05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਗਰ ਕੌਂਸਲ ਜਗਰਾਉਂ ਦੇ ਸਫ਼ਾਈ ਸੇਵਕਾਂ ਤੇ ਮਿਊਾਸੀਪਲ ਕਾਮਿਆਂ ਦੀ ਹੜਤਾਲ ਛੇਵੇਂ ਦਿਨ 'ਚ ਦਾਖ਼ਲ

Ad Position 21
No active advertisement
ਅਜੀਤ ਡੈਸਕ 12-05-2026
ਜਗਰਾਉਂ, 11 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਦੇ ਸਫ਼ਾਈ ਸੇਵਕ ਯੂਨੀਅਨ ਅਤੇ ਮਿਊਾਸੀਪਲ ਐਕਸ਼ਨ ਕਮੇਟੀ ਪੰਜਾਬ ਵਲੋਂ ਚਲਾਇਆ ਜਾ ਰਿਹਾ ਸੰਘਰਸ਼ ਅੱਜ ਛੇਵੇਂ ਦਿਨ 'ਚ ਦਾਖ਼ਲ ਹੋ ਗਿਆ | ਜਗਰਾਉਂ ਸ਼ਹਿਰ ਅੰਦਰ ਸਫ਼ਾਈ ਸੇਵਕਾਂ, ਸੀਵਰਮੈਨਾਂ, ਮਿਊਾਸੀਪਲ ਕਾਮਿਆਂ, ਕੰਪਿਊਟਰ ਆਪਰੇਟਰਾਂ, ਪੰਪ ਆਪਰੇਟਰਾਂ, ਬੇਲਦਾਰਾਂ, ਮਾਲੀਆਂ, ਇਲੈਕਟ੍ਰੀਸ਼ਨਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਵੱਡੇ ਇਕੱਠ ਨਾਲ ਜ਼ੋਰਦਾਰ ਰੋਸ ਰੈਲੀ ਕੱਢ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਗਟਾਇਆ | ਇਹ ਰੋਸ ਰੈਲੀ ਨਗਰ ਕੌਂਸਲ ਜਗਰਾਉਂ ਤੋਂ ਸ਼ੁਰੂ ਹੋ ਕੇ ਕਮਲ ਚੌਕ, ਕੁੱਕੜ ਚੌਕ, ਮੇਨ ਦਰਵਾਜ਼ਾ, ਨਲਕਿਆ ਵਾਲਾ ਚੌਕ, ਫਿੱਲੀ ਗੇਟ, ਰਾਏਕੋਟ ਅੱਡਾ ਅਤੇ ਅੰਬੇਦਕਰ ਚੌਕ ਤੋਂ ਹੁੰਦੀ ਹੋਈ ਝਾਂਸੀ ਰਾਣੀ ਚੌਂਕ ਵਿਚ ਸਮਾਪਤ ਹੋਈ | ਸ਼ਹਿਰ ਦੀਆਂ ਸਮਾਜਿਕ ਅਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਇਸ ਰੋਸ ਰੈਲੀ ਵਿਚ ਸ਼ਮੂਲੀਅਤ ਕਰਦਿਆਂ ਆਪਣਾ ਸਮੱਰਥਨ ਦਿੱਤਾ |
ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ ਨੇ ਕੁਝ ਰਾਜਨੀਤਿਕ ਆਗੂਆਂ ਵਲੋਂ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ 'ਤੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਸਫ਼ਾਈ ਸੇਵਕਾਂ ਦੇ ਹੱਕਾਂ ਦੀ ਲੜਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਤਾਂ ਯੂਨੀਅਨ ਵੀ ਆਪਣੇ ਹੱਕਾਂ ਦੀ ਰਾਖੀ ਲਈ ਸਖ਼ਤ ਫ਼ੈਸਲੇ ਲੈਣ ਤੋਂ ਪਿੱਛੇ ਨਹੀਂ ਹਟੇਗੀ | ਰੋਸ ਰੈਲੀ ਵਿਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕਮਲਜੀਤ ਖੰਨਾ, ਪ੍ਰਧਾਨ ਮਾਸਟਰ ਅਵਤਾਰ ਸਿੰਘ, ਪ੍ਰਧਾਨ ਅਵਤਾਰ ਸਿੰਘ ਬਿੱਲਾ, ਪ੍ਰਧਾਨ ਅਮਿਤ ਕਲਿਆਣ, ਅਸ਼ੋਕ ਭੰਡਾਰੀ, ਸਤਪਾਲ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਬਲਵੀਰ ਸਿੰਘ, ਗੁਰਮੇਲ ਸਿੰਘ ਰੂਮੀ, ਅਵਤਾਰ ਸਿੰਘ ਗਗੜਾ, ਪ੍ਰਧਾਨ ਰਾਜ ਕੁਮਾਰ, ਚੇਅਰਮੈਨ ਬੁੱਧ ਰਾਮ, ਰਜਿੰਦਰ ਕੁਮਾਰ, ਮੀਤ ਪ੍ਰਧਾਨ ਸਨੀ, ਸੁੰਦਰ ਭੂਸ਼ਨ ਕੁਮਾਰ, ਬਲਵਿੰਦਰ ਕਲਿਆਣ, ਵਿਸ਼ਾਲ, ਰਾਜਦੀਪ, ਸੁਖਚੈਨ, ਮਨੀ, ਪਰਵੀਨ, ਵਰੁਣ, ਮੇਟ ਰਕੇਸ਼ ਕੁਮਾਰ, ਪ੍ਰਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਾਮਿਆਂ ਨੇ ਹਿੱਸਾ
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 2026- ਸਫ਼ਾਈ ਸੇਵਕਾਂ ਦੀ ਹੜਤਾਲ ਅਤੇ ਅਧੂੂਰੇ ਪਏ ਪ੍ਰਾਜੈਕਟ ਬਣ ਸਕਦੇ ਨੇ ਸਰਕਾਰ ਦੇ ਗਲੇ ਦੀ ਹੱਡ... ਅਗਲੀ ਖ਼ਬਰ ਡੀ.ਟੀ.ਐੱਫ. ਜਥੇਬੰਦੀ ਦਾ ਵਫ਼ਦ ਜਨਗਣਨਾ ਸੰਬੰਧੀ ਦੂਰ-ਦੁਰਾਡੇ ਲਾਈਆਂ ਡਿਊਟੀਆਂ ਦੇ ਰੋਸ ਵਜੋਂ ਐੱਸ.ਡੀ.ਐੱਮ. ਨੂੰ ਮਿਲ...
Ad Position 24