05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਗਰ ਕੌਂਸਲ ਚੋਣਾਂ 2026- ਸਫ਼ਾਈ ਸੇਵਕਾਂ ਦੀ ਹੜਤਾਲ ਅਤੇ ਅਧੂੂਰੇ ਪਏ ਪ੍ਰਾਜੈਕਟ ਬਣ ਸਕਦੇ ਨੇ ਸਰਕਾਰ ਦੇ ਗਲੇ ਦੀ ਹੱਡੀ

Ad Position 21
No active advertisement
ਅਜੀਤ ਡੈਸਕ 12-05-2026
ਰਾਏਕੋਟ, 11 ਮਈ (ਸੁਸ਼ੀਲ)-ਹੁਣ ਜਦੋਂ ਕਿ ਪੰਜਾਬ ਚੋਣ ਕਮਿਸ਼ਨ ਵਲੋਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੇ ਅਨੁਸਾਰ 26 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ, ਅਤੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ | ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਸ਼ੁਰੂੂਆਤ 13 ਮਈ ਤੋਂ ਹੋਵੇਗੀ ਅਤੇ 16 ਮਈ ਤੱਕ ਚੱਲੇਗੀ | ਚੋਣ ਪ੍ਰੋਗਰਾਮ ਦਾ ਐਲਾਨ ਹੁੰਦੇ ਹੀ ਸ਼ਹਿਰ ਵਾਸੀਆਂ ਵਿਚ ਵੀ ਚੋਣਾਂ ਨੂੰ ਲੈ ਕੇ ਚੁੰਝ ਚਰਚਾ ਵੀ ਸ਼ੁਰੂੂ ਹੋ ਗਈ ਹੈ ਅਤੇ ਰਾਜਨੀਤਕ ਪਾਰਟੀਆਂ ਵਲੋਂ ਵੀ ਚੋਣ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ | ਪਰ ਦੂੂਜੇ ਪਾਸੇ ਨਗਰ ਕੌਂਸਲ ਦੇ ਕੱਚੇ ਮੁਲਾਜ਼ਮਾਂ ਅਤੇ ਸਫ਼ਾਈ ਸੇਵਕਾਂ ਵਲੋਂ ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਕੰਮ ਛੋੜ ਹੜਤਾਲ ਅਤੇ ਸ਼ਹਿਰ ਵਿਚ ਲੰਮੇ ਸਮੇਂ ਤੋਂ ਅਧੂੂਰੇ ਲਟਕਦੇ ਆ ਰਹੇ ਕਈ ਪ੍ਰੋਜੈਕਟ, ਜਿੰਨ੍ਹਾਂ 'ਚ ਸ਼ਹਿਰ ਦੀਆਂ ਸੜਕਾਂ, ਗਲੀਆਂ, ਸੀਵਰੇਜ ਆਦਿ ਦੇ ਕਈ ਕੰਮ ਕਿਸੇ ਨਾ ਕਿਸੇ ਕਾਰਨ ਅੱਧ ਵਿਚਕਾਰ ਲਟਕ ਰਹੇ ਹਨ, ਉਹ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ | ਬੇਸ਼ੱਕ ਪਿਛਲੇ ਪੰਜਾਂ ਸਾਲਾਂ ਤੋਂ ਰਾਏਕੋਟ ਨਗਰ ਕੌਂਸਲ 'ਤੇ ਕਾਂਗਰਸ ਦਾ ਕਬਜ਼ਾ ਸੀ, ਪ੍ਰੰਤੂੂ ਵਿਕਾਸ ਕੰਮਾਂ ਵਿਚ ਆਈ ਰੁਕਾਵਟ ਲਈ ਕਾਂਗਰਸੀ ਮੌਜੂਦਾ ਆਮ ਆਦਮੀ ਪਾਰਟੀ ਦੀ ਸੱਤਾਧਾਰੀ ਸਰਕਾਰ ਨੂੂੰ ਜ਼ਿੰਮੇਵਾਰ ਠਹਿਰਾ ਰਹੇ ਹਨ | ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਦਾ ਕਹਿਣਾ ਹੈ ਕਿ ਕਾਂਗਰਸ ਵਲੋਂ 2022 ਤੱਕ ਸ਼ਹਿਰ ਵਿਚ ਤੇਜ਼ੀ ਨਾਲ ਵਿਕਾਸ ਕੰਮ ਕਰਵਾਏ ਗਏ ਸਨ, ਪ੍ਰੰਤੂ ਸੂਬੇ ਦੀ ਸੱਤਾ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥ ਆਉਣ ਤੋਂ ਬਾਅਦ ਸਰਕਾਰ ਵਲੋਂ ਵਿਕਾਸ ਕੰਮਾਂ ਲਈ ਆਈ ਗ੍ਰਾਂਟ ਦੇ ਕਰੋੜਾਂ ਰੁਪਏ ਵਾਪਸ ਲੈਣ ਕਾਰਨ ਸਾਰੇ ਵਿਕਾਸ ਕੰਮ ਪੂੂਰੀ ਤਰ੍ਹਾਂ ਠੱਪ ਹੋ ਗਏ ਸਨ, ਪਰ ਦੂਜੇ ਪਾਸੇ ਵੋਟਾਂ ਨੇੜੇ ਆਉਂਦੀਆਂ ਦੇਖ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਸ਼ੁਰੂ ਕਰਵਾਏ ਗਏ ਕਈ ਵਿਕਾਸ ਕੰਮ ਵੀ ਅਧੂੂਰੇ ਲਟਕ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀ ਸੱਤਾਧਾਰੀ ਪਾਰਟੀ ਤੋਂ ਵੀ ਖ਼ਫ਼ਾ ਦਿਖਾਈ ਦੇ ਰਹੇ ਹਨ ਅਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਪਿਛਲੇ ਹਫਤੇਂ ਤੋਂ ਸ਼ੁਰੂੂ ਕੀਤੀ ਗਈ ਹੜਤਾਲ ਵੀ ਲੋਕਾਂ ਦੇ ਰੋਹ ਵਿਚ ਹੋਰ ਵਾਧਾ ਕਰ ਰਹੀ ਹੈ, ਕਿਉਂਕਿ ਜਿੱਥੇ ਸ਼ਹਿਰ ਵਾਸੀ ਅਧੂੂਰੇ ਪਏ ਸੜਕੀ ਪ੍ਰਾਜੈਕਟਾਂ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਹਨ ਉੱਥੇ ਲੰਮੀ ਚੱਲ ਰਹੀ ਇਸ ਹੜਤਾਲ ਕਾਰਨ ਸ਼ਹਿਰ ਵਿਚ ਗੰਦਗੀ ਦੀ ਭਰਮਾਰ ਹੋ ਗਈ ਹੈ ਅਤੇ ਸ਼ਹਿਰ ਦੇ ਕਈ ਗਲੀਆਂ ਮੁਹੱਲਿਆਂ ਵਿਚ ਫੈਲੀ ਗੰਦਗੀ ਲੋਕਾਂ ਦੀ ਜਿਊਣਾ ਦੁਸ਼ਵਾਰ ਕਰ ਰਹੀ ਹੈ | ਜੇਕਰ ਸਰਕਾਰ ਨੇ ਸਮੇਂ ਰਹਿੰਦੇ ਇੰਨ੍ਹਾਂ ਸਮੱਸਿਆਵਾਂ ਦਾ ਹੱਲ ਨਾਂ ਕੀਤਾ ਤਾਂ ਇਹ ਸਮੱਸਿਆ ਸਰਕਾਰ ਦੇ ਗਲੇ ਦੀ ਹੱਡੀ ਵੀ ਬਣ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਕਤੀ ਸਕੂਲ ਸਾਹਨੇਵਾਲ ਵਿਖੇ ਵਿਸ਼ਵ ਰੈੈੱਡ ਕਰਾਸ ਦਿਵਸ ਮਨਾਇਆ ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਦੇ ਸਫ਼ਾਈ ਸੇਵਕਾਂ ਤੇ ਮਿਊਾਸੀਪਲ ਕਾਮਿਆਂ ਦੀ ਹੜਤਾਲ ਛੇਵੇਂ ਦਿਨ 'ਚ ਦਾਖ਼ਲ
Ad Position 24