ਰਾਏਕੋਟ, 8 ਮਈ (ਬਲਵਿੰਦਰ ਸਿੰਘ ਲਿੱਤਰ)-ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਸੀਜ਼ਨ ਦੌਰਾਨ ਐੱਚ.ਡੀ.ਪੀ.ਈ (ਪਲਾਸਟਿਕ ਬਾਰਦਾਨਾ) ਵੀ ਵਰਤਿਆ ਗਿਆ ਹੈ, ਜੋ ਸਿਰਫ਼ ਸਪੈਸ਼ਲ (ਰੇਲ ਲੋਡ) ਵਿੱਚ ਹੀ ਪਾਇਆ ਜਾਣਾ ਸੀ, ਪ੍ਰੰਤੂ ਰੇਲ ਦੀ ਢੋਆ-ਢੁਆਈ ਵਿਚ ਲੱਗਦੀ ਦੇਰੀ ਦੇ ਮੱਦੇਨਜ਼ਰ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ ਦੀ ਅਗਵਾਈ ਹੇਠ ਆੜ੍ਹਤੀਆਂ ਦਾ ਵਫ਼ਦ ਵਿਧਾਇਕ ਠੇਕੇਦਾਰ ਹਾਕਮ ਸਿੰਘ ਉਨ੍ਹਾਂ ਦੇ ਦਫ਼ਤਰ ਵਿਖੇ ਪਿਛਲੇ ਦਿਨੀਂ ਮਿਲਿਆ ਸੀ, ਜਿਸ ਦੌਰਾਨ ਚੁਕਾਈ ਦੀ ਦੇਰੀ ਦਾ ਮੁੱਦਾ ਚੁੱਕਿਆ ਗਿਆ | ਜਿਸ ਦੌਰਾਨ ਵਿਧਾਇਕ ਵਲੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੌਕੇ 'ਤੇ ਮੋਬਾਈਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਕਿ ਪਲਾਸਟਿਕ ਬੋਰੀਆਂ ਵਿਚ ਭਰੀ ਗਈ ਕਣਕ ਦੀ ਚੁਕਾਈ ਜਲਦ ਤੋਂ ਜਲਦ ਕਰਵਾਈ ਜਾਵੇ | ਜਿਸ 'ਤੇ ਜ਼ਿਲ੍ਹਾ ਅਧਿਕਾਰੀਆਂ ਵਲੋਂ ਦਖ਼ਲ ਦਿੰਦਿਆਂ ਪਲਾਸਟਿਕ ਬਾਰਦਾਨੇ ਵਿਚ ਭਰੀ ਕਣਕ ਨੂੰ ਰਾਏਕੋਟ ਵਿਖੇ ਸਥਿਤ ਸਟੋਰਾਂ ਵਿੱਚ ਕਣਕ ਦੀ ਅਨਲੋਡਿੰਗ ਕਰਵਾਈ ਗਈ | ਜਿਸ 'ਤੇ ਦਾਣਾ ਮੰਡੀ ਰਾਏਕੋਟ ਦੇ ਆੜ੍ਹਤੀਆਂ ਨੇ ਸੁੱਖ ਦਾ ਸਾਹ ਲਿਆ | ਇਸ ਮੌਕੇ ਪ੍ਰਧਾਨ ਬੌਵਾ ਗੋਇਲ ਨੇ ਆਖਿਆ ਕਿ ਦਾਣਾ ਮੰਡੀ ਰਾਏਕੋਟ ਸਮੇਤ ਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੇ ਖਰੀਦ ਕੇਂਦਰਾਂ ਵਿੱਚ ਅਧੂਰੀ ਚੁਕਾਈ ਨੂੰ ਜਲਦ ਤੋਂ ਜਲਦ ਕਰਵਾਈ ਜਾਵੇਗੀ | ਇਸ ਮੌਕੇ ਅੰਮਿ੍ਤਪਾਲ ਸਿੰਘ ਜੌਹਲਾਂ, ਨਿਰਮਲ ਕੁਮਾਰ ਕੁੰਦਰਾ, ਗੁਰਮੇਲ ਸਿੰਘ ਧਾਲੀਵਾਲ, ਨਿਤਿਨ ਯਾਦਵ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ |