਼ਮੀਨੇ ਜਨਰਲ ਕੈਟਾਗਰੀ ਪਰਿਵਾਰਾਂ ਨੂੰ 5 ਮਰਲੇ ਪਲਾਟ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਬਣਨ 'ਤੇ ਦਿੱਤਾ ਜਾਵੇਗਾ | ਚੱਕ ਕਲਾਂ ਸਰਪੰਚ ਜਗਮੋਹਣ ਸਿੰਘ, ਹੋਰ ਪਤਵੰਤਿਆਂ ਵਲੋਂ ਜਸਕਰਨ ਸਿੰਘ ਦਿਓਲ ਦੇ ਧਿਆਨ ਵਿਚ ਲਿਆਂਦਾ ਕਿ ਪਛੜੀਆਂ ਸ਼੍ਰੇਣੀ ਦੇ ਪਰਿਵਾਰਾਂ ਨਾਲ ਜੁੜੀ ਧਰਮਸ਼ਾਲਾ ਦੀ ਹਾਲਤ ਬੜੀ ਖਸਤਾ ਹੈ, ਛੱਤ ਕਦੇ ਵੀ ਡਿੱਗ ਸਕਦੀ ਹੈ, ਸਰਕਾਰ ਦਾ ਕੋਈ ਧਿਆਨ ਨਹੀਂ, ਤੁਸੀਂ ਸਾਨੂੰ ਆਪਣੀ ਨਿੱਜੀ ਕਮਾਈ 'ਚੋਂ ਇਸ ਧਰਮਸ਼ਾਲਾ ਦੀ ਮੁਰੰਮਤ ਲਈ ਸਹਾਇਤਾ ਰਾਸ਼ੀ ਭੇਜੋ | ਚੱਕ ਕਲਾਂ ਵਿਚ ਪਛੜੇ ਪਰਿਵਾਰਾਂ ਦੇ ਲੋਕਾਂ ਦੀ ਮੰਗ ਅਤੇ ਲੋੜ ਨੂੰ ਸਮਝਦਿਆਂ ਜਸਕਰਨ ਸਿੰਘ ਦਿਓਲ ਨੇ ਮੰਚ ਤੋਂ ਖੁਦ ਐਲਾਨ ਕੀਤਾ ਕਿ ਮੈਂ ਆਪਣੇ ਦਿਓਲ ਪਰਿਵਾਰ ਵਲੋਂ ਇਸ ਧਰਮਸ਼ਾਲਾ ਦੀ ਮੁਰੰਮਤ ਲਈ 6 ਲੱਖ ਰੁਪਏ ਦੀ ਸਹਾਇਤਾ ਭੇਜ ਰਿਹਾ, ਨਿਰਮਾਣ ਸ਼ੁਰੂ ਹੋਣ 'ਤੇ ਫਿਰ ਦੇਖਿਆ ਜਾਵੇਗਾ | ਇਸ ਸਮੇਂ ਜਗਪਾਲ ਸਿੰਘ, ਮਸਤਾਨ ਸਿੰਘ, ਪੰਚ ਦਲਜੀਤ ਸਿੰਘ, ਪੰਚ ਕਿਰਨਦੀਪ ਕੌਰ, ਚਰਨਜੀਤ ਕੌਰ, ਸੁਖਦੇਵ ਸਿੰਘ, ਬੂਟਾ ਸਿੰਘ ਸਾਬਕਾ ਰੇਂਜ ਅਫ਼ਸਰ, ਮਨਦੀਪ ਸਿੰਘ ਗਿੱਲ, ਹਰਵਿੰਦਰ ਸਿੰਘ ਚੱਕ ਕਲਾਂ, ਜਸਵਿੰਦਰ ਸਿੰਘ, ਫੌਜ਼ੀ ਮੇਵਾ ਸਿੰਘ, ਸੁਖਦੇਵ ਸਿੰਘ ਸੇਬੀ, ਮਹਿੰਦਰ ਸਿੰਘ, ਸਰਕਲ ਪ੍ਰਧਾਨ ਜਗਦੀਪ ਸਿੰਘ, ਹੋਰ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਪੰਜ ਬਾਣੀਆਂ ਤੇ ਅਰਦਾਸ ਉਪਰੰਤ ਦਫ਼ਤਰੀ ਕੰਮ ਦੀ ਸ਼ੁਰੂਆਤ <br/>
Ad Position 24