03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਗੁਰਦੁਆਰਾ ਬਾਬਾ ਮੁਕੰਦ ਸਿੰਘ ਟਾਹਲੀ ਸਾਹਿਬ ਦੀ ਇਮਾਰਤ 'ਚ ਭੋਰਾ ਸਾਹਿਬ ਦੀ ਕਾਰ ਸੇਵਾ ਸ਼ੁਰੂ

Ad Position 21
No active advertisement
ਅਜੀਤ ਡੈਸਕ 11-05-2026
ਜਗਰਾਉਂ, 10 ਮਈ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਬਾਬਾ ਮੁਕੰਦ ਸਿੰਘ ਟਾਹਲੀ ਸਾਹਿਬ ਜਗਰਾਉਂ ਦੇ ਭੋਰਾ ਸਾਹਿਬ ਦੀ ਇਮਾਰਤ ਬਣਾਈ ਜਾ ਰਹੀ ਹੈ | ਇਸ ਇਮਾਰਤ ਦੀ ਕਾਰ ਸੇਵਾ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ | ਬਾਬਾ ਹਰਬੰਸ ਸਿੰਘ ਨਾਨਕਸਰ ਵਾਲਿਆਂ ਨੇ ਦੱਸਿਆ ਕਿ ਭੋਰਾ ਸਾਹਿਬ ਇਮਾਰਤ ਦੀ ਚੌੜਾਈ 45 ਫੁੱਟ ਅਤੇ ਲੰਬਾਈ 70 ਫੁੱਟ ਹੈ | ਇਹ ਇਮਾਰਤ ਵਾਤਾਅਨਕੂਲ ਹੋਵੇਗੀ | ਉਨ੍ਹਾਂ ਦੱਸਿਆ ਕਿ ਇਮਾਰਤ ਦੇ ਚੋਗਿਰਦੇ ਨੂੰ ਛਾਂਦਾਰ, ਫ਼ਲਦਾਰ ਅਤੇ ਫੁੱਲਦਾਰ ਬੂਟਿਆਂ ਨਾਲ ਸਜਾਇਆ ਜਾਵੇਗਾ | ਇਸ ਅਸਥਾਨ 'ਚ ਧਾਰਮਿਕ ਤੇ ਸਮਾਜਿਕ ਕਾਰਜ ਵੀ ਕਰਵਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਲੰਗਰ ਅਤੇ ਰਿਹਾਇਸ਼, ਪਾਰਕਿੰਗ ਆਦਿ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ | ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਅਸਥਾਨ 'ਚ ਹਰ ਐਤਵਾਰ ਸੰਗਤਾਂ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਕਰਦੀਆਂ ਹਨ | ਇਸ ਮੌਕੇ ਰਣਜੀਤ ਸਿੰਘ, ਰਾਜਨ ਸਿੰਘ ਝਾਂਜੀ, ਪ੍ਰਭਜੋਤ ਸਿੰਘ, ਹਾਕਮ ਸਿੰਘ, ਨਾਮਾ ਸਿੰਘ, ਜਗਰੂਪ ਸਿੰਘ ਜੱਗਾ, ਡਾ: ਲਛਮਣ ਸਿੰਘ, ਵਾਹਿਗੁਰੂ ਪਾਲ ਸਿੰਘ, ਸਤਿਨਾਮ ਸਿੰਘ, ਮਾ: ਸੰਤੋਖ ਸਿੰਘ, ਨਾਹਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ (ਨ) ਪਬਲਿਕ ਸਕੂਲ ਝੋਰੜਾਂ ਵਿਖੇ 'ਮਾਂ ਦਿਵਸ' ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਜਗਰਾਉਂ ਵਿਖੇ 'ਮਾਂ ਦਿਵਸ' ਮਨਾਇਆ
Ad Position 24