ਹੰਬੜਾਂ, 8 ਮਈ (ਹਰਵਿੰਦਰ ਸਿੰਘ ਮੱਕੜ)-ਕਾਂਗਰਸ ਪਾਰਟੀ ਹਮੇਸ਼ਾ ਲੋਕ ਪੱਖੀ ਨੀਤੀਆਂ 'ਤੇ ਚੱਲਦੀ ਹੈ ਤੇ ਧਰਮ ਨਿਰਪੱਖ ਪਾਰਟੀ ਹੋਣ ਕਾਰਨ ਸਾਰੇ ਵਰਗਾਂ ਦਾ ਸਤਿਕਾਰ ਕਰਦੀ ਹੈ, ਜਦਕਿ ਭਾਜਪਾ ਵਰਗੀਆਂ ਫਿਰਕਾਪ੍ਰਸਤ ਤੇ ਫੁੱਟ ਪਾਊ ਪਾਰਟੀਆਂ ਸਮਾਜ ਵਿਚਲੇ ਬਣੇ ਰੰਗ ਬਿਰੰਗੇ ਗੁਲਦਸਤੇ ਨੂੰ ਖਿਲਾਰਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ | ਇਹ ਪ੍ਰਗਟਾਵਾ ਹੰਬੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਡਾ. ਜਸਵੀਰ ਸਿੰਘ ਗਰੇਵਾਲ ਬਸੰਤ ਨਗਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦਿਖਾਏ ਸਬਜ਼ਬਾਗਾਂ ਦੇ ਨਾਂਅ 'ਤੇ 'ਆਪ' ਸਰਕਾਰ ਤੋਂ ਵੱਡਾ ਧੋਖਾ ਖਾਧਾ ਹੈ ਤੇ ਹੁਣ ਪੰਜਾਬ ਦੇ ਲੋਕ ਆਮ ਤੋਂ ਖਾਸ ਬਣੀ 'ਆਪ' ਦੀ ਸਰਕਾਰ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਕਿਉਂਕਿ ਇਹ ਮਸ਼ਹੂਰੀਆਂ ਤੇ ਬੋਰਡਾਂ ਦੀ ਸਰਕਾਰ ਦਾ ਅਸਲ ਅਕਸ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕਾ ਹੈ | ਡਾ. ਗਰੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਿਸ ਤਰ੍ਹਾਂ ਦੀ ਜਨਤਕ ਹਮਾਇਤ ਮਿਲ ਰਹੀ ਹੈ, ਉਸ ਨੂੰ ਦੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਂਗਰਸ ਪਾਰਟੀ 2027 ਦੀਆਂ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਸੂਬੇ 'ਚ ਆਪਣੀ ਸਰਕਾਰ ਬਣਾਏਗੀ | ਉਨ੍ਹਾਂ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੂੰ ਅਬਜ਼ਰਬਰ ਲਗਾਏ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਵੀ ਦਿੱਤੀ |