ਲੋਹਟਬੱਦੀ, 13 ਮਈ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ 'ਚ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੰਗਲ ਖੁਰਦ ਦਾ ਨਤੀਜਾ ਸ਼ਾਨਦਾਰ ਰਿਹਾ ਹੈ, ਜਿਸ 'ਚ ਸਕੂਲ ਪੱਧਰ 'ਤੇ ਪਹਿਲੀਆਂ 3 ਪੁਜ਼ੀਸ਼ਨਾਂ 'ਤੇ ਲੜਕੀਆਂ ਨੇ ਮੱਲਾਂ ਮਾਰੀਆਂ ਹਨ | ਪਿ੍ੰਸੀਪਲ ਮਨਿੰਦਰ ਕੌਰ ਸਾਹਪੁਰ ਅਤੇ ਵਾਈਸ ਪਿ੍ੰਸੀਪਲ ਹਰਕੇਵਲ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਮੌੜ, ਤੇਜਾ ਸਿੰਘ ਗਰੇਵਾਲ (ਮੈਨੇਜਿੰਗ ਡਾਇਰੈਕਟਰ), ਗੁਰਪਾਲ ਸਿੰਘ ਗਰੇਵਾਲ ਅਤੇ ਗਗਨਦੀਪ ਕੌਰ ਗਰੇਵਾਲ (ਦੋਵੇਂ ਮੁੱਖ ਪ੍ਰਬੰਧਕਾਂ) ਦੀ ਅਗਵਾਈ 'ਚ ਵਿਦਿਆਰਥੀਆਂ ਨੂੰ ਵਧੀਆ ਮਾਹੌਲ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ | 10ਵੀਂ ਦੇ ਆਏ ਨਤੀਜਿਆਂ 'ਚ ਸਕੂਲ ਪੱਧਰ 'ਤੇ ਆਈਆਂ ਪੁਜੀਸ਼ਨਾਂ ਬਾਰੇ ਗੁਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਸੁਖਪ੍ਰੀਤ ਕੌਰ ਪੁੱਤਰੀ ਬੇਅੰਤ ਸਿੰਘ ਨੰਗਲ ਖੁਰਦ ਨੇ 650 'ਚੋਂ 600 ਅੰਕ 92.30 ਪ੍ਰਤੀਸ਼ਤ ਨਾਲ ਪਹਿਲਾ, ਖੁਸਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਫੱਲੇਵਾਲ ਨੇ 650 'ਚੋਂ 577 ਅੰਕ, 88.76 ਪ੍ਰਤੀਸ਼ਤ ਨਾਲ ਦੂਜਾ ਜਦਕਿ ਭੂਮੀ ਪੁੱਤਰੀ ਗਗਨਦੀਪ ਜੋਸ਼ੀ ਪੱਖੋਵਾਲ ਨੇ 650 'ਚੋਂ 563 ਅੰਕ 86.61 ਪ੍ਰਤੀਸ਼ਤ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਚੰਗੇ ਨਤੀਜਿਆਂ ਦੀ ਖੁਸ਼ੀ 'ਚ ਸਕੂਲ ਪ੍ਰਬੰਧਕ ਗਗਨਦੀਪ ਕੌਰ ਗਰੇਵਾਲ ਅਤੇ ਪਿ੍ੰਸੀਪਲ ਮਨਿੰਦਰ ਕੌਰ ਸਾਹਪੁਰ ਨੇ ਸਾਥੀ ਅਧਿਆਪਕਾਂ ਦੀ ਹਾਜ਼ਰੀ 'ਚ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਹਰਕੇਵਲ ਸਿੰਘ ਸਾਹਪੁਰ ਵਾਈਸ ਪਿ੍ੰਸੀਪਲ, ਮਲਕੀਤ ਸਿੰਘ ਅਧਿਆਪਕ, ਬਲਵਿੰਦਰ ਕੌਰ ਆਦਿ ਹਾਜ਼ਰ ਸਨ |