05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਨੂੰ ਲੁੱਟ ਰਹੇ ਲੋਕ ਹੁਣ ਪੰਜਾਬ ਨੂੰ ਬਚਾਉਣ ਦੀ ਦੁਹਾਈ ਪਾ ਰਹੇ ਹਨ-ਸੰਧੂ/ਸਿੱਧਵਾਂ

Ad Position 21
No active advertisement
ਅਜੀਤ ਡੈਸਕ 12-05-2026
ਸਿੱਧਵਾਂ ਬੇਟ, 11 ਮਈ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਹਲਕਾ ਇੰਚਾਰਜ ਦਾਖਾ ਅਤੇ ਬੇਟ ਇਲਾਕੇ ਦੇ ਸੀਨੀਅਰ ਕਾਂਗਰਸ ਆਗੂ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂਆਂ 'ਤੇ ਨਿਸ਼ਾਨੇ ਸਾਧਦੇ ਹੋਏ ਆਖਿਆ ਕਿ ਜਿਹੜੇ ਲੋਕ ਪੰਜਾਬ ਨੂੰ ਦੋਹੀਂ ਹੱਥੀ ਲੁੱਟਣ 'ਤੇ ਲੱਗੇ ਹੋਏ ਹਨ, ਹੁਣ ਉਹ ਆਪਣੀ ਪਾਰਟੀ ਦਾ ਨਾਂਅ ਲੈਣ ਦੀ ਬਜਾਏ ਪੰਜਾਬ ਨੂੰ ਬਚਾਉਣ ਦੀ ਦੁਹਾਈ ਦੇ ਕੇ ਲੋਕਾਂ ਨੂੰ ਇਕ ਵਾਰ ਫਿਰ ਗੁੰਮਰਾਹ ਕਰਨ ਵਿਚ ਲੱਗੇ ਹੋਏ ਹਨ, ਪਰ ਹੁਣ ਲੋਕ ਇਨ੍ਹਾਂ ਦੇ ਬਹਿਕਾਵੇ ਵਿਚ ਆਉਣ ਵਾਲੇ ਨਹੀਂ ਹਨ | ਉਕਤ ਆਗੂਆਂ ਨੇ ਈ.ਡੀ. ਵਲੋਂ ਸੂਬੇ ਦੇ ਮੰਤਰੀ ਸੰਜੀਵ ਅਰੋੜਾ 'ਤੇ ਕੀਤੀ ਜਾ ਰਹੀ ਕਾਰਵਾਈ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਦੀ ਸ਼ਹਿ 'ਤੇ ਜਦੋਂ ਕੋਈ ਏਜੰਸੀ ਕਿਸੇ ਵਿਰੋਧੀ ਆਗੂ 'ਤੇ ਝੂਠੇ ਪਰਚੇ ਦਰਜ ਕਰਦੀ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਆਖਦੇ ਹਨ ਕਿ ਏਜੰਸੀਆਂ ਆਪਣੇ ਢੰਗ ਤਰੀਕੇ ਨਾਲ ਕਾਰਵਾਈ ਕਰ ਰਹੀਆਂ ਹਨ, ਪਰ ਜਦੋਂ ਅੱਜ ਇਨ੍ਹਾਂ ਦੇ ਇਕ ਮੰਤਰੀ ਦੇ ਘਰ ਈ.ਡੀ. ਦੀ ਛਾਪੇਮਾਰੀ ਹੋ ਰਹੀ ਹੈ ਤਾਂ ਪੂਰੀ ਕੈਬਨਿਟ ਹੀ ਇਸ ਨੂੰ ਸਿਆਸੀ ਧੱਕੇਸ਼ਾਹੀ ਦੀ ਰੰਗਤ ਦੇਣ ਦਾ ਰੌਲਾ ਪਾ ਰਹੀ ਹੈ, ਜੋ ਕਿ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਾਖਾ ਸੀਟ ਜਿੱਤ ਕੇ ਹਾਈਕਮਾਨ ਦੀ ਝੋਲੀ ਵਿਚ ਪਾਈ ਜਾਵੇਗੀ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਗਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਬਣੇਗੀ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਵਿਖੇ ਵਿਦਿਆਰਥੀਆਂ ਲਈ ਓਥ ਸੈਰੇਮਨੀ ਕਰਵਾਈ ਅਗਲੀ ਖ਼ਬਰ ਮੇਜਰ ਸਿੰਘ ਭੈਣੀ ਵਲੋਂ ਆਪਣੇ ਮਰਹੂਮ ਪਿਤਾ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੀ ਯਾਦ 'ਚ 3 ਸਕੂਲਾਂ ਦੇ ਹੋਣਹਾਰ ਬੱਚ...
Ad Position 24