05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

-ਮਾਮਲਾ ਜਨਗਣਨਾ 2026 ਦੌਰਾਨ ਲੱਗੀਆਂ ਡਿਊਟੀਆਂ ਦਾ- ਬੈਂਕ ਨਾਲ ਲੈਣ-ਦੇਣ ਕਰਨ ਆਏ ਖ਼ਾਤਾਧਾਰਕ ਬੇਰੰਗ ਵਾਪਸ ਮੁੜੇ

Ad Position 21
No active advertisement
ਅਜੀਤ ਡੈਸਕ 09-05-2026
ਰਾਏਕੋਟ, 8 ਮਈ (ਬਲਵਿੰਦਰ ਸਿੰਘ ਲਿੱਤਰ)-ਜਨਗਣਨਾ 2026 ਦੀ ਡਿਊਟੀ ਲਈ ਵੱਡੀ ਗਿਣਤੀ 'ਚ ਬੈਂਕ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀਆਂ ਲੱਗੀਆਂ ਹੋਣ ਕਾਰਨ ਲੋਕਾਂ ਨੂੰ ਬੈਂਕਾਂ 'ਚ ਲੈਣ-ਦੇਣ ਕਰਨ ਸਮੇਂ ਖੱਜਲ-ਖੁਆਰ ਹੋਣਾ ਪੈ ਰਿਹਾ ਹੈ | ਇਸ ਸਬੰਧੀ ਜਦੋਂ ਅੱਜ ਯੂਕੋ ਬੈਂਕ ਬ੍ਰਾਂਚ ਝੋਰੜਾਂ ਵਿਖੇ ਜਾ ਕੇ ਮੌਕਾ ਦੇਖਿਆ ਤਾਂ ਬੈਂਕ ਨਾਲ ਲੈਣ-ਦੇਣ ਕਰਨ ਲਈ ਜਦੋਂ ਖ਼ਾਤਾਧਾਰਕ ਬੈਂਕ ਪੁੱਜ ਰਹੇ ਸਨ ਤਾਂ ਬੈਂਕ ਅਧਿਕਾਰੀ ਹਾਜ਼ਰ ਨਾ ਹੋਣ ਕਰਕੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 9 ਤੇ 10 ਮਈ ਨੂੰ ਬੈਂਕਾਂ 'ਚ ਛੁੱਟੀ ਹੋਣ ਕਰਕੇ ਅੱਜ ਵੱਡੀ ਗਿਣਤੀ 'ਚ ਗਾਹਕ ਆਪਣਾ ਲੈਣ-ਦੇਣ ਕਰਨ ਲਈ ਬੈਂਕ ਆਏ ਸਨ, ਪ੍ਰੰਤੂ ਬੈਂਕ ਅਧਿਕਾਰੀ ਤੇ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਕਾਰਨ ਖ਼ਾਤਾਧਾਰਕਾਂ ਨੂੰ ਨਿਰਾਸ਼ ਵਾਪਸ ਮੁੜਨਾ ਪਿਆ | ਹਾੜ੍ਹੀ ਦਾ ਸੀਜ਼ਨ ਹੋਣ ਕਰਕੇ ਕਿਸਾਨਾਂ ਤੇ ਵਪਾਰੀਆਂ ਦਾ ਬੈਂਕਾਂ ਨਾਲ ਵੱਡੀ ਪੱਧਰ 'ਤੇ ਲੈਣ-ਦੇਣ ਚੱਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਬੈਂਕ ਵਿਚ ਲੈਣ-ਦੇਣ ਨਾ ਹੋਣ ਕਰਕੇ ਖ਼ਾਤਾਧਾਰਕਾਂ ਨੂੰ ਪ੍ਰੇਸ਼ਾਨੀਆਂ ਹੀ ਝੱਲਣੀਆਂ ਪਈਆਂ | ਬੈਂਕ ਵਿਚ 2 ਪੋਸਟਾਂ ਮੁੱਖ ਹੁੰਦੀਆਂ ਹਨ, ਜਿਵੇਂਕਿ ਬੈਂਕ ਮੈਨੇਜਰ ਤੇ ਕੈਸ਼ੀਅਰ, ਜੇਕਰ ਬੈਂਕ ਵਿਚ ਇਹ ਦੋਵੇਂ ਅਧਿਕਾਰੀ ਗੈਰ-ਹਾਜ਼ਰ ਰਹਿਣ ਤਾਂ ਬੈਂਕ ਦਾ ਲੈਣ-ਦੇਣ ਪ੍ਰਭਾਵਿਤ ਹੋਣਾ ਆਮ ਗੱਲ ਹੈ | ਜੇਕਰ ਬੈਂਕ ਅਧਿਕਾਰੀਆਂ ਦੀ ਇਸੇ ਤਰ੍ਹਾਂ ਹੀ ਜਨਗਣਨਾ-2026 ਦੌਰਾਨ ਡਿਊਟੀਆਂ ਲੱਗੀਆਂ ਰਹੀਆਂ ਤਾਂ ਬੈਂਕਾਂ ਵਿਚ ਖ਼ਾਤਾਧਾਰਕਾਂ ਨੂੰ ਵੱਡੀਆਂ ਮੁਸ਼ਕਿਲਾਂ ਨਾਲ ਜੂਝਣਾ ਪਵੇਗਾ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿਚ ਖੱਜਲ-ਖੁਆਰ ਹੋ ਰਹੇ ਖ਼ਾਤਾਧਾਰਕਾਂ ਵਲੋਂ ਰੋਸ ਧਰਨੇ ਲਗਾਉਣੇ ਪੈ ਸਕਦੇ ਹਨ | ਜਿਸ ਨਾਲ ਬੈਂਕਾਂ ਦਾ ਮਾਹੌਲ ਖ਼ਰਾਬ ਹੋਵੇਗਾ, ਜਿਸ ਦੀ ਜ਼ਿੰਮੇਵਾਰ ਕੇਂਦਰ ਤੇ ਸੂਬਾ ਸਰਕਾਰ ਮੰਨੀ ਜਾਵੇਗੀ, ਕਿਉਂਕਿ ਜੇਕਰ ਬੈਂਕਾਂ ਅਤੇ ਸਕੂਲਾਂ ਦੇ ਅਧਿਆਪਕ ਵਲੋਂ ਜਨਗਣਨਾ ਵਿਚ ਡਿਊਟੀ ਨਿਭਾਈ ਜਾਂਦੀ ਹੈ ਤਾਂ ਬੈਂਕਾਂ ਵਿਚ ਲੈਣ-ਦੇਣ ਦਾ ਕੰਮ ਪ੍ਰਭਾਵਿਤ ਹੋਣਾ ਜਾਰੀ ਰਹੇਗਾ, ਉੱਥੇ ਹੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ 'ਤੇ ਵੀ ਮਾੜਾ ਪ੍ਰਭਾਵ ਪੈਣ ਦਾ ਅਨੁਮਾਨ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਯਤਨਾਂ ਸਦਕਾ ਪਲਾਸਟਿਕ ਦੀ ਬੋਰੀ ਵਾਲੀ ਕਣਕ ਦੀ ਚੁਕਾਈ ਕਰਵਾਈ ਅਗਲੀ ਖ਼ਬਰ ਲਹਿਰਾ ਨੂੰ ਕਾਂਗਰਸ ਵਲੋਂ ਰੂਪਨਗਰ, ਮੋਹਾਲੀ, ਫ਼ਤਹਿਗੜ੍ਹ ਸਾਹਿਬ ਲਈ ਨਿਗਰਾਨ ਜ਼ਿਲ੍ਹਾ ਚੇਅਰਮੈਨ ਲਗਾਇਆ
Ad Position 24
No active advertisement