07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਹਲਵਾਰਾ ਏਅਰਪੋਰਟ ਤੋਂ ਫਲਾਈਟਾਂ ਆਉਣ-ਜਾਣ ਦੇ ਲਈ ਤਿਆਰੀਆਂ ਦੀ ਸਮੀਖਿਆ

Ad Position 21
No active advertisement
ਅਜੀਤ ਡੈਸਕ 09-05-2026
ਹਲਵਾਰਾ, 8 ਮਈ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੋਂ ਉਡਾਣਾਂ ਲਈ ਲੋੜੀਂਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਏਅਰਪੋਰਟ ਦੇ ਸੀ.ਈ.ਓ. ਜੰਗੀਰ ਸਿੰਘ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਦਿੱਲੀ ਅਤੇ ਹਲਵਾਰਾ ਲਈ ਉਡਾਣਾਂ 15 ਮਈ ਨੂੰ ਸ਼ੁਰੂ ਹੋਣ ਵਾਲੀਆਂ ਹਨ ਤੇ ਇਸ ਤੋਂ ਪਹਿਲਾਂ ਉਡਾਣਾਂ ਦੇ ਆਉਣ ਜਾਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ | ਕਾਊਾਟਰ 'ਤੇ ਬੋਰਡਿੰਗ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਜਹਾਜ਼ ਵਿਚ ਸਵਾਰ ਹੋਣ ਲਈ ਇਕ ਬੱਸ ਰਾਹੀਂ ਐਪਰਨ (ਹਵਾਈ ਜਹਾਜ਼ ਪਾਰਕਿੰਗ ਖੇਤਰ) ਵਿਚ ਲਿਜਾਣ ਦਾ ਜਾਇਜ਼ਾ ਲਿਆ ਗਿਆ | ਜ਼ਿਕਰਯੋਗ ਹੈ ਕਿ 15 ਮਈ ਨੂੰ ਏਅਰ ਇੰਡੀਆ ਦੀ ਪਹਿਲੀ ਉਡਾਣ ਦਿੱਲੀ ਤੋਂ ਹਲਵਾਰਾ ਪਹੁੰਚੇਗੀ ਅਤੇ ਇਸ ਉਪਰੰਤ ਬਾਅਦ ਵਿਚ ਦਿੱਲੀ ਲਈ ਰਵਾਨਾ ਹੋਵੇਗੀ | ਇਸੇ ਤਰ੍ਹਾਂ ਰੋਜ਼ਾਨਾ ਦਿੱਲੀ ਤੋਂ ਦੁਪਹਿਰ ਦੀ ਉਡਾਣ ਹਲਵਾਰਾ ਪਹੁੰਚੇਗੀ ਅਤੇ ਬਾਅਦ ਵਿਚ ਦਿੱਲੀ ਵਾਪਸ ਜਾਵੇਗੀ | ਏਅਰ ਇੰਡੀਆ ਵਲੋਂ ਗਰਾਊਾਡ ਹੈਂਡਲਿੰਗ ਅਤੇ ਕਾਊਾਟਰ ਸਟਾਫ਼ ਤਾਇਨਾਤ ਕੀਤਾ ਜਾ ਰਿਹਾ ਹੈ | ਯਾਤਰੀਆਂ ਦੇ ਸਾਮਾਨ ਨੂੰ ਜਹਾਜ਼ ਤੱਕ ਅਤੇ ਜਹਾਜ਼ ਤੋਂ ਲਿਜਾਣ ਲਈ ਸਾਰੀਆਂ ਮਸ਼ੀਨਰੀਆਂ ਅਤੇ ਵਾਹਨ ਹਵਾਈ ਅੱਡੇ 'ਤੇ ਲਿਆਂਦੇ ਗਏ ਹਨ | ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਉਡਾਣਾਂ ਤੋਂ ਪਹਿਲਾਂ ਪੋਕਲੇਨ ਅਤੇ ਜੇਸੀਬੀ ਵਰਗੀਆਂ ਵੱਡੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਹਵਾਈ ਅੱਡੇ ਦੇ ਕੰਪਲੈਕਸ ਨੂੰ ਜੰਗਲੀ ਬੂਟੀ ਤੋਂ ਸਾਫ਼ ਕੀਤਾ ਜਾਵੇਗਾ | ਏਅਰ ਇੰਡੀਆ ਦੇ ਕਾਊਾਟਰ ਅਤੇ ਗਰਾਊਾਡ ਹੈਂਡਲਿੰਗ ਸਟਾਫ਼ ਨੂੰ 9 ਮਈ ਨੂੰ ਸਥਾਈ ਤੌਰ 'ਤੇ ਤਾਇਨਾਤ ਕੀਤਾ ਜਾਵੇਗਾ | ਹਵਾਈ ਅੱਡੇ 'ਤੇ ਫੂਡ ਕਾਊਾਟਰ ਖੋਲ੍ਹਣ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਪਾਰਕਿੰਗ ਲਈ ਵੀ ਟੈਂਡਰ ਜਲਦੀ ਹੀ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਦਾਖਾ ਪੁਲਿਸ ਨੇ ਲੁੱਟ ਦਾ ਮਾਮਲਾ ਸੁਲਝਾਇਆ ਅਗਲੀ ਖ਼ਬਰ ਰੂੰ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਬਚਾਅ
Ad Position 24
No active advertisement