ਹੰਬੜਾਂ, 8 ਮਈ (ਮੇਜਰ ਹੰਬੜਾਂ)-ਪੀ.ਐੱਸ ਰੀਅਲ ਅਸਟੇਟ ਸਲੇਮਪੁਰ ਦੇ ਪ੍ਰਾਪਰਟੀ ਕਾਰੋਬਾਰੀ ਪਰਮਜੀਤ ਸਿੰਘ ਗਿੱਲ, ਹਰਮਿੰਦਰ ਸਿੰਘ ਗਿੱਲ ਦੇ ਸਤਿਕਾਰਯੋਗ ਪਿਤਾ ਅਤੇ ਦਲਵੀਰ ਸਿੰਘ ਗਿੱਲ, ਜਸਵੀਰ ਸਿੰਘ ਗਿੱਲ ਦੇ ਦਾਦਾ ਜੀ ਸਰਦਾਰ ਹਰਭਜਨ ਸਿੰਘ ਗਿੱਲ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਇਸ ਦੁੱਖ ਦੀ ਘੜੀ 'ਚ ਗਿੱਲ ਪਰਿਵਾਰ ਸਲੇਮਪੁਰ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਹਰਕਿੰਦਰ ਸਿੰਘ ਗਰੇਵਾਲ, ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ, ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ ਰਾਮ ਆਸਰਾ ਸਿੰਘ ਚੱਕ, ਜਗਰੂਪ ਸਿੰਘ ਧਾਲੀਵਾਲ, ਆੜ੍ਹਤੀ ਮੱਘਰ ਸਿੰਘ ਬੜੈਚ, ਜਗਜੀਵਨ ਸਿੰਘ ਝੱਜ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ | ਇਸ ਸਮੇਂ ਨੰਬਰਦਾਰ ਰਣਜੀਤ ਸਿੰਘ ਭੰਗੂ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ, ਜਥੇ: ਸ਼ਰਨਜੀਤ ਸਿੰਘ ਸਾਹਨੀ, ਪੰਚ ਗੁਰਚਰਨ ਸਿੰਘ ਬਾਠ, ਮਨਜੀਤ ਸਿੰਘ ਭੈਰੋਮੁੰਨਾਂ, ਸੈਕਟਰੀ ਬਲਵੀਰ ਸਿੰਘ ਧਾਲੀਵਾਲ, ਰਵੀ ਧਾਲੀਵਾਲ, ਰਾਜਿੰਦਰ ਵਰਮਾ ਮੁੱਲਾਂਪੁਰ, ਸਾਬਕਾ ਸਰਪੰਚ ਇੰਦਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਸੁਖਮਿੰਦਰ ਸਿੰਘ ਬਸੈਮੀ, ਹਾਂਡਾ ਪਲਾਈਵੁੱਡ ਤੋਂ ਹਰਮੀਤ ਸਿੰਘ ਰਾਜੂ ਸਮੇਤ ਹੋਰ ਆਗੂਆਂ ਸਮੇਤ ਕਾਰੋਬਾਰੀਆਂ, ਸਨਅਤਕਾਰਾਂ ਵਲੋਂ ਪਰਮਜੀਤ ਸਿੰਘ ਗਿੱਲ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ | ਪਰਿਵਾਰ ਦੇ ਨਜ਼ਦੀਕੀ ਗੁਰਮੀਤ ਸਿੰਘ ਧਾਲੀਵਾਲ ਨੇ ਦੁਖੀ ਮਨ ਨਾਲ ਦੱਸਿਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਵ: ਹਰਭਜਨ ਸਿੰਘ ਗਿੱਲ ਨਮਿੱਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 12 ਮਈ, ਦਿਨ ਮੰਗਲਵਾਰ ਨੂੰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਸਲੇਮਪੁਰ ਲੁਧਿਆਣਾ ਵਿਖੇ ਹੋਵੇਗੀ |