07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਿੱਜੀ ਰੰਜਿਸ਼ ਦੇ ਚੱਲਦਿਆਂ ਲੜਾਈ 'ਚ ਇਕ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 09-05-2026
ਪੱਖੋਵਾਲ-ਸਰਾਭਾ, 8 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਬੀਤੀ ਦੇਰ ਸ਼ਾਮ ਕਸਬਾ ਪੱਖੋਵਾਲ 'ਚ ਪੱਖੋਵਾਲ-ਲੀਲ੍ਹ ਸੰਪਰਕ ਸੜਕ 'ਤੇੇ ਜਾਂਦੇ ਸਾਈਕਲ ਸਵਾਰ 'ਤੇ ਪਿੰਡ ਦੇ ਹੀ ਕੁਝ ਵਿਅਕਤੀਆ ਵਲੋਂ ਹਮਲਾ ਕਰਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਹੋਏ ਵਿਅਕਤੀ ਦੇ ਛੋਟੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਗੁਰਦੀਪ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਪੱਖੋਵਾਲ ਜੋ ਕਿ ਦਾਣਾ ਮੰਡੀ ਸਰਾਭਾ 'ਚ ਕੰਮ ਕਰਦਾ ਹੈ ਕੱਲ੍ਹ ਸ਼ਾਮੀਂ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਕੰਮ 'ਤੇ ਜਾ ਰਿਹਾ ਸੀ ਕਿ ਪਿੰਡ ਪੱਖੋਵਾਲ ਤੋਂ ਲੀਲ੍ਹ ਪਿੰਡ ਵਿਚਕਾਰ ਪੈਂਦੀ ਹੱਡਾਰੋੜੀ ਨਜ਼ਦੀਕ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਪਿੰਡ ਪੱਖੋਵਾਲ ਦੇ ਕੁਝ ਵਿਅਕਤੀਆਂ ਨੇ ਉਸ ਉੱਪਰ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਆਪਣੇ ਜ਼ਖ਼ਮੀ ਭਰਾ ਨੂੰ ਸਿਵਲ ਹਸਪਤਾਲ ਪੱਖੋਵਾਲ ਲਿਆਂਦਾ ਜਿੱਥੋ ਉਸਨੂੰ ਰਾਏਕੋਟ ਤੇ ਉਪਰੰਤ ਅੱਜ ਉਸਦੀ ਹਾਲਤ ਨੂੰ ਦੇਖਦਿਆ ਡਾਕਟਰਾਂ ਨੇ ਉਸਨੂੰ ਫਰੀਦਕੋਟ ਭੇਜ ਦਿੱਤਾ ਤੇ ਪੁਲਿਸ ਥਾਣਾ ਸੁਧਾਰ ਨੂੰ ਸੂਚਿਤ ਕਰ ਦਿੱਤਾ | ਖ਼ਬਰ ਲਿਖਣ ਤੱਕ ਪੁਲਿਸ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਕੋਲ ਬਿਆਨ ਦਰਜ ਕਰਨ ਲਈ ਨਹੀਂ ਪੁੱਜਿਆ ਸੀ | ਦੱਸਣਯੋਗ ਹੈ ਕਿ ਦੋਵਾਂ ਧਿਰਾਂ ਦੀ ਕੁਝ ਦਿਨ ਪਹਿਲਾਂ ਵੀ ਆਪਸ 'ਚ ਲੜਾਈ ਹੋਈ ਸੀ |
Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਕਾਲਜ 5ਵੇਂ ਰਾਸ਼ਟਰੀ ਵਿਰਾਸਤ ਪ੍ਰੰਪਰਾਗਤ ਖੇਡ ਮੇਲੇ 'ਚ ਗਤਕੇ ਦਾ ਸਹਿ-ਆਯੋਜਕ ਬਣਿਆ ਅਗਲੀ ਖ਼ਬਰ ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ, ਪਾਇਲ 'ਚ ਯੈਲੋ ਬੈਲਟ ਕੋਡਿੰਗ ਟੈਸਟ ਕਰਵਾਇਆ
Ad Position 24
No active advertisement