07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੇ-ਨਿਯਮੀਆਂ ਅਤੇ ਲੁਕ-ਛਿਪ ਕੇ ਯੂਰੀਆ ਖਾਦ ਦੀ ਵੰਡ ਕਰਨ ਦੇ ਦੋਸ਼ ਹੇਠ 3 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 09-05-2026
ਸਿੱਧਵਾਂ ਬੇਟ/ਭੂੰਦੜੀ, 8 ਮਈ (ਜਸਵੰਤ ਸਿੰਘ ਸਲੇਮਪੁਰੀ, ਕੁਲਦੀਪ ਸਿੰਘ ਮਾਨ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ 'ਚ ਹਰਸ਼ ਕੁਮਾਰ ਮਹੇ ਖੇਤੀਬਾੜੀ ਵਿਕਾਸ ਅਫ਼ਸਰ-ਕਮ-ਖਾਦ ਨਿਰੀਖਣ ਸਿੱਧਵਾਂ ਬੇਟ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸਾਡੀ ਟੀਮ ਸਮੇਤ ਰਮਿੰਦਰ ਸਿੰਘ ਖੇਤੀਬਾੜੀ ਅਫ਼ਸਰ ਮਾਛੀਵਾੜਾ ਵਾਧੂ ਚਾਰਜ ਖੇਤੀਬਾੜੀ ਦਫ਼ਤਰ ਸਿੱਧਵਾਂ ਬੇਟ ਸ੍ਰੀ ਸਾਮ ਰਾਈਸ ਮਿੱਲ ਗੋਰਸੀਆਂ ਮੱਖਣ ਰੋਡ ਪਿੰਡ ਖੁਦਾਈ ਚੱਕ ਦੀ ਪੜਤਾਲ ਕੀਤੀ ਤਾਂ ਮਿੱਲ 'ਚੋਂ 360 ਥੈਲੇ ਵਜ਼ਨ (ਹਰੇਕ 45 ਕਿੱਲੋ) ਬਰਾਮਦ ਹੋਏ | ਮੌਕੇ 'ਤੇ ਅਭਿਸੇਕ ਕੁਮਾਰ ਵਲੋਂ ਯੂਰੀਆ ਖਾਦ ਸੰਬੰਧੀ ਇਕ ਬਿਲਟੀ ਨੰ: 1953 ਮਿਤੀ 07-05-2026 ਜੋ ਕਿ ਰੈਕ ਪੋਆਇੰਟ ਬੱਦੋਵਾਲ ਤੋਂ ਗੋਇਲ ਐਂਡ ਕੰਪਨੀ ਸੁਨਾਮ ਵਲੋਂ ਕੱਟੀ ਦਰਸਾਈ ਗਈ | ਜਦਕਿ ਗੋਇਲ ਐਂਡ ਕੰਪਨੀ ਸੁਨਾਮ ਕਰਿਭਕੋ ਦਾ ਪੱਕਾ ਰੈਕ ਹੋਲਡਰ ਹੈ | ਇਹ ਬਿਲਟੀ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਦੇ ਨਾਂਅ 'ਤੇ ਕੱਟੀ ਹੋਈ ਸੀ, ਪਰ ਗੁਰਪ੍ਰੀਤ ਸਿੰਘ ਪਾਸ ਇਸ ਖਾਦ ਨੂੰ ਸਿੱਧੇ ਤੌਰ 'ਤੇ ਰੈਕ ਤੋਂ ਖ਼ਰੀਦਣ ਦਾ ਕੋਈ ਲਾਇਸੰਸ ਨਹੀਂ | ਇਸ ਉਪਰੰਤ ਹੋਰ ਪੜਤਾਲ ਕਰਨ 'ਤੇ ਜਦੋਂ ਸਾਡੀ ਟੀਮ ਮੈਸ. ਪੰਜਾਬ ਪੈਸਟੀਸਾਈਡ ਐਂਡ ਫਟਰੀਲਾਈਜ਼ਰ ਫਰਮ ਭੂੰਦੜੀ ਪੁੱਜੀ ਤਾਂ ਪੜਤਾਲ ਦੌਰਾਨ ਹੋਰ ਬੋਰੀਆਂ ਅਣ-ਅਧਿਕਾਰਿਤ ਤੌਰ 'ਤੇ ਸਟੋਰ ਕਰਕੇ ਰੱਖੀਆਂ ਹੋਈਆਂ ਸਨ | ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਧਿਕਾਰੀ ਦੇ ਬਿਆਨਾਂ 'ਤੇ ਅਭਿਸ਼ੇਕ ਕੁਮਾਰ, ਵਨੀਤ ਕੁਮਾਰ ਪੁੱਤਰਾਨ ਵੇਦ ਪ੍ਰਕਾਸ਼ ਵਾਸੀ ਭੂੰਦੜੀ ਥਾਣਾ ਸਿੱਧਵਾਂ ਬੇਟ ਅਤੇ ਪ੍ਰਵੀਨ ਕੁਮਾਰ ਉਰਫ਼ ਬਿੱਟੂ ਰੈਕ ਹੋਲਡਰ ਗੋਇਲ ਐਂਡ ਕੰਪਨੀ ਸੁਨਾਮ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾਂ ਨੰ. 114 ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੋਨੀਆ ਬਿ੍ਗੇਡ ਪੰਜਾਬ ਪ੍ਰਧਾਨ ਬਿੱਟੂ ਨੇ ਜ਼ਿਲ੍ਹਾ, ਬਲਾਕ ਪ੍ਰਧਾਨ ਤੇ ਹੋਰ ਅਹੁਦੇਦਾਰ ਐਲਾਨੇ ਅਗਲੀ ਖ਼ਬਰ ਦਾਖਾ ਪੁਲਿਸ ਨੇ ਲੁੱਟ ਦਾ ਮਾਮਲਾ ਸੁਲਝਾਇਆ
Ad Position 24
No active advertisement