05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ 'ਆਪ' ਦਾ ਮਨੋਬਲ ਨਹੀਂ ਗਿਰਾ ਸਕਦੀ ਭਾਜਪਾ-ਕਾਲੜਾ/ਰਮੇਸ਼ ਜੈਨ

Ad Position 21
No active advertisement
ਅਜੀਤ ਡੈਸਕ 12-05-2026
ਗੁਰੂਸਰ ਸੁਧਾਰ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਦੀ ਭਾਜਪਾ ਸਰਕਾਰ ਈ.ਡੀ., ਸੀ.ਬੀ.ਆਈ. ਤੇ ਹੋਰਨਾਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਸਮੁੱਚੇ ਕੇਡਰ ਦਾ ਮਨੋਬਲ ਨਹੀਂ ਗਿਰਾ ਸਕਦੀ, ਸਗੋਂ ਅਜਿਹੀਆਂ ਕੋਝੀਆਂ ਹਰਕਤਾਂ ਨੇ ਸੂਬੇ ਭਰ ਵਿਚ ਵਲੰਟੀਅਰਾਂ, ਆਗੂਆਂ, ਸਮੱਰਥਕਾਂ ਅੰਦਰ ਨਵਾਂ ਜੋਸ਼ ਭਰਦਿਆਂ ਕੇਂਦਰੀ ਹਕੂਮਤ ਦੀਆਂ ਧੱਕੇਸ਼ਾਹੀਆਂ ਦਾ ਡਟਵਾਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ | ਇਹ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਤੇ ਕੋਆਰਡੀਨੇਟਰ ਗਿਆਨ ਸਿੰਘ ਕਾਲੜਾ, ਬਲਾਕ ਸੁਧਾਰ ਪ੍ਰਧਾਨ ਰਮੇਸ਼ ਜੈਨ ਨੇ ਪਿੰਡ ਅਕਾਲਗੜ੍ਹ ਦੇ ਸਾਰੇ 9 ਵਾਰਡਾਂ ਅੰਦਰ 2-2 ਮੈਂਬਰ ਨਿਗਰਾਨ ਕਮੇਟੀ ਵਜੋਂ ਨਿਯੁਕਤ ਕਰਨ ਸਮੇਂ ਕੀਤਾ | ਗਿਆਨ ਸਿੰਘ ਕਾਲੜਾ, ਪ੍ਰਧਾਨ ਰਮੇਸ਼ ਜੈਨ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪਿ੍ੰ. ਮਹੇਸ਼ ਟੰਡਨ, 'ਆਪ' ਦੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ ਅਕਾਲਗੜ੍ਹ ਨੇ ਦੱਸਿਆ ਕਿ ਸਾਰੇ ਵਾਰਡਾਂ ਅੰਦਰ ਨਿਯੁਕਤ ਕੀਤੇ ਗਏ ਇਹ ਮੈਂਬਰ ਲੋਕਾਂ ਦੇ ਕੰਮ ਸੁਚਾਰੂ ਢੰਗ ਨਾਲ ਕਰਵਾਉਣ, ਮਿਲ ਰਹੀਆਂ ਸਹੂਲਤਾਂ ਵਿਚ ਮਦਦ ਕਰਨ, ਮੁਸ਼ਕਿਲਾਂ ਆਦਿ ਨੂੰ ਸਰਕਾਰ ਤੱਕ ਪਹੁੰਚਾਉਣ ਤੇ ਆਮ ਆਦਮੀ ਪਾਰਟੀ ਨੂੰ ਪਿੰਡ ਵਿਚ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਸਬੰਧਿਤ ਸੰਗਠਨ ਨਾਲ ਸਮੇਂ-ਸਮੇਂ ਸਿਰ ਤਾਲਮੇਲ ਕਰਦੇ ਰਹਿਣਗੇ | ਇਸ ਮੌਕੇ ਕੋਆਰਡੀਨੇਟਰ ਗਿਆਨ ਸਿੰਘ ਕਾਲੜਾ, ਪਿ੍ੰ. ਮਹੇਸ਼ ਟੰਡਨ, ਪ੍ਰਧਾਨ ਰਮੇਸ਼ ਜੈਨ, ਯੂਥ ਪ੍ਰਧਾਨ ਜਗਦੇਵ ਸਿੰਘ, ਜਥੇਦਾਰ ਪੰਚ ਅਵਤਾਰ ਸਿੰਘ, ਪੰਚ ਹਰਜੀਤ ਸਿੰਘ, ਹਰਦੀਪ ਸਿੰਘ ਦੀਪ ਸਟੂਡੀਓ, ਮਹਿੰਦਰ ਸਿੰਘ, ਤਜਿੰਦਰ ਸਿੰਘ ਤੇਜਾ, ਪ੍ਰੇਮ ਸਿੰਘ ਨੰਬਰਦਾਰ, ਮੁਖਤਿਆਰ ਸਿੰਘ, ਦੀਦਾਰ ਸਿੰਘ, ਹਰਚੰਦ ਸਿੰਘ, ਧਰਮਪਾਲ ਸਿੰਘ, ਸਤਪਾਲ ਸਿੰਘ, ਜਗਜੀਤ ਸਿੰਘ, ਕੁਲਦੀਪ ਕੁਮਾਰ, ਧਰਮਿੰਦਰ ਸਿੰਘ, ਸਵਰਨ ਸਿੰਘ ਆਦਿ ਸਮੇਤ ਹੋਰ ਆਗੂ, ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਊ ਪੰਜਾਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਗ੍ਰੀਨ ਗਰੋਵ ਪਬਲਿਕ ਸਕੂਲ ਵਿਖੇ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ
Ad Position 24