05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਲਹਿਰਾ ਨੂੰ ਕਾਂਗਰਸ ਵਲੋਂ ਰੂਪਨਗਰ, ਮੋਹਾਲੀ, ਫ਼ਤਹਿਗੜ੍ਹ ਸਾਹਿਬ ਲਈ ਨਿਗਰਾਨ ਜ਼ਿਲ੍ਹਾ ਚੇਅਰਮੈਨ ਲਗਾਇਆ

Ad Position 21
No active advertisement
ਅਜੀਤ ਡੈਸਕ 09-05-2026
ਹੰਬੜਾਂ, 8 ਮਈ (ਮੇਜਰ ਹੰਬੜਾਂ)-ਪੰਜਾਬ ਕਾਂਗਰਸ ਦੇ ਐੱਸ.ਸੀ. ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਹਲਕਾ ਗਿੱਲ ਦੇ ਸੀਨੀਅਰ ਕਾਂਗਰਸੀ ਆਗੂ ਦਿਲਾਵਰ ਸਿੰਘ ਲਹਿਰਾ ਨੂੰ ਕਾਂਗਰਸ ਪਾਰਟੀ ਵਲੋਂ ਹੋਰ ਵੱਡੀ ਜ਼ਿੰਮੇਵਾਰੀ ਦਿੰਦਿਆਂ ਰੂਪਨਗਰ, ਮੋਹਾਲੀ, ਫ਼ਤਿਹਗੜ੍ਹ ਸਾਹਿਬ ਲਈ ਨਿਗਰਾਨ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਸੰਬੰਧੀ ਨਿਗਰਾਨ ਜ਼ਿਲ੍ਹਾ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਨੇ ਕਸਬਾ ਹੰਬੜਾਂ ਵਿਖੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੈਂ ਧੰਨਵਾਦੀ ਹਾਂ ਆਲ ਇੰਡੀਆ ਨੈਸ਼ਨਲ ਕਾਂਗਰਸ ਐੱਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਰਜਿੰਦਰਪਾਲ ਗੌਤਮ, ਪੰਜਾਬ ਕਾਂਗਰਸ ਐੱਸ.ਸੀ. ਡਿਪਾਰਟਮੈਂਟ ਦੇ ਪ੍ਰਬੰਧਕ ਸੁਧੀਰ ਚੌਧਰੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਐੱਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਕਰਕੇ ਪਹਿਲਾ ਮੈਨੂੰ ਕਾਂਗਰਸ ਦੇ ਐੱਸ.ਸੀ. ਡਿਪਾਰਟਮੈਂਟ ਪੰਜਾਬ ਦਾ ਵਾਈਸ ਚੇਅਰਮੈਨ ਅਤੇ ਹੁਣ ਰੂਪਨਗਰ, ਮੋਹਾਲੀ, ਫ਼ਤਿਹਗੜ੍ਹ ਸਾਹਿਬ ਲਈ ਨਗਰ ਨਿਗਮ, ਨਗਰ ਕੌਂਸਲ ਚੋਣਾਂ ਲਈ ਨਿਗਰਾਨ ਜ਼ਿਲ੍ਹਾ ਚੇਅਰਮੈਨ ਦੀ ਜ਼ਿੰਮੇਵਾਰੀ ਦੇ ਕੇ ਵੱਡਾ ਮਾਣ ਬਖ਼ਸ਼ਿਆ ਹੈ | ਇਸ ਲਈ ਮੈਂ ਪਾਰਟੀ ਹਾਈਕਮਾਨ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਪੂਰੀ ਤਨਦੇਹੀ, ਪੂਰੀ ਮਿਹਨਤ ਅਤੇ ਪੂਰੀ ਲਗਨ ਨਾਲ ਨਿਭਾਵਾਂਗਾ | ਇਸ ਮੌਕੇ ਹਲਕਾ ਗਿੱਲ ਦੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਚੋਣ ਨਿਗਰਾਨ ਜ਼ਿਲ੍ਹਾ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਜਨਗਣਨਾ 2026 ਦੌਰਾਨ ਲੱਗੀਆਂ ਡਿਊਟੀਆਂ ਦਾ- ਬੈਂਕ ਨਾਲ ਲੈਣ-ਦੇਣ ਕਰਨ ਆਏ ਖ਼ਾਤਾਧਾਰਕ ਬੇਰੰਗ ਵਾਪਸ ਮੁੜੇ ਅਗਲੀ ਖ਼ਬਰ ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਜਗਰਾਉਂ ਵਿਖੇ ਸੰਕੀਰਤਨ ਉਤਸਵ 15 ਨੂੰ
Ad Position 24
No active advertisement