15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸੀ.ਐੱਚ.ਸੀ. ਹਠੂਰ ਵਿਖੇ ਐੱਚ.ਪੀ.ਵੀ. ਟੀਕਾਕਰਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 06-05-2026
ਹਠੂਰ, 5 ਮਈ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ. ਹਠੂਰ ਵਿਖੇ ਡਾ. ਅਮਨ ਸ਼ਰਮਾ ਸੀਨੀਅਰ ਮੈਡੀਕਲ ਅਫ਼ਸਰ ਹਠੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਚ.ਪੀ.ਵੀ. ਟੀਕਾਕਰਨ ਕੈਂਪ ਲਾਇਆ ਗਿਆ | ਜਿਸ ਦੀ ਅਚਨਚੇਤ ਸੁਪਰਵੀਜ਼ਨ ਕਰਨ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਚੰਡੀਗੜ੍ਹ ਤੋਂ ਡਾ. ਇਸ਼ੀਤਾ ਸੂਬਾ ਟੈਕਨੀਕਲ ਮੈਨੇਜਰ ਵਿਸ਼ੇਸ਼ ਤੌਰ 'ਤੇ ਹਠੂਰ ਹਸਪਤਾਲ ਵਿਖੇ ਪਹੁੰਚੇ | ਉਨ੍ਹਾਂ ਦੀ ਦੇਖ-ਰੇਖ ਵਿਚ 14 ਸਾਲ ਦੀਆਂ ਲੜਕੀਆਂ ਦੇ ਐੱਚ.ਪੀ.ਵੀ. ਵੈਕਸੀਨ ਲਾਈ ਗਈ | ਇਸ ਮੌਕੇ ਡਾ. ਇਸ਼ੀਤਾ ਚੰਡੀਗੜ੍ਹ ਵਲੋਂ ਸੀ.ਐੱਚ.ਸੀ. ਦੇ ਕੰਮਕਾਜ 'ਤੇ ਸੰਤੁਸ਼ਟੀ ਜਾਹਿਰ ਕੀਤੀ ਗਈ ਅਤੇ ਸਟਾਫ਼ ਦੀ ਸ਼ਲਾਘਾ ਕੀਤੀ ਗਈ | ਡਾ. ਅਮਨ ਸ਼ਰਮਾ ਐੱਸ.ਐੱਮ.ਓ. ਹਠੂਰ ਨੂੰ ਦੱਸਿਆ ਕਿ ਐੱਚ.ਪੀ.ਵੀ. ਟੀਕਾਕਰਨ ਅÏਰਤਾਂ ਦੇ ਵਿਚ ਹੋਣ ਵਾਲੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਲਈ ਇਕ ਅਸਰਦਾਰ ਵੈਕਸੀਨ ਹੈ ਅਤੇ ਜੇਕਰ ਇਹ 14-15 ਸਾਲ ਦੀਆਂ ਲੜਕੀਆਂ ਦੇ ਲਗਾਈ ਜਾਵੇ ਤਾਂ ਭਵਿੱਖ ਵਿਚ ਹੋਣ ਵਾਲੀ ਇਹ ਮਾਰੂ ਬਿਮਾਰੀ ਤੋਂ ਬਚਾਉਂਦੀ ਹੈ | ਡਾ: ਇਸ਼ੀਤਾ ਚੰਡੀਗੜ੍ਹ ਵਲੋਂ ਵੈਕਸੀਨ ਲਗਾਉਣ ਦੀ ਵਿਧੀ ਅਤੇ ਇਸਦੀ ਸਾਂਭ ਸੰਭਾਲ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਸੰਤੁਸ਼ਟੀ ਪਾਈ ਗਈ | ਜਿੰਨ੍ਹਾਂ ਛੇ ਲੜਕੀਆਂ ਵੈਕਸੀਨ ਲਾਈ ਗਈ ਉਨ੍ਹਾਂ ਨੂੰ ਸਰਟੀਫ਼ਿਕੇਟ ਵੀ ਦਿੱਤੇ ਗਏ | ਇਸ ਮੌਕੇ ਨਰਸਿੰਗ ਸਿਸਟਰ ਗੁਰਵਿੰਦਰ ਕੌਰ, ਐੱਲ.ਐੱਚ.ਵੀ ਸੁਖਚੈਨ ਕੌਰ, ਜਸਵਿੰਦਰ ਕੌਰ, ਨਿਰਨਦੀਪ ਕੌਰ, ਬਲਜੀਤ ਕੌਰ ਸਬ ਸੈਂਟਰ ਚਕਰ, ਸਰਬਜੀਤ ਕੌਰ ਸਬ ਸੈਂਟਰ ਕਾਉਂਕੇ ਕਲਾਂ, ਹਰਵਿੰਦਰ ਕੌਰ ਕਲਰਕ, ਪਵਨਜੀਤ ਕੌਰ ਕਲਰਕ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਭਾਜਪਾ ਹੀ ਪੰਜਾਬ 'ਚ ਆਪਣੀ ਸਰਕਾਰ ਬਣਾਏਗੀ-ਪੱਤੀ ਮੁਲਤਾਨੀ <br/> ਅਗਲੀ ਖ਼ਬਰ ਸ਼ਹਿਰ ਦਾ ਵਿਕਾਸ ਸਭ ਦਾ ਸਾਥ ਲੈ ਕੇ ਕੀਤਾ ਜਾਵੇਗਾ-ਐੱਸ.ਡੀ.ਐੱਮ. ਉਪਿੰਦਰਜੀਤ ਕੌਰ ਬਰਾੜ <br/>
Ad Position 24