ਚੌਂਕੀਮਾਨ, 5 ਮਈ (ਤੇਜਿੰਦਰ ਸਿੰਘ ਚੱਢਾ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ (ਅੱਡਾ ਚੌਂਕੀਮਾਨ) ਦੀ ਮੀਟਿੰਗ ਜਥੇਬੰਦੀ ਦੇ ਦਫ਼ਤਰ ਅੱਡਾ ਚੌਂਕੀਮਾਨ ਵਿਖੇ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਦੀ ਅਗਵਾਈ 'ਚ ਹੋਈ | ਜਿਸ ਵਿਚ ਜਥੇਬੰਦੀ ਦੇ ਅਹੁਦੇਦਾਰਾਂ, ਮੈਂਬਰ ਸਹਿਬਾਨਾਂ ਸਮੇਤ ਪਿੰਡ ਇਕਾਈਆਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਖ਼ਜ਼ਾਨਚੀ ਮਾ: ਆਤਮਾ ਸਿੰਘ ਬੋਪਾਰਾਏ, ਪ੍ਰਧਾਨ ਸੰਦੀਪ ਸਿੰਘ ਅਲੀਗੜ੍ਹ, ਲੇਖਕ ਭੁਪਿੰਦਰ ਸਿੰਘ ਧਾਲੀਵਾਲ, ਮੈਨੇਜਰ ਤੇਜਾ ਸਿੰਘ ਧਾਲੀਵਾਲ, ਗੁਰਚਰਨ ਸਿੰਘ ਇਟਲੀ, ਬਲਦੇਵ ਸਿੰਘ ਗਿੱਲ ਸਵੱਦੀ, ਮਾ: ਗੁਰਮਿੰਦਰ ਸਿੰਘ ਦਾਖਾ, ਗੁਰਮੇਲ ਸਿੰਘ ਹਾਂਸ ਕਲਾਂ, ਅਮਰਜੀਤ ਸਿੰਘ ਸਿੱਧਵਾਂ, ਖੁਸਕਿਸਮਤ ਸਿੰਘ ਮਠਾੜੂ, ਸੂਬੇਦਾਰ ਸੁਖਜਤਿ ਸਿੰਘ ਸੋਹੀਆਂ, ਸੂਬੇਦਾਰ ਦਵਿੰਦਰ ਸਿੰਘ ਸਵੱਦੀ, ਹਰੀ ਸਿੰਘ ਗੁੜੇ ਤੇ ਪ੍ਰਧਾਨ ਗੁਰਮੇਲ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਵੀਰਾਂ ਨੂੰ ਝੋਨੇ ਦੀ ਫ਼ਸਲ ਲਈ ਮੋਟਰਾਂ ਦੀ ਸਪਲਾਈ ਨਿਰਵਿਘਨ 8 ਘੰਟੇ ਦੇਣ ਲਈ ਬਿਜਲੀ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਜਾਣ ਤਾਂ ਕਿ ਬਿਜਲੀ ਵਿਭਾਗ ਪਾਵਰ ਕੱਟ ਕਹਿ ਕੇ ਬਿਜਲੀ ਸਪਲਾਈ ਬੰਦ ਨਾ ਕਰੇ | ਕਿਸਾਨ ਵੀਰ ਤਾਂ ਪਹਿਲਾਂ ਹੀ ਆਲੂਆਂ ਦੀ ਫ਼ਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਪ੍ਰੇਸ਼ਾਨੀ ਵਿਚ ਚੱਲ ਰਿਹਾ ਹੈ | ਇਸ ਮੌਕੇ ਲਖਵੀਰ ਸਿੰਘ, ਰਾਜਿੰਦਰ ਸਿੰਘ ਗਿੱਲ, ਰਾਵਿੰਦਰ ਸਿੰਘ ਸਿੱਧਵਾਂ, ਪਰਮਪਾਲ ਸਿੰਘ ਸਿੱਧਵਾਂ, ਬਲਵਿੰਦਰ ਸਿੰਘ, ਹਰਬੰਸ ਸਿੰਘ ਮਾਨ, ਸਾਬਕਾ ਪੰਚ ਤੇਜਿੰਦਰ ਸਿੰਘ, ਜਗਦੀਪ ਸਿੰਘ ਸਿੱਧਵਾਂ, ਪੰਚ ਚਮਕੌਰ ਸਿੰਘ, ਮੁਖਤਿਆਰ ਸਿੰਘ ਗੁੜੇ, ਜੁਗਰਾਜ ਸਿੰਘ ਅਲੀਗੜ੍ਹ, ਨਿਰਮਲ ਸਿੰਘ ਅਲੀਗੜ੍ਹ, ਜਸਵਿੰਦਰ ਸਿੰਘ ਜੇ.ਈ., ਸੁਖਦੇਵ ਸਿੰਘ ਕੁਲਾਰ, ਰਾਮ ਪਾਲ ਆਦਿ ਹਾਜ਼ਰ ਸਨ |