05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੇਜਰ ਸਿੰਘ ਭੈਣੀ ਵਲੋਂ ਆਪਣੇ ਮਰਹੂਮ ਪਿਤਾ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੀ ਯਾਦ 'ਚ 3 ਸਕੂਲਾਂ ਦੇ ਹੋਣਹਾਰ ਬੱਚਿਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 12-05-2026
ਸਿੱਧਵਾਂ ਬੇਟ, 11 ਮਈ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ ਨੇ ਆਪਣੇ ਮਰਹੂਮ ਪਿਤਾ ਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਗੁਰਦੀਪ ਸਿੰਘ ਭੈਣੀ ਦੀ ਯਾਦ 'ਚ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਕਰਕੇ ਪਿੰਡ ਦੇ ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸੱਤਿਆ ਭਾਰਤੀ ਸਕੂਲ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ | ਉਨ੍ਹਾਂ ਇਸ ਮੌਕੇ ਆਖਿਆ ਕਿ ਅਜੋਕੇ ਯੁੱਗ 'ਚ ਮਾਪਿਆਂ ਦਾ ਭਵਿੱਖ ਆਪਣੀ ਔਲਾਦ 'ਤੇ ਟਿਕਿਆ ਹੁੰਦਾ ਹੈ ਅਤੇ ਹੋਣਹਾਰ ਬੱਚੇ ਹੀ ਆਪਣੇ ਮਾਪਿਆਂ ਦੀ ਸਹੀ ਜਾਇਦਾਦ ਹੁੰਦੇ ਹਨ | ਇਸ ਲਈ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਮਿਹਨਤ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕਰਨ | ਇਸ ਮੌਕੇ ਮਾ: ਸੁਖਦੇਵ ਸਿੰਘ ਕੋਟਮਾਨ ਨੇ ਮੇਜਰ ਸਿੰਘ ਭੈਣੀ ਦੇ ਮਰਹੂਮ ਪਿਤਾ ਸਵ. ਗੁਰਦੀਪ ਸਿੰਘ ਭੈਣੀ ਦੇ ਸੰਘਰਸ਼ਮਈ ਜੀਵਨ ਬਾਰੇ ਜਾਣਕਾਰੀ ਦਿੱਤੀ | ਭੈਣੀ ਪਰਿਵਾਰ ਵਲੋਂ ਸਮੂਹ ਸਟਾਫ਼ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਸੁਸ਼ੀਲ ਕੁਮਾਰ ਨੇ ਇਸ ਉੱਦਮ ਲਈ ਮੇਜਰ ਸਿੰਘ ਭੈਣੀ, ਸਾਬਕਾ ਸਰਪੰਚ ਮਨਜੀਤ ਕੌਰ ਤੂਰ ਭੈਣੀ ਅਤੇ ਸਮੂਹ ਭੈਣੀ ਪਰਿਵਾਰ ਦਾ ਧੰਨਵਾਦ ਕੀਤਾ | ਇਸ ਸਟੇਜ ਦੀ ਭੂਮਿਕਾ ਮਾ: ਗੁਰਪ੍ਰੀਤ ਸਿੰਘ ਬਾਸੀਆਂ ਅਤੇ ਮੈਡਮ ਵਿਜੇਤਾ ਰਾਣੀ ਵਲੋਂ ਬਾਖੂਬੀ ਨਿਭਾਈ | ਇਸ ਮੌਕੇ ਬਲਜਿੰਦਰ ਸਿੰਘ ਤੂਰ, ਜਗਦੀਪ ਸਿੰਘ, ਰਵਿੰਦਰ ਸਿੰਘ, ਜਸਵੀਰ ਸਿੰਘ, ਆਸੂ, ਜੀਵਨਜੋਤ ਕੌਰ, ਅਮਨਦੀਪ ਕੌਰ, ਹਰਪਾਲ ਸਿੰਘ, ਗੁਰਬਖਸ ਸਿੰਘ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਪਰਗਟ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਪ੍ਰਧਾਨ ਗੁਰਜਿੰਦਰ ਸਿੰਘ, ਸੁਰਜੀਤ ਸਿਘ, ਬਲਬੀਰ ਸਿੰਘ, ਬੇਅੰਤ ਸਿੰਘ, ਹਰਗੁਰਮੀਤ ਸਿੰਘ, ਰਘਬੀਰ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਬਾਰਾ ਸਿੰਘ, ਬਿੰਦਰ ਸਿੰਘ, ਗੁਰਚਰਨ ਸਿੰਘ, ਗੁਰਮੁੱਖ ਸਿੰਘ, ਹਮੀਰ ਸਿੰਘ, ਗੁਰਪਾਲ ਕੌਰ, ਪਵਨਦੀਪ ਕੌਰ, ਗੁਰਮੀਤ ਕੌਰ, ਲਖਵੀਰ ਕੌਰ, ਭਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਲੁੱਟ ਰਹੇ ਲੋਕ ਹੁਣ ਪੰਜਾਬ ਨੂੰ ਬਚਾਉਣ ਦੀ ਦੁਹਾਈ ਪਾ ਰਹੇ ਹਨ-ਸੰਧੂ/ਸਿੱਧਵਾਂ ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ਮਾਂ ਦਿਵਸ ਮਨਾਇਆ
Ad Position 24