06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਜਗਰਾਉਂ ਵਿਖੇ ਸੰਕੀਰਤਨ ਉਤਸਵ 15 ਨੂੰ

Ad Position 21
No active advertisement
ਅਜੀਤ ਡੈਸਕ 09-05-2026
ਜਗਰਾਉਂ, 8 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਜਗਰਾਉਂ ਦੀ ਦੂਜੀ ਸਾਲਾਨਾ ਵਰ੍ਹੇਗੰਢ ਮੌਕੇ ਸ੍ਰੀ ਬਾਲਾ ਜੀ ਦਾ ਵਿਸ਼ਾਲ ਸੰਕੀਰਤਨ ਉਤਸਵ 15 ਮਈ ਦਿਨ ਸ਼ੁੱਕਰਵਾਰ ਨੂੰ ਰਾਤ 8 ਵਜੇ ਤੋਂ ਕਰਵਾਇਆ ਜਾ ਰਿਹਾ ਹੈ | ਵਰਣਨਯੋਗ ਹੈ ਕਿ ਇਹ ਸੰਕੀਰਤਨ ਉਤਸਵ ਪਹਿਲਾਂ 17 ਅਪ੍ਰੈਲ ਦਾ ਰੱਖਿਆ ਗਿਆ ਸੀ ਪਰ ਵਰਿੰਦਾਵਨ 'ਚ ਵਾਪਰੇ ਕਿਸ਼ਤੀ ਹਾਦਸੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ | ਹੁਣ ਇਹ ਸਮਾਗਮ 15 ਮਈ ਨੂੰ ਕਰਵਾਇਆ ਜਾ ਰਿਹਾ ਹੈ | ਮੰਦਰ ਵਿਖੇ ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਸ਼ਰਧਾਲੂਆਂ ਦੀ ਹੋਈ ਮੀਟਿੰਗ 'ਚ ਜਿੱਥੇ ਸਮਾਗਮਾਂ ਦੀਆਂ ਤਿਆਰੀਆਂ 'ਤੇ ਵਿਚਾਰ ਚਰਚਾ ਹੋਈ, ਉਥੇ ਸਮਾਗਮ ਦੀ ਪ੍ਰਚਾਰ ਸਮੱਗਰੀ ਵੀ ਬਾਲਾ ਜੀ ਦੀ ਗੂੰਜ ਵਿਚ ਜਾਰੀ ਕੀਤੀ ਗਈ | ਇਸ ਸਬੰਧ 'ਚ ਬਾਲਾ ਜੀ ਧਾਮ ਦੇ ਪ੍ਰਧਾਨ ਮੁਕੇਸ਼ ਬਾਂਸਲ ਰਿਚੂ ਅਤੇ ਜਨਰਲ ਸਕੱਤਰ ਅਸ਼ੀਸ਼ ਗੁਪਤਾ ਨੇ ਦੱਸਿਆ ਕਿ ਸ੍ਰੀ ਬਾਲਾ ਜੀ ਸੰਕੀਰਤਨ ਉਤਸਵ 15 ਮਈ ਨੂੰ ਰਾਤ 8 ਵਜੇ ਸ਼ੁਰੂ ਹੋਵੇਗਾ, ਜਿਸ 'ਚ ਸ਼ਰਧਾਲੂਆਂ ਨੂੰ ਅਸ਼ੀਰਵਾਦ ਦੇਣ ਲਈ ਸਾਲਾਸਰ ਬਾਲਾ ਜੀ ਮੰਦਰ ਰਾਜਸਥਾਨ ਤੋਂ ਸ੍ਰੀ ਨਿਤਿਨ ਪੁਜਾਰੀ ਜੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸ ਸੰਕੀਰਤਨ ਉਤਸਵ ਵਿਚ ਜੈਪੁਰ ਦੇ ਨਾਮੀ ਭਜਨ ਗਾਇਕ ਅਭਿਸ਼ੇਕ ਨਾਮਾ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਅੱਧੀ ਰਾਤ 12 ਵਜੇ ਬਾਲਾ ਜੀ ਦੀ ਮਹਾਂ ਆਰਤੀ ਹੋਵੇਗੀ, ਤੜਕਸਾਰ 12:30 ਵਜੇ ਬਾਲਾ ਜੀ ਨੂੰ ਛੱਪਣ ਭੋਗ ਲਗਾਏ ਜਾਣਗੇ | ਇਸ ਸਮਾਗਮ ਵਿਚ ਸਮਾਜ ਸੇਵੀ ਰਾਸ਼ੀ ਅਗਰਵਾਲ ਜੋਤ ਜਗਾਉਣਗੇ, ਜਦਕਿ ਅਮਰਜੀਤ ਸਿੰਘ ਜਿੰਦਲ ਮੁੱਖ ਮਹਿਮਾਨ ਹੋਣਗੇ | ਇਸ ਮੌਕੇ ਸਰਪ੍ਰਸਤ ਤਰਸੇਮ ਲਾਲ ਗੁਪਤਾ, ਚੇਅਰਮੈਨ ਧਰਮਵੀਰ ਗੋਇਲ, ਉਪ ਚੇਅਰਮੈਨ ਸੰਜੀਵ ਗਰਗ, ਕਾਰਜਕਾਰੀ ਪ੍ਰਧਾਨ ਪਿਊਸ਼ ਗਰਗ, ਕੈਸ਼ੀਅਰ ਅਸ਼ਵਨੀ ਗਰਗ, ਆਸ਼ੀਸ਼ ਗੁਪਤਾ ਸੋਨੂ, ਜਤਿੰਦਰ ਮਿੱਠੂ, ਅਮਨ ਜੈਨ, ਨਿਤਿਨ ਜੈਨ, ਅਮਿਤ ਸ਼ਰਮਾ, ਪ੍ਰਦੀਪ ਸ਼ਰਮਾ, ਨਰੇਸ਼ ਕਤਿਆਲ, ਭਜਨ ਗਾਇਕ ਨੀਰਜ ਚੱਢਾ, ਵਿਨੇ ਸ਼ਰਮਾ, ਰਾਹੁਲ ਸ਼ਰਮਾ, ਚੀਨੂੰ ਜ਼ਿੰਦਲ, ਵਿਕਰਮ ਵਰਮਾ, ਅੰਕੁਸ਼ ਮਿੱਤਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਹਿਰਾ ਨੂੰ ਕਾਂਗਰਸ ਵਲੋਂ ਰੂਪਨਗਰ, ਮੋਹਾਲੀ, ਫ਼ਤਹਿਗੜ੍ਹ ਸਾਹਿਬ ਲਈ ਨਿਗਰਾਨ ਜ਼ਿਲ੍ਹਾ ਚੇਅਰਮੈਨ ਲਗਾਇਆ ਅਗਲੀ ਖ਼ਬਰ ਸਪਰਿੰਗ ਡਿਊ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਮੱਲਾਂ ਮਾਰੀਆਂ
Ad Position 24
No active advertisement