29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਅਵਤਾਰ ਸਿੰਘ ਰਸੂਲਪੁਰ ਨੂੰ ਹਠੂਰ ਪੁਲਿਸ ਨੇ ਕੀਤਾ ਗ੍ਰਿਫਤਾਰ

ਹਠੂਰ, 29 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਕਮਾਲਪੁਰਾ ਵਿਖੇ ਰੱਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਨੇ ਵੀ ਸਵੇਰੇ ਗ੍ਰਿਫ਼ਤਾਰੀ ਤੋਂ ਪਹਿਲਾਂ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਧਰਨਿਆਂ ’ਚੋਂ ਪੈਦਾ ਹੋਈ ਸੀ, ਹੁਣ ਉਹ ਆਪਣੀ ਸਰਕਾਰ ਸਮੇਂ ਇਨ੍ਹਾਂ ਧਰਨਿਆਂ ਤੋਂ ਡਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮ ਰੱਖ ਕੇ ਭਗਵੰਤ ਮਾਨ ਕਿਹੜੇ ਲੋਕਾਂ ਨੂੰ ਮਿਲ ਰਿਹਾ ਕਿਉਂਕਿ ਆਮ ਲੋਕਾਂ ਨੂੰ ਤਾਂ ਇਸ ਦੀ ਤਾਨਾਸ਼ਾਹੀ ਪੁਲਿਸ ਗ੍ਰਿਫਤਾਰ ਕਰ ਰਹੀ ਹੈ ਅਤੇ ਇਸ ਪ੍ਰੋਗਰਾਮ ਵਿਚ ਇਸ ਦੇ ਆਪਣੀ ਪਾਰਟੀ ਦੇ ਆਗੂ ਵਰਕਰ ਹੀ ਸ਼ਾਮਿਲ ਹੁੰਦੇ ਹਨ।

Ad Position 21
No active advertisement
ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਰਸੂਲਪੁਰ ਨੂੰ ਹਠੂਰ ਪੁਲਿਸ ਗ੍ਰਿਫ਼ਤਾਰ ਕਰ ਕੇ ਲਿਜਾਣ ਸਮੇਂ । ਤਸਵੀਰ: ਛਿੰਦਾ 30-10-2026
ਹਠੂਰ, 29 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਕਮਾਲਪੁਰਾ ਵਿਖੇ ਰੱਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਨੇ ਵੀ ਸਵੇਰੇ ਗ੍ਰਿਫ਼ਤਾਰੀ ਤੋਂ ਪਹਿਲਾਂ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਧਰਨਿਆਂ ’ਚੋਂ ਪੈਦਾ ਹੋਈ ਸੀ, ਹੁਣ ਉਹ ਆਪਣੀ ਸਰਕਾਰ ਸਮੇਂ ਇਨ੍ਹਾਂ ਧਰਨਿਆਂ ਤੋਂ ਡਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮ ਰੱਖ ਕੇ ਭਗਵੰਤ ਮਾਨ ਕਿਹੜੇ ਲੋਕਾਂ ਨੂੰ ਮਿਲ ਰਿਹਾ ਕਿਉਂਕਿ ਆਮ ਲੋਕਾਂ ਨੂੰ ਤਾਂ ਇਸ ਦੀ ਤਾਨਾਸ਼ਾਹੀ ਪੁਲਿਸ ਗ੍ਰਿਫਤਾਰ ਕਰ ਰਹੀ ਹੈ ਅਤੇ ਇਸ ਪ੍ਰੋਗਰਾਮ ਵਿਚ ਇਸ ਦੇ ਆਪਣੀ ਪਾਰਟੀ ਦੇ ਆਗੂ ਵਰਕਰ ਹੀ ਸ਼ਾਮਿਲ ਹੁੰਦੇ ਹਨ। ਆਮ ਲੋਕਾਂ ਨੂੰ ਤਾਂ ਅਜਿਹੇ ਪ੍ਰੋਗਰਾਮਾਂ ਵਿਚ ਜਾਣ ਤੋਂ ਰੋਕਿਆ ਜਾਂਦਾ ਹੈ ਤਾਂ ਜੋ ਕਿਤੇ ਭਗਵੰਤ ਮਾਨ ਦੇ ਸਾਹਮਣੇ ਪੰਜਾਬ ਦਾ ਸੱਚ ਉਜ਼ਾਗਰ ਨਾ ਕਰ ਦੇਣ। ਹਠੂਰ ਪੁਲਿਸ ਵਲੋਂ ਅਵਤਾਰ ਸਿੰਘ ਰਸੂਲਪੁਰ ਨੂੰ ਗ੍ਰਿਫਤਾਰ ਕਰ ਹਠੂਰ ਥਾਣੇ ਲੈ ਗਈ।
Ad Position 22
No active advertisement
ਪਿਛਲੀ ਖ਼ਬਰ ਲੋਕ ਮਿਲਣੀ ਦੇ ਚਲਦੇ ਸਮਾਗਮ ਦੌਰਾਨ ਸਟੇਜ ’ਤੇ ਮੰਜੇ ਦੀ ਬਾਹੀ ਟੁੱਟਣ ਕਰਕੇ ਚੇਅਰਮੈਨ ਡਿੱਗਿਆ ਅਗਲੀ ਖ਼ਬਰ ਕੂੜੇ ਦੇ ਡੰਪ ਤੋਂ ਪ੍ਰੇਸ਼ਾਨ ਜੌਹਲਾਂ ਰੋਡ ਵਾਸੀਆਂ ਨੇ ਕੌਂਸਲਰ ਦੀ ਅਗਵਾਈ ’ਚ ਕੀਤਾ ਰੋਸ ਪ੍ਰਦਰਸ਼ਨ
Ad Position 24