ਪਾਇਲ, 8 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ, ਪਾਇਲ ਵਿਚ ਯੈਲੋ ਬੈਲਟ ਕੋਡਿੰਗ ਕਰਾਟੇ ਟੈਸਟ ਕਰਵਾਇਆ ਗਿਆ | ਜਿਸ 'ਚ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸਕੂਲ ਦੇ ਪਿ੍ੰਸੀਪਲ ਵਿਜੇ ਕਪੂਰ ਦੀ ਅਗਵਾਈ ਅਧੀਨ ਇਸ ਕੋਡਿੰਗ ਬੈਲਟ ਗ੍ਰੇਡਿੰਗ ਟੈਸਟ ਕਰਵਾਇਆ ਗਿਆ | ਇਹ ਕੋਡਿੰਗ ਬੈਲਟ ਗ੍ਰੇਡਿੰਗ ਟੈਸਟ ਅਸ਼ੋਕ ਕਰਾਟੇ ਸਕੂਲ ਆਫ਼ ਇੰਡੀਆ ਦੇ ਡਾਇਰੈਕਟਰ ਅਤੇ ਚੀਫ਼ ਐਗਜਾਮੀਨਰ ਸ਼ਿਹਾਨ ਅਸ਼ੋਕ ਚੌਹਾਨ ਦੁਆਰਾ ਲਿਆ ਗਿਆ | ਇਸ ਕੋਡਿੰਗ ਬੈਲਟ ਗ੍ਰੇਡਿੰਗ ਟੈਸਟ 'ਚ ਸਕੂਲ ਦੇ ਹੇਠ ਲਿਖੇ ਖਿਡਾਰੀਆਂ ਨੇ ਯੈਲੋ ਬੈਲਟ ਪ੍ਰਾਪਤ ਕੀਤੀ, ਮਨਜੋਤ ਸਿੰਘ ਗਿੱਲ, ਦਿਲਸ਼ਾਨ ਵੀਰ ਕੌਰ, ਸਾਹਿਬਜੋਤ ਸਿੰਘ ਗਿੱਲ, ਦਲੇਰ ਸਿੰਘ, ਅਰਸ਼ਨੂਰ ਸਿੰਘ, ਏਕਨੂਰ ਸਿੰਘ, ਪ੍ਰਬਲਜੋਤ ਸਿੰਘ, ਸੁਪ੍ਰੀਤ ਸਿੰਘ, ਭੈਰਵੀ ਬਾਂਸਲ ,ਮਨਰੂਪ ਕੌਰ, ਪਰਵਾਨ ਧਾਲੀਵਾਲ, ਹਰਏਕਮ ਸਿੰਘ, ਤੇਜਵੀਰ ਕੌਰ, ਉਦੈਵੀਰ ਸਿੰਘ, ਯੁਵਾ ਸਚਦੇਵਾ, ਤਨਿਸ਼ਕ, ਵੀਰ ਸਿੰਘ, ਜਪਦੀਪ ਸਿੰਘ, ਮਹਿਰੀਨ ਕੌਰ, ਸਿਮਰਵੀਰ ਸਿੰਘ, ਗੈਬਿਨ ਯਾਦਵ, ਸਾਹਿਬਜੋਤ ਸਿੰਘ, ਨਮਨਦੀਪ ਸਿੰਘ, ਜਸ਼ਨਦੀਪ ਸਿੰਘ, ਗੁਰਸੀਰਤ ਕੌਰ, ਤਲੀਨ ਕੌਰ, ਮਨਰਾਜ, ਗੁਰਫ਼ਤਿਹ ਸਿੰਘ ਮੰਡ, ਅਰਮਾਨ ਸਿੰਘ, ਜਗਜੋਤ ਸਿੰਘ ਗਿੱਲ, ਗੁਰਫ਼ਤਿਹ ਸਿੰਘ, ਹਰਕੀਰਤ ਕੌਰ | ਇਸ ਕੋਡਿੰਗ ਬੈਲਟ ਗ੍ਰੇਡਿੰਗ ਟੈੱਸਟ ਵਿਚ ਗੁਰਵੀਨ ਕੌਰ ਨੇ ਅÏਰੇਂਜ ਬੈਲਟ, ਦਮਨਪ੍ਰੀਤ ਸਿੰਘ ਨੇ ਬਰਾਊਨ ਫਾਸਟਰ ਬੈਲਟ ਪ੍ਰਾਪਤ ਕਰ ਕੇ ਜਿੱਤ ਪ੍ਰਾਪਤ ਕੀਤੀ | ਵਿਦਿਆਰਥੀਆਂ ਵੱਲੋਂ ਇਸ ਕੋਡਿੰਗ ਟੈੱਸਟ ਨੂੰ ਪਾਸ ਕਰਨਾ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਇਸ ਮੌਕੇ 'ਤੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤਸਿੰਘ ਧਾਲੀਵਾਲ ਵਲੋਂ ਜੇਤੂ ਵਿਦਿਆਰਥੀਆਂ ਤੇ ਸਕੂਲ ਦੇ ਕਰਾਟੇ ਕੋਚ ਮਨੋਜ ਚੌਹਾਨ ਨੂੰ ਵਧਾਈ ਦਿੱਤੀ ਤੇ ਅੱਗੋ ਵੀ ਇਸ ਤਰ੍ਹਾਂ ਦੀਆਂ ਹੋਰ ਪ੍ਰਾਪਤੀਆਂ ਲਈ ਉਤਸ਼ਾਹਿਤ ਕੀਤਾ |