05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਡੀ.ਟੀ.ਐੱਫ. ਜਥੇਬੰਦੀ ਦਾ ਵਫ਼ਦ ਜਨਗਣਨਾ ਸੰਬੰਧੀ ਦੂਰ-ਦੁਰਾਡੇ ਲਾਈਆਂ ਡਿਊਟੀਆਂ ਦੇ ਰੋਸ ਵਜੋਂ ਐੱਸ.ਡੀ.ਐੱਮ. ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 12-05-2026
ਹੰਬੜਾਂ, 11 ਮਈ (ਮੇਜਰ ਹੰਬੜਾਂ)-ਜਨਗਣਨਾ 2027 ਲਈ ਅਧਿਆਪਕਾਂ ਸਮੇਤ ਵੱਖ-ਵੱਖ ਮੁਲਾਜ਼ਮਾਂ ਦੀਆਂ ਡਿਊਟੀਆਂ ਬਤੌਰ ਗਿਣਤੀਕਾਰ ਤੇ ਸੁਪਰਵਾਈਜ਼ਰ ਵਜੋਂ ਤਹਿਸੀਲਦਾਰ ਪੱਧਰ 'ਤੇ ਲਗਾਈਆਂ ਗਈਆਂ ਸਨ ਪਰ ਬਲਾਕ ਸਿੱਧਵਾਂ ਬੇਟ-2 ਅਧੀਨ ਆਉਂਦੇ ਬਹੁਤ ਸਾਰੇ ਅਧਿਆਪਕਾਂ ਖਾਸਕਰ ਔਰਤ ਅਧਿਆਪਕਾਵਾਂ ਦੀਆਂ ਡਿਊਟੀਆਂ ਉਨ੍ਹਾਂ ਦੀ ਰਿਹਾਇਸ਼ ਤੋਂ 25-30 ਕਿਲੋਮੀਟਰ ਦੂਰ ਲਾਉਣ ਦੇ ਰੋਸ ਵਜੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦਾ ਵਫ਼ਦ ਆਗੂ ਬਲਵੀਰ ਸਿੰਘ ਬਾਸੀਆਂ ਅਤੇ ਜਤਿੰਦਰਪਾਲ ਸਿੰਘ ਤਲਵੰਡੀ ਦੀ ਅਗਵਾਈ ਵਿਚ ਐੱਸ.ਡੀ.ਐੱਮ. ਮੈਡਮ ਉਪਿੰਦਰਜੀਤ ਕੌਰ ਬਰਾੜ ਤੇ ਤਹਿਸੀਲਦਾਰ ਰੇਸ਼ਮ ਸਿੰਘ ਨੂੰ ਮਿਲਿਆ | ਜਿਸ ਸਬੰਧੀ ਹੰਬੜਾਂ ਵਿਖੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਜਥੇਬੰਦਕ ਆਗੂਆਂ ਨੇ ਕਿਹਾ ਕਿ ਤਹਿਸੀਲਦਾਰ ਜਗਰਾਉਂ ਦਫ਼ਤਰ ਵਿਚ ਉਪਲੱਬਧ ਨਾ ਹੋਣ ਕਾਰਨ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਅਤੇ ਉਸ ਤੋਂ ਬਾਅਦ ਐੱਸ.ਡੀ.ਐੱਮ. ਮੈਡਮ ਉਪਿੰਦਰਜੀਤ ਕੌਰ ਬਰਾੜ ਨਾਲ ਗੱਲਬਾਤ ਕੀਤੀ ਗਈ ਤੇ ਮੰਗ ਪੱਤਰ ਦੇ ਕੇ ਉਪਰੋਕਤ ਡਿਊਟੀਆਂ 'ਤੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ | ਐੱਸ.ਡੀ.ਐੱਮ. ਮੈਡਮ ਉਪਿੰਦਰਜੀਤ ਕੌਰ ਬਰਾੜ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਗਿਆ ਕਿ ਇਹ ਡਿਊਟੀਆਂ ਮੁਲਾਜ਼ਮਾਂ ਦੀ ਸਹੂਲਤ ਅਨੁਸਾਰ ਨੇੜੇ ਹੀ ਲਗਾਈਆਂ ਜਾਣਗੀਆਂ ਜੇਕਰ ਫਿਰ ਵੀ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਰਛਪਾਲ ਸਿੰਘ ਸੈਂਟਰ ਹੈੱਡ ਟੀਚਰ, ਮੁੱਖ ਅਧਿਆਪਕਾ ਮੈਡਮ ਰਮਨਦੀਪ ਕੌਰ ਬਾਸੀ, ਮਾ: ਜਰਨੈਲ ਸਿੰਘ ਪੁੜੈਣ, ਮਾ: ਵਰਿੰਦਰ ਸਿੰਘ, ਹਰਪ੍ਰਤਾਪ ਸਿੰਘ ਸਵੱਦੀ, ਗੁਰਦੀਪ ਸਿੰਘ, ਮਾ: ਇੰਦਰਜੀਤ ਸਿੰਘ ਘਮਣੇਵਾਲ, ਮਾ: ਰਮਨਦੀਪ ਸਿੰਘ ਸਵੱਦੀ, ਮੁੱਖ ਅਧਿਆਪਕਾ ਮੈਡਮ ਅੰਮਿ੍ਤ ਕੌਰ ਮੁੱਲਾਂਪੁਰ, ਮੈਡਮ ਕਰਮਜੀਤ ਕੌਰ, ਮੈਡਮ ਕੰਵਲਦੀਪ ਕੌਰ, ਮੈਡਮ ਹਰਪਾਲ ਕੌਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜਗਰਾਉਂ ਦੇ ਸਫ਼ਾਈ ਸੇਵਕਾਂ ਤੇ ਮਿਊਾਸੀਪਲ ਕਾਮਿਆਂ ਦੀ ਹੜਤਾਲ ਛੇਵੇਂ ਦਿਨ 'ਚ ਦਾਖ਼ਲ ਅਗਲੀ ਖ਼ਬਰ ਡਾ. ਅੰਬੇਡਕਰ ਸਫ਼ਾਈ ਸੇਵਕ ਸੰਗਠਨ ਨੇ ਕੀਤਾ ਹੜਤਾਲ ਦਾ ਬਾਈਕਾਟ
Ad Position 24