ਗੁਰੂਸਰ ਸੁਧਾਰ, 12 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਤੇ ਨਤੀਜਿਆਂ ਵਿਚ ਸੰਤ ਸੁੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੋਪਾਰਾਏ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਦਸਵੀਂ ਦੇ ਇਮਤਿਹਾਨਾਂ ਅੰਦਰ 57 ਜਦਕਿ ਪਿਛਲੇ ਦਿਨੀਂ ਐਲਾਨੇ ਅੱਠਵੀਂ ਦੇ ਨਤੀਜਿਆਂ 'ਚ 59 ਵਿਦਿਆਰਥੀਆਂ ਨੇ ਇਹ ਪ੍ਰੀਖਿਆਵਾਂ ਪਹਿਲੇ ਦਰਜੇ ਅੰਦਰ ਪਾਸ ਕੀਤੀਆਂ | ਦਸਵੀਂ ਦੇ ਨਤੀਜਿਆਂ 'ਚ ਬਲਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੁਗਲ ਨੇ 553, ਹਰਮਨਦੀਪ ਸਿੰਘ ਪੁੱਤਰ ਮਨਦੀਪ ਸਿੰਘ ਜੱਸੋਵਾਲ ਨੇ 543 ਜਦਕਿ ਅਰਸ਼ਪ੍ਰੀਤ ਕੌਰ ਪੁੱਤਰੀ ਭਰਪੂਰ ਸਿੰਘ ਢੱਟ ਨੇ 541 ਅੰਕ ਪ੍ਰਾਪਤ ਕਰਕੇ ਸਕੂਲ ਅੰਦਰ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਅੱਠਵੀਂ 'ਚ ਗੁਰਨੂਰ ਕੌਰ ਪੁੱਤਰੀ ਗੁਰਵਿੰਦਰ ਸਿੰਘ ਕੁਲਾਰ, ਲਿਵਜੋਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਬੜੈਚ, ਸਿਮਰਨਜੋਤ ਕੌਰ ਪੁੱਤਰੀ ਗੁਰਦੀਪ ਸਿੰਘ ਕੁਲਾਰ ਤਿੰਨਾਂ ਨੇ 575-575 ਅੰਕ ਪ੍ਰਾਪਤ ਕਰਕੇ ਸਕੂਲ ਵਿਚ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ | ਵਿਦਿਆਰਥਣ ਸੁਮਨਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਜੱਸੋਵਾਲ 566 ਅੰਕਾਂ ਨਾਲ ਦੂਜੇ ਤੇ ਮੰਨਤ ਕੌਰ ਪੁੱਤਰੀ ਮਨਜੀਤ ਕੌਰ ਬੋਪਾਰਾਏ ਕਲਾਂ 562 ਅੰਕ ਲੈਕੇ ਅੱਠਵੀਂ 'ਚ ਤੀਜੇ ਸਥਾਨ 'ਤੇ ਰਹੀਆਂ | ਸ਼ਾਨਦਾਰ ਨਤੀਜਿਆਂ ਬਦਲੇ ਪਿ੍ੰ. ਰਵਿੰਦਰ ਸਿੰਘ ਗਰੇਵਾਲ, ਸਕੂਲ ਪ੍ਰਧਾਨ ਪਿਆਰਾ ਸਿੰਘ ਦਿਓਲ, ਸਾਧੂ ਸਿੰਘ ਹੇਰਾਂ, ਹੈੱਡ ਮਾਸਟਰ ਗੁਰਦੇਵ ਸਿੰਘ ਦਿਓਲ, ਮਾ.ਗੁਰਦੀਪ ਸਿੰਘ ਦਿਓਲ, ਹਰਪ੍ਰੀਤ ਸਿੰਘ ਭੁੱਲਰ, ਕੇਵਲਜੀਤ ਸਿੰਘ, ਇੰਦਰਜੀਤ ਸਿੰਘ ਦਿਓਲ, ਡਾ.ਅਮਰਪ੍ਰੀਤ ਸਿੰਘ, ਮਹਿੰਦਰ ਸਿੰਘ ਦਿਓਲ ਤੇ ਸਮੂਹ ਸਟਾਫ਼ ਨੇ ਹੋਣਹਾਰ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ |