13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਐੱਮ.ਐੱਲ.ਏ. ਮਨਪ੍ਰੀਤ ਸਿੰਘ, ਕਈ ਹੋਰ ਅਕਾਲੀਆਂ ਦਾ ਈਸੇਵਾਲ 'ਚ ਸਨਮਾਨ <br/>

Ad Position 21
No active advertisement
ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਪਿੰਡ ਈਸੇਵਾਲ ਸ਼ਮਸ਼ਾਨਘਾਟ ਲਈ ਇਕ ਲੱਖ ਰੁਪਏ ਸਹਾਇਤਾ ਰਾਸ਼ੀ ਸਰਪੰਚ ਗੁਰਪ੍ਰੀਤ ਸਿੰਘ ਨੂੰ ਦੇਣ ਸਮੇਂ, ਨਾਲ ਪੰਚ ਬਲਦੇਵ ਸਿੰਘ, ਕਮਲਜੀਤ ਸਿੰਘ ਕਮਲ, ਦਲਜੀਤ ਸਿੰਘ, ਬਲਜੀਤ ਕੌਰ, ਰਛਪਾਲ ਕੌਰ, ਹੋਰ | ਤਸਵੀਰ: ਕ੍ਰਿਪਾਲ ਹੰਬੜਾਂ <br/> 13-05-2026
ਮੁੱਲਾਂਪੁਰ-ਦਾਖਾ, 12 ਮਈ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਵਿਚਕਾਰ ਗੱਠਜੋੜ ਕਮੇਟੀ ਦੇ ਕਨਵੀਨਰ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦਾ ਹਲਕਾ ਦਾਖਾ ਦੇ ਪਿੰਡ ਈਸੇਵਾਲ ਵਿਖੇ ਸਨਮਾਨ ਕੀਤਾ ਗਿਆ | ਸਾਦੇ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਸਮੇਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੂਰੇ ਪੰਜਾਬ 'ਚ ਪੰਥਕ ਲਹਿਰ ਦਾ ਜ਼ੋਰ ਵਧਦਾ ਜਾ ਰਿਹਾ | ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਮੈਂਬਰ ਪਾਰਲੀਮੈਂਟ ਅੰਮਿ੍ਤਪਾਲ ਸਿੰਘ ਖ਼ਾਲਸਾ, ਹੋਰ ਸਿੰਘਾਂ ਤੋਂ ਐੱਨ.ਐੱਸ.ਏ ਹਟਾਉਣ ਵਾਲੇ ਮਾਮਲੇ 'ਤੇ ਇਕਮਤ ਪਾਰਟੀ ਦਾ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ਗੱਠਜੋੜ ਕਰ ਸਕਦਾ, ਜੋ ਪੰਜਾਬ ਅਤੇ ਪੰਜਾਬੀਅਤ ਲਈ ਸੁਹਿਰਦ ਹੋਣ ਦੇ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਕਿਰਸਾਨੀ ਮਾਮਲਿਆਂ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਸੰਜੀਦਾ ਹੋਵੇ | ਮਨਪ੍ਰੀਤ ਸਿੰਘ ਇਯਾਲੀ ਨੇ ਸਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਆਦੇਸ਼ ਨੂੰ ਲੈ ਕੇ ਸਮਰਪਿਤ ਭਾਵਨਾ ਨਾਲ ਸਮਾਜ ਦੇ ਲੋਕਾਂ 'ਚ ਵਿਚਰ ਰਿਹਾਂ, ਅੱਗੋ ਸਿਆਸੀ ਸਮਾਂ ਕਿਹੋ ਜਿਹਾ ਹੋਵੇ, ਵੇਖਿਆ ਜਾਵੇਗਾ | ਮਨਪ੍ਰੀਤ ਸਿੰਘ ਇਯਾਲੀ ਵਿਧਾਇਕ ਹਲਕਾ ਦਾਖਾ ਵਲੋਂ ਸ਼ਮਸ਼ਾਨਘਾਟ ਈਸੇਵਾਲ ਲਈ ਸਰਪੰਚ, ਗ੍ਰਾਮ ਪੰਚਾਇਤ ਨੂੰ ਇੱਕ ਲੱਖ ਰੁਪਏ ਨਕਦ ਸਹਾਇਤਾ ਦਿੰਦਿਆਂ ਕਿਹਾ ਕਿ ਕੁਝ ਹੋਰ ਲਟਕੇ ਪਏ ਸਾਂਝੇ ਕੰਮਾਂ ਲਈ ਵੀ ਜਲਦੀ ਵਿਚਾਰ ਹੋਵੇਗੀ | ਇਯਾਲੀ ਨੇ ਸਪੱਸ਼ਟ ਕੀਤਾ ਕਿ ਹਲਕਾ ਦਾਖਾ ਦੇ ਕਿਸੇ ਵੀ ਪਿੰਡ ਕੋਈ ਲੋੜਵੰਦ ਮਰੀਜ਼ ਹੋਵੇ, ਪੜ੍ਹਾਈ 'ਚ ਹੁਸ਼ਿਆਰ ਆਰਥਿਕ ਪੱਖੋਂ ਕਮਜੋਰ ਵਿਦਿਆਰਥੀ, ਚੰਗਾ ਖਿਡਾਰੀ, ਖੇਡ ਸੰਸਥਾਵਾਂ ਲਈ ਮੇਰੇ ਪਰਿਵਾਰ ਵਲੋਂ ਪਿਛਲੇ 25 ਵਰਿ੍ਹਆਂ 'ਚ ਕਦੇ ਹੱਥ ਪਿੱਛੇ ਨਹੀਂ ਖਿੱਚਿਆ, ਨਾ ਅੱਗੋਂ ਹੋਵੇਗਾ, ਕਿਉਂਕਿ ਦਿਖਾਵੇ ਤੋਂ ਹਟ ਕੇ ਲੋੜਵੰਦਾਂ ਦੀ ਸੇਵਾ ਮੇਰਾ ਮਿਸ਼ਨ ਹੈ | ਇਸ ਮੌਕੇ ਸਰਪੰਚ ਅਤੇ ਹੋਰ ਪਤਵੰਤਿਆਂ ਵਲੋਂ ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਰਾਮ ਆਸਰਾ ਸਿੰਘ ਚੱਕ ਕਲਾਂ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ ਦਾ ਸਨਮਾਨ ਕੀਤਾ | ਸਮਸ਼ਾਨਘਾਟ ਈਸੇਵਾਲ ਲਈ ਗ੍ਰਾਮ ਪੰਚਾਇਤ ਸਰਪੰਚ ਗੁਰਪ੍ਰੀਤ ਸਿੰਘ ਨੂੰ ਇਕ ਲੱਖ ਦੀ ਨਗਦ ਸਹਾਇਤਾ ਦਿੱਤੇ ਜਾਣ ਸਮੇਂ ਗ੍ਰਾਮ ਪੰਚਾਇਤ ਮੈਂਬਰ ਬਲਦੇਵ ਸਿੰਘ, ਜਗਵੰਤ ਸਿੰਘ ਜੱਗਾ, ਸਾਬਕਾ ਸਰਪੰਚ ਗੁਰਜੀਤ ਸਿੰਘ, ਦਲਜੀਤ ਸਿੰਘ, ਜਗਦੇਵ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਹਰਿੰਦਰ ਸਿੰਘ ਸੇਖੋਂ, ਕਮਲਜੀਤ ਸਿੰਘ, ਨੰਬਰਦਾਰ ਸੁਖਵੰਤ ਸਿੰਘ, ਸਾਬਕਾ ਪੰਚ ਬਲਜੀਤ ਕੌਰ, ਸਾਬਕਾ ਪੰਚ ਰਛਪਾਲ ਕੌਰ, ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ <br... ਅਗਲੀ ਖ਼ਬਰ ਸੰਤ ਸੁੰਦਰ ਸਿੰਘ ਸ:ਸ:ਸ: ਬੋਪਾਰਾਏ ਕਲਾਂ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ <br/>
Ad Position 24